ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਪ੍ਰੈਲ 2021 ਤੱਕ ਕੋਰੋਨਾਵਾਇਰਸ ਟੀਕਾ 'ਹਰ ਅਮਰੀਕੀ' ਨੂੰ ਉਪਲਬਧ ਹੋ ਜਾਵੇਗਾ। ਇਸ ਦੇ ਲਈ, ਯੂਐਸਏ ਆਪਣੇ ਆਪ ਕਾਫ਼ੀ ਮਾਤਰਾ ਵਿੱਚ ਕੋਰੋਨਾਵਾਇਰਸ ਟੀਕੇ ਤਿਆਰ ਕਰੇਗਾ।
ਨਿਊਜ਼ ਏਜੰਸੀ ਸਿਨਹੂਆ ਦੇ ਅਨੁਸਾਰ, ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਟੀਕੇ ਦੀਆਂ ਘੱਟੋ ਘੱਟ 100 ਮਿਲੀਅਨ ਖੁਰਾਕਾਂ ਸਾਲ ਦੇ ਅੰਤ ਤੱਕ ਦੇਸ਼ ਵਿੱਚ ਉਪਲਬਧ ਹੋਣਗੀਆਂ ਜਾਂ ‘ਇਸ ਤੋਂ ਵਧ ਗਿਣਤੀ ਵਿੱਚ ਉਪਲਬਧ ਹੋ ਜਾਣਗੀਆਂ’।
ਟਰੰਪ ਨੇ ਕਿਹਾ ਕਿ ਹਰ ਮਹੀਨੇ ਕਰੋੜਾਂ ਖੁਰਾਕਾਂ ਉਪਲਬਧ ਹੋਣਗੀਆਂ ਅਤੇ ਸਾਨੂੰ ਉਮੀਦ ਹੈ ਕਿ ਹਰ ਅਮਰੀਕੀ ਨੂੰ ਅਪ੍ਰੈਲ ਤੱਕ ਟੀਕਾ ਲੱਗ ਜਵੇਗਾ। ਜਿਵੇਂ ਜਿਵੇਂ ਟੀਕੇ ਦੀ ਉਪਲਬਧਤਾ ਵਧੇਗੀ, ਡਿਲਿਵਰੀ ਵਿੱਚ ਵੀ ਤੇਜ਼ੀ ਆਵੇਗੀ।
ਰਾਸ਼ਟਰਪਤੀ ਦੀ ਇਹ ਟਿੱਪਣੀ ਉਸ ਦੇ ਦਾਅਵੇ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਟੀਕੇ ਦੀ ਸਪੁਰਦਗੀ ਅਮਰੀਕਾ ਵਿੱਚ ਅਕਤੂਬਰ ਦੀ ਸ਼ੁਰੂਆਤ ਵਿੱਚ ਹੀ ਸ਼ੁਰੂ ਹੋ ਸਕਦੀ ਹੈ।
ਟਰੰਪ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ‘ਅਸੀਂ ਵੈਕਸੀਨ ਪ੍ਰਾਪਤ ਕਰਨ ਦੇ ਬਹੁਤ ਕਰੀਬ ਹਾਂ। ਸਾਨੂੰ ਲਗਦਾ ਹੈ ਕਿ ਅਸੀਂ ਅਕਤੂਬਰ ਕਦੀ ਵੀ ਵੰਡਣਾ ਸ਼ੁਰੂ ਕਰ ਸਕਦੇ ਹਾਂ।
ਹਾਲਾਂਕਿ, ਇਸ ਤੋਂ ਪਹਿਲਾਂ ਬੁੱਧਵਾਰ ਨੂੰ ,ਬਿਮਾਰੀ ਕੰਟਰੋਲ ਅਤੇ ਰੋਕਥਾਮ ਲਈ ਯੂਐਸ ਸੈਂਟਰਜ਼' ਦੇ ਨਿਰਦੇਸ਼ਕ, ਰਾਬਰਟ ਰੈਡਫੀਲਡ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਵੰਬਰ ਜਾਂ ਦਸੰਬਰ ਵਿੱਚ ਟੀਕਾਕਰਨ ਸ਼ੁਰੂ ਹੋਣ ਦੀ ਉਮੀਦ ਹੈ। ਸੀਮਿਤ ਮਾਤਰਾ ਵਿੱਚ ਉਪਲਬਧ ਟੀਕਿਆਂ ਦੀ ਵਰਤੋਂ ਸਿਹਤ ਸੰਭਾਲ ਕਰਮਚਾਰੀਆਂ ਲਈ ਪਹਿਲਾਂ ਕੀਤੀ ਜਾਏਗੀ, ਕਿਉਂਕਿ ਇਨ੍ਹਾਂ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦੀ ਜ਼ਿਆਦਾ ਲੋੜ ਹੁੰਦੀ ਹੈ।
ਰੈੱਡਫੀਲਡ ਨੇ ਕਿਹਾ ਕਿ ਇਹ ਟੀਕਾ ਆਮ ਤੌਰ 'ਤੇ ਅਮਰੀਕੀਆਂ ਨੂੰ 2021 ਦੀ ਦੂਜੀ ਤਿਮਾਹੀ ਜਾਂ