ਹੈਦਰਾਬਾਦ: ਨਵੇਂ-ਨਵੇਂ ਰਿਲੇਸ਼ਨਸ਼ਿੱਪ ਨੂੰ ਲੈ ਕੇ ਹਰ ਕੋਈ ਬਹੁਤ ਖੁਸ਼ ਹੁੰਦਾ ਹੈ। ਪਾਰਟਨਰ ਦਾ ਆਪਣੇ ਲਈ ਪਿਆਰ ਦੇਖ ਕੇ ਲੱਗਦਾ ਹੈ ਕਿ ਅਸੀ ਸਾਰੀ ਜ਼ਿੰਦਗੀ ਇਸ ਵਿਅਕਤੀ ਨਾਲ ਕੱਟ ਸਕਦੇ ਹਾਂ ਅਤੇ ਅਸੀ ਜਲਦਬਾਜ਼ੀ ਕਰ ਬੈਠਦੇ ਹਾਂ। ਪਰ ਕਈ ਵਾਰ ਜਲਦਬਾਜ਼ੀ ਕਰਨਾ ਸਾਡੇ ਭਵਿੱਖ ਲਈ ਗਲਤ ਹੋ ਸਕਦਾ ਹੈ। ਇਸ ਲਈ ਆਪਣੇ ਰਿਲੇਸ਼ਨਸ਼ਿੱਪ ਨੂੰ ਥੋੜ੍ਹਾ ਸਮੇਂ ਦਿਓ, ਚੰਗੀ ਤਰ੍ਹਾਂ ਆਪਣੇ ਪਾਰਟਨਰ ਨੂੰ ਸਮਝੋ ਅਤੇ ਫਿਰ ਹੀ ਅੱਗੇ ਵਧੋ।
ਰਿਲੇਸ਼ਨਸ਼ਿੱਪ 'ਚ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਨਾ ਕਰੋ ਜਲਦਬਾਜ਼ੀ:
ਆਪਣੇ ਪਾਰਟਨਰ ਨੂੰ ਪਿਆਰ ਦਾ ਇਜ਼ਹਾਰ ਕਰਨ 'ਚ ਜਲਦੀ ਨਾ ਕਰੋ: ਅੱਜ ਦੇ ਸਮੇਂ 'ਚ ਲੋਕ ਆਪਣੇ ਪਾਰਟਨਰ ਨੂੰ ਪਿਆਰ ਦਾ ਇਜ਼ਹਾਰ ਕਰਨ 'ਚ ਬਹੁਤ ਜਲਦੀ ਕਰ ਦਿੰਦੇ ਹਨ। ਜੇਕਰ ਕੋਈ ਸਾਡੀ ਜ਼ਿਆਦਾ ਫਿਕਰ ਅਤੇ ਪਿਆਰ ਕਰਦਾ ਹੈ, ਤਾਂ ਅਸੀ ਉਸਨੂੰ ਤਰੁੰਤ ਆਈ ਲਵ ਯੂ ਕਹਿ ਦਿੰਦੇ ਹਾਂ, ਜਦਕਿ ਅਜਿਹਾ ਕਰਨ 'ਚ ਜਲਦੀ ਨਹੀਂ ਕਰਨੀ ਚਾਹੀਦੀ। ਕਿਸੇ ਨੂੰ ਵੀ ਪਿਆਰ ਦਾ ਇਜ਼ਹਾਰ ਕਰਨ ਤੋਂ ਪਹਿਲਾ ਉਸ ਵਿਅਕਤੀ ਬਾਰੇ ਚੰਗੀ ਤਰ੍ਹਾਂ ਜਾਣ ਲਓ ਅਤੇ ਜਦੋ ਤੁਹਾਨੂੰ ਪੂਰੀ ਤਰ੍ਹਾਂ ਭਰੋਸਾ ਹੋ ਜਾਵੇ, ਤਾਂ ਤੁਸੀਂ ਆਪਣੇ ਦਿਲ ਦੀ ਗੱਲ ਉਸ ਵਿਅਕਤੀ ਨੂੰ ਕਹਿ ਸਕਦੇ ਹੋ।
ਨਿੱਜੀ ਜਾਣਕਾਰੀ ਸ਼ੇਅਰ ਨਾ ਕਰੋ: ਅੱਜ ਦੇ ਸਮੇਂ 'ਚ ਲੋਕ ਆਪਣੇ ਪਾਰਟਨਰ 'ਤੇ ਬਹੁਤ ਭਰੋਸਾ ਕਰ ਲੈਂਦੇ ਹਨ ਅਤੇ ਇਸ ਭਰੋਸੇ ਦੇ ਚਲਦਿਆ ਹੀ ਲੋਕ ਆਪਣੇ ਪਾਰਟਨਰ ਨਾਲ ਹਰ ਗੱਲ ਸ਼ੇਅਰ ਕਰ ਲੈਂਦੇ ਹਨ। ਪਰ ਜੇਕਰ ਤੁਹਾਡਾ ਸਾਹਮਣੇ ਵਾਲਾ ਵਿਅਕਤੀ ਰਿਲੇਸ਼ਨਸ਼ਿੱਪ ਨੂੰ ਲੈ ਕੇ ਸੀਰੀਅਸ ਨਹੀਂ ਹੈ ਜਾਂ ਤੁਹਾਨੂੰ ਛੱਡਣ ਦੇ ਬਹਾਨੇ ਲੱਭ ਰਿਹਾ ਹੈ, ਤਾਂ ਉਹ ਵਿਅਕਤੀ ਤੁਹਾਡੀ ਇਸ ਗੱਲ ਦਾ ਗਲਤ ਫਾਇਦਾ ਉਠਾ ਸਕਦਾ ਹੈ। ਇਸ ਲਈ ਆਪਣੇ ਪਾਰਟਨਰ ਨਾਲ ਕੋਈ ਵੀ ਗੱਲ ਸ਼ੇਅਰ ਕਰਨ 'ਚ ਜਲਦਬਾਜ਼ੀ ਨਾ ਕਰੋ।
