ਹੈਦਰਾਬਾਦ: ਕੋਰੋਨਾ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਬਿਮਾਰੀ Disease X ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। UK ਦੇ ਇੱਕ ਸਿਹਤ ਵਿਗਿਆਨੀ ਦਾ ਕਹਿਣਾ ਹੈ ਕਿ Disease X ਕੋਵਿਡ 19 ਤੋਂ ਜ਼ਿਆਦਾ ਖਤਰਨਾਕ ਹੈ ਅਤੇ ਇੱਕ ਹੋਰ ਮਾਹਾਂਮਾਰੀ ਦਾ ਕਾਰਨ ਬਣ ਸਕਦਾ ਹੈ। ਇਸ ਖਤਰਨਾਕ ਬਿਮਾਰੀ ਨੂੰ ਲੈ ਕੇ ਸਿਹਤ ਵਿਗਿਆਨੀਆਂ ਨੇ ਲੋਕਾਂ ਨੂੰ ਅਲਰਟ ਵੀ ਕੀਤਾ ਹੈ।
Disease X ਕੀ ਹੈ?: ਵਿਸ਼ਵ ਸਿਹਤ ਸੰਗਠਨ ਅਨੁਸਾਰ, Disease X ਬਿਨ੍ਹਾਂ ਕਿਸੇ ਜਾਣੇ-ਪਛਾਣੇ ਇਲਾਜ ਦਾ ਇੱਕ ਨਵਾਂ ਵਾਈਰਸ ਹੈ। ਨਵੰਬਰ 2022 ਦੀ ਰਿਪੋਰਟ 'ਚ ਜ਼ਿਕਰ ਕੀਤਾ ਗਿਆ ਸੀ ਕਿ Disease X ਨੂੰ ਇੱਕ ਅਣਜਾਣ ਜਰਾਸੀਮ ਨੂੰ ਦਰਸਾਉਣ ਲਈ ਸ਼ਾਮਲ ਕੀਤਾ ਗਿਆ ਹੈ, ਜੋ ਇੱਕ ਗੰਭੀਰ ਅੰਤਰਰਾਸ਼ਟਰੀ ਮਹਾਂਮਾਰੀ ਦਾ ਕਾਰਨ ਬਣ ਸਕਦਾ ਹੈ। WHO ਨੇ 2018 'ਚ ਪਹਿਲੀ ਵਾਰ Disease X ਬਿਮਾਰੀ ਦਾ ਜ਼ਿਕਰ ਕੀਤਾ ਸੀ। WHO ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ," Disease X ਇੱਕ ਖਤਰਨਾਕ ਅੰਤਰਰਾਸ਼ਟਰੀ ਮਹਾਂਮਾਰੀ ਹੈ।"
Disease X ਦੇ ਕਾਰਨ ਆ ਸਕਦੀ ਹੈ ਮਹਾਂਮਾਰੀ: WHO ਨੇ ਕਿਹਾ," ਕੋਰੋਨਾ ਤੋਂ ਬਾਅਦ ਹੁਣ Disease X ਵਰਗੀ ਗੰਭੀਰ ਬਿਮਾਰੀ ਆ ਸਕਦੀ ਹੈ। ਇਸ ਮਹਾਂਮਾਰੀ ਦਾ ਖਤਰਾ ਅਜੇ ਵੀ ਹੈ ਅਤੇ ਇਸਦੀ ਸ਼ੁਰੂਆਤ ਹੋ ਚੁੱਕੀ ਹੈ।" ਮੀਡੀਆ ਰਿਪੋਰਟ ਅਨੁਸਾਰ, Disease X ਬਿਮਾਰੀ ਕੋਰੋਨਾ ਨਾਲੋ ਜ਼ਿਆਦਾ ਖਤਰਨਾਕ ਹੈ। ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਕਿਸੇ 'ਚ ਇਸ ਰੋਗ ਦਾ ਖਤਰਾ ਨਹੀਂ ਮੰਨਿਆ ਜਾ ਸਕਦਾ ਹੈ, ਪਰ ਵਿਸ਼ਵ ਪੱਧਰ 'ਤੇ ਵੱਡੀ ਆਬਾਦੀ ਇਸ ਬਿਮਾਰੀ ਕਾਰਨ ਪ੍ਰਭਾਵਿਤ ਹੋ ਸਕਦੀ ਹੈ।
ਵਾਈਰਸ 'ਤੇ ਵਿਗਿਆਨੀਆਂ ਦੀ ਨਿਗਰਾਨੀ: ਵਿਗਿਆਨੀਆਂ ਨੇ ਦੱਸਿਆ ਕਿ ਅਸੀ ਕਰੀਬ 25 ਤਰ੍ਹਾਂ ਦੇ ਵਾਈਰਸਾਂ ਦੀ ਨਿਗਰਾਨੀ ਕਰ ਰਹੇ ਹਾਂ। ਪਿਛਲੇ ਦਿਨੀ ਜਾਨਵਰਾਂ ਅਤੇ ਲੋਕਾਂ ਵਿੱਚ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਦੇਖਿਆ ਜਾ ਰਿਹਾ ਸੀ। ਇਸ ਲਈ ਅਜਿਹੀਆਂ ਬਿਮਾਰੀਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।