ETV Bharat / sukhibhava

ਭੋਜਨ ਨੂੰ ਪਚਾਉਣ 'ਚ ਆ ਰਹੀ ਹੈ ਮੁਸ਼ਕਿਲ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ 5 ਤਰ੍ਹਾਂ ਦੇ ਡਰਿੰਕਸ

author img

By ETV Bharat Health Team

Published : Jan 10, 2024, 1:41 PM IST

Drinks for Digestion and Faster Metabolism: ਸਿਹਤਮੰਦ ਰਹਿਣ ਲਈ ਵਧੀਆਂ ਖੁਰਾਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਕਈ ਵਾਰ ਭੋਜਨ ਨੂੰ ਪਚਾਉਣ 'ਚ ਮੁਸ਼ਕਿਲ ਹੋ ਜਾਂਦੀ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਭੋਜਨ ਖਾਣ ਤੋਂ ਬਾਅਦ ਕੁਝ ਸਿਹਤਮੰਦ ਡਰਿੰਕਸ ਨੂੰ ਪੀਣ ਨਾਲ ਤੁਹਾਨੂੰ ਆਰਾਮ ਮਿਲ ਸਕਦਾ ਹੈ।

Drinks for Digestion and Faster Metabolism

ਹੈਦਰਾਬਾਦ: ਬਹੁਤ ਸਾਰੇ ਲੋਕ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆਂ ਪਿੱਛੇ ਸਮੇਂ 'ਤੇ ਭੋਜਨ ਨਾ ਖਾਣਾ, ਫਾਸਟ ਫੂਡ, ਮਾਨਸਿਕ ਤਣਾਅ, ਪ੍ਰੋਸੈਸਡ ਫੂਡ ਅਤੇ ਬਹੁਤ ਜ਼ਿਆਦਾ ਖਾਣਾ ਆਦਿ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਜੇਕਰ ਭੋਜਨ ਸਹੀ ਤਰੀਕੇ ਨਾਲ ਨਹੀਂ ਪਚਦਾ ਹੈ, ਤਾਂ ਬਲੋਟਿੰਗ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਆਯੁਰਵੈਦਿਕ ਮਾਹਿਰਾਂ ਦਾ ਸੁਝਾਅ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਭੋਜਨ ਖਾਣ ਤੋਂ ਬਾਅਦ ਕੁਝ ਡਰਿੰਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਡਰਿੰਕਸ ਨੂੰ ਤੁਸੀਂ ਰਸੋਈ ਵਿੱਚ ਉਪਲਬਧ ਚੀਜ਼ਾਂ ਦਾ ਇਸਤੇਮਾਲ ਕਰਕੇ ਆਸਾਨੀ ਨਾਲ ਬਣਾ ਸਕਦੇ ਹੋ।

ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਡਰਿੰਕਸ:

ਜੀਰਾ ਪਾਣੀ: ਜੇਕਰ ਤੁਸੀਂ ਵੀ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਜੀਰੇ ਦਾ ਪਾਣੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਜੀਰੇ ਦੇ ਬੀਜਾਂ 'ਚ ਕੈਲਸ਼ੀਅਮ, ਆਈਰਨ, ਪੋਟਾਸ਼ੀਅਮ, ਵਿਟਾਮਿਨ-ਏ, ਸੀ, ਫਾਸਫੋਰਸ ਅਤੇ ਸੋਡੀਅਮ ਪਾਇਆ ਜਾਂਦਾ ਹੈ। ਇਸ ਪਾਣੀ ਨੂੰ ਬਣਾਉਣ ਲਈ ਇੱਕ ਚਮਚ ਜੀਰੇ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਇਸ ਪਾਣੀ ਨੂੰ ਪੀ ਲਓ। ਇੱਕ ਮਹੀਨੇ ਤੱਕ ਅਜਿਹਾ ਕਰਨ ਨਾਲ ਬਦਹਜ਼ਮੀ ਅਤੇ ਕਬਜ਼ ਵਰਗੀ ਸਮੱਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ।

ਅਦਰਕ ਦੀ ਚਾਹ: ਭੋਜਨ ਨਾ ਪਚਨ ਵਰਗੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਦੀ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਅਦਰਕ ਵਿੱਚ ਮੌਜੂਦ ਫੀਨੋਲਿਕ ਮਿਸ਼ਰਣ ਪਾਚਨ ਲਈ ਚੰਗਾ ਹੁੰਦਾ ਹੈ। ਅਦਰਕ ਪਾਚਨ ਅਤੇ ਲਿਪੇਸ ਐਂਜ਼ਾਈਮ ਦੇ ਉਤਪਾਦਨ ਨੂੰ ਉਤੇਜਿਤ ਕਰਦਾ ਹੈ। ਇਹ ਅੰਤੜੀਆਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇ ਕੇ ਕੜਵੱਲ ਨੂੰ ਘਟਾਉਣ ਅਤੇ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਚਾਹ ਨੂੰ ਬਣਾਉਣ ਲਈ ਅਦਰਕ ਦੇ ਇੱਕ ਛੋਟੇ ਟੁੱਕੜੇ ਨੂੰ ਪੀਸ ਕੇ ਅੱਧੇ ਗਲਾਸ ਪਾਣੀ 'ਚ ਪਾ ਦਿਓ। ਫਿਰ ਇਸ ਪਾਣੀ ਨੂੰ ਉਬਾਲੋ ਅਤੇ ਠੰਡਾ ਹੋਣ ਤੋਂ ਬਾਅਦ ਇਸ ਚਾਹ ਨੂੰ ਪੀ ਲਓ। ਇਸ ਨਾਲ ਬਦਹਜ਼ਮੀ ਤੋਂ ਛੁਟਕਾਰਾ ਮਿਲੇਗਾ।

ਮੱਖਣ: ਮੱਖਣ ਦਾ ਸੇਵਨ ਆਮ ਤੌਰ 'ਤੇ ਹਰ ਕੋਈ ਕਰਦਾ ਹੈ। ਮੱਖਣ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ। ਇਹ ਪਾਚਨ, ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਆਂਵਲੇ ਦਾ ਜੂਸ: ਆਯੁਰਵੇਦ ਅਨੁਸਾਰ, ਆਂਵਲੇ ਦੀ ਵਰਤੋਂ ਕਈ ਸਿਹਤ ਸਮੱਸਿਆਵਾਂ ਦੇ ਇਲਾਜ ਵਜੋਂ ਕੀਤੀ ਜਾਂਦੀ ਹੈ। ਆਂਵਲਾ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸਦਾ ਜੂਸ ਸਿਹਤਮੰਦ ਜਿਗਰ ਦੇ ਕੰਮ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪਾਚਨ ਕਿਰਿਆ ਨੂੰ ਵੀ ਸੁਚਾਰੂ ਬਣਾਉਂਦਾ ਹੈ। ਇਸਦੇ ਨਾਲ ਹੀ ਆਂਵਲਾ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ 'ਚ ਵੀ ਮਦਦ ਕਰਦਾ ਹੈ। ਜੂਸ ਬਣਾਉਣ ਲਈ ਸਭ ਤੋਂ ਪਹਿਲਾ ਆਂਵਲੇ ਨੂੰ ਸਾਫ਼ ਕਰ ਲਓ ਅਤੇ ਇਸਦੇ ਬੀਜ਼ਾਂ ਨੂੰ ਕੱਢ ਦਿਓ। ਫਿਰ ਇਸ ਤੋਂ ਬਾਅਦ ਆਂਵਲੇ ਨੂੰ ਬਾਰੀਕ ਕਰਕੇ ਪੀਸ ਲਓ। ਤਿਆਰ ਕੀਤੇ ਹੋਏ ਆਂਵਲੇ ਨੂੰ ਅੱਧੇ ਕੱਪ ਪਾਣੀ 'ਚ ਪਾ ਦਿਓ ਅਤੇ ਇਸ 'ਚ ਥੋੜ੍ਹਾ ਜਿਹਾ ਲੂਣ ਪਾ ਲਓ। ਫਿਰ ਇਸ ਮਿਸ਼ਰਣ ਨੂੰ ਛਾਣ ਲਓ ਅਤੇ ਇਸ ਤਰ੍ਹਾਂ ਤੁਹਾਡਾ ਜੂਸ ਤਿਆਰ ਹੈ।

ਤੁਲਸੀ ਦੀ ਚਾਹ: ਤੁਲਸੀ ਦੇ ਔਸ਼ਧੀ ਗੁਣ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਤੁਲਸੀ ਦੇ ਪੱਤਿਆਂ ਨੂੰ ਪਾਣੀ 'ਚ ਪਾ ਕੇ ਸਾਫ਼ ਕਰੋ। ਫਿਰ ਪੱਤਿਆ ਨੂੰ ਪਾਣੀ 'ਚੋ ਬਾਹਰ ਕੱਢ ਕੇ ਇਸ ਪਾਣੀ ਨੂੰ ਕੋਸਾ ਕਰ ਲਓ। ਪਾਣੀ ਕੋਸਾ ਹੋ ਜਾਣ ਤੋਂ ਬਾਅਦ ਪੀ ਲਓ। ਜੇਕਰ ਤੁਸੀਂ ਇਸ ਪਾਣੀ ਨੂੰ ਰੋਜ਼ਾਨਾ ਪੀਓਗੇ, ਤਾਂ ਨਾ ਸਿਰਫ ਪਾਚਨ ਸੰਬੰਧੀ ਸਮੱਸਿਆਵਾਂ ਘੱਟ ਹੋਣਗੀਆਂ, ਸਗੋਂ ਸਰੀਰ 'ਚ ਮੌਜੂਦ ਅਸ਼ੁੱਧੀਆਂ ਵੀ ਦੂਰ ਹੋ ਜਾਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.