ਹੈਦਰਾਬਾਦ: ਦੇਸ਼ ਭਰ 'ਚ ਸ਼ੂਗਰ ਦੀ ਸਮੱਸਿਆਂ ਲਗਾਤਾਰ ਵਧਦੀ ਜਾ ਰਹੀ ਹੈ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸਦਾ ਕੋਈ ਇਲਾਜ ਨਹੀਂ ਹੁੰਦਾ। ਇਸ ਬਿਮਾਰੀ ਨੂੰ ਦਵਾਈਆਂ ਅਤੇ ਜੀਵਨਸ਼ੈਲੀ 'ਚ ਬਦਲਾਅ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ।
ਸ਼ੂਗਰ ਦੇ ਮਰੀਜ਼ ਇਨ੍ਹਾਂ ਸਮੂਦੀਜ਼ ਨੂੰ ਬਣਾਉਣ ਆਪਣੀ ਖੁਰਾਕ ਦਾ ਹਿੱਸਾ:
ਸੇਬ ਅਤੇ ਖਜੂਰ ਦੀ ਸਮੂਦੀ: ਸੇਬ ਅਤੇ ਖਜੂਰ ਦੀ ਸਮੂਦੀ ਬਣਾਉਣ ਲਈ ਇੱਕ ਕੱਟਿਆ ਹੋਇਆ ਸੇਬ, 2 ਖਜੂਰ, ਇੱਕ ਕੱਪ ਮਿੱਠੇ ਓਟਸ ਜਾਂ ਬਾਦਾਮ ਦਾ ਦੁੱਧ, 1/4 ਚਮਚ ਦਾਲਚੀਨੀ ਅਤੇ ਬਰਫ਼ ਦੇ ਟੁੱਕੜਿਆਂ ਦੀ ਲੋੜ ਹੁੰਦੀ ਹੈ।
ਸੇਬ ਅਤੇ ਖਜੂਰ ਦੀ ਸਮੂਦੀ ਬਣਾਉਣ ਦਾ ਤਰੀਕਾ: ਇਸ ਸਮੂਦੀ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਸਾਰੀਆਂ ਚੀਜ਼ਾਂ ਨੂੰ ਇੱਕ ਬਲੈਂਡਰ 'ਚ ਪਾ ਕੇ ਮਿਲਾ ਲਓ। ਹੁਣ ਇਸਨੂੰ ਉਦੋ ਤੱਕ ਬਲੈਂਡ ਕਰੋ, ਜਦੋ ਤੱਕ ਮਿਸ਼ਰਨ ਮਲਾਈਦਾਰ ਨਾ ਹੋ ਜਾਵੇ। ਇਸ ਤਰ੍ਹਾਂ ਸੇਬ ਅਤੇ ਖਜੂਰ ਦੀ ਸਮੂਦੀ ਤਿਆਰ ਹੋ ਜਾਵੇਗੀ।
ਸੇਬ ਅਤੇ ਖਜੂਰ ਦੀ ਸਮੂਦੀ ਦੇ ਫਾਇਦੇ: ਸੇਬ ਅਤੇ ਖਜੂਰ ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਖਜੂਰ ਆਈਰਨ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।
ਪਪੀਤਾ ਅਤੇ ਕੇਲੇ ਦੀ ਸਮੂਦੀ: ਪਪੀਤਾ ਅਤੇ ਕੇਲੇ ਦੀ ਸਮੂਦੀ ਬਣਾਉਣ ਲਈ 1 ਕੱਪ ਪੱਕਿਆ ਹੋਇਆ ਪਪੀਤਾ, 1 ਛੋਟਾ ਪੱਕਾ ਹੋਇਆ ਕੇਲਾ, 1 ਕੱਪ ਦਹੀ, 1 ਚਮਚ ਚਿਆ ਬੀਜ ਅਤੇ ਬਰਫ਼ ਦੇ ਟੁੱਕੜਿਆਂ ਦੀ ਲੋੜ ਹੁੰਦੀ ਹੈ।
ਪਪੀਤਾ ਅਤੇ ਕੇਲੇ ਦੀ ਸਮੂਦੀ ਬਣਾਉਣ ਦਾ ਤਰੀਕਾ: ਇਸ ਸਮੂਦੀ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਸਾਰੀਆਂ ਚੀਜ਼ਾਂ ਨੂੰ ਬਲੈਂਡਰ 'ਚ ਪਾ ਕੇ ਮਿਲਾ ਲਓ। ਹੁਣ ਇਸਨੂੰ ਚੰਗੀ ਤਰ੍ਹਾਂ ਬਲੈਂਡ ਕਰੋ। ਇਸ ਤਰ੍ਹਾਂ ਪਪੀਤਾ ਅਤੇ ਕੇਲੇ ਦੀ ਸਮੂਦੀ ਤਿਆਰ ਹੈ।
ਪਪੀਤਾ ਅਤੇ ਕੇਲੇ ਦੀ ਸਮੂਦੀ ਦੇ ਫਾਇਦੇ: ਪਪੀਤਾ ਅਤੇ ਕੇਲਾ ਘਟ ਜੀਆਈ ਵਾਲੇ ਫਲ ਹੋਣ ਕਰਕੇ ਸ਼ੂਗਰ ਦੇ ਮਰੀਜ਼ਾਂ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਇਹ ਫਲ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਸ ਸਮੂਦੀ 'ਚ ਵਿਟਾਮਿਨ-ਸੀ, ਵਿਟਾਮਿਨ-ਏ, ਪੋਟਾਸ਼ੀਅਮ ਅਤੇ ਫੋਲੇਟ ਵੀ ਪਾਇਆ ਜਾਂਦਾ ਹੈ। ਇਹ ਪੌਸ਼ਟਿਕ ਤੱਤ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਸ ਨਾਲ ਸ਼ੂਗਰ ਦੀ ਸਮੱਸਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।