ਵਿੱਤੀ ਅਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਸ਼ੇਅਰ ਕਰਨ 'ਚ ਜਲਦੀ ਨਾ ਕਰੋ: ਕਈ ਲੋਕ ਪਿਆਰ 'ਚ ਆ ਕੇ ਆਪਣੇ ਪਾਰਟਨਰ ਦੀ ਮਦਦ ਕਰਨ ਲਈ ਉਸ ਨਾਲ ਆਪਣੀ ਵਿੱਤੀ ਜਾਣਕਾਰੀ ਸ਼ੇਅਰ ਕਰ ਦਿੰਦੇ ਹਨ, ਪਰ ਕਈ ਲੋਕ ਇਸ ਜਾਣਕਾਰੀ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ ਅਤੇ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਬਾਰੇ ਵੀ ਕੋਈ ਜਾਣਕਾਰੀ ਸ਼ੇਅਰ ਨਾ ਕਰੋ।
- Relationship Tips: ਵਿਆਹ ਤੋਂ ਬਾਅਦ ਪਹਿਲੀ ਵਾਰ ਜਾ ਰਹੇ ਹੋ ਰਿਸ਼ਤੇਦਾਰਾਂ ਦੇ ਘਰ, ਤਾਂ ਨਾ ਕਰੋ ਇਹ 4 ਗਲਤੀਆਂ
- Relationship Tips: ਆਪਣੇ ਸਾਥੀ ਦੇ ਘਰਵਾਲਿਆਂ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਹੋ, ਤਾਂ ਇਨ੍ਹਾਂ 3 ਗੱਲਾਂ ਦਾ ਜ਼ਰੂਰ ਰੱਖੋ ਧਿਆਨ
- Relationship Anxiety: ਕਿਸੇ ਵਿਅਕਤੀ ਨਾਲ ਰਿਲੇਸ਼ਨਸ਼ਿੱਪ 'ਚ ਆਉਣ ਤੋਂ ਬਾਅਦ ਤੁਸੀਂ ਵੀ ਸੋਚਦੇ ਹੋ ਇਹ ਗੱਲਾਂ, ਤਾਂ ਸਮਝ ਲਓ ਤੁਸੀਂ ਇਸ ਸਮੱਸਿਆਂ ਨਾਲ ਜੂਝ ਰਹੇ ਹੋ
ਵਿਆਹ ਕਰਨ 'ਚ ਜਲਦੀ ਨਾ ਕਰੋ: ਵਿਆਹ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੁੰਦਾ ਹੈ। ਇਸ ਲਈ ਵਿਆਹ ਕਰਨ 'ਚ ਕਦੇ ਵੀ ਜਲਦੀ ਨਾ ਕਰੋ, ਕਿਉਕਿ ਜੇਕਰ ਤੁਹਾਡਾ ਵਿਆਹ ਕਿਸੇ ਗਲਤ ਵਿਅਕਤੀ ਨਾਲ ਹੋ ਗਿਆ, ਤਾਂ ਤੁਹਾਡਾ ਭਵਿੱਖ ਖਰਾਬ ਹੋ ਸਕਦਾ ਹੈ। ਇਸ ਲਈ ਪਹਿਲਾ ਆਪਣੇ ਪਾਰਟਨਰ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਵਿਆਹ ਵਰਗਾ ਫੈਸਲਾ ਲੈਣ 'ਚ ਪੂਰਾ ਸਮੇਂ ਲਓ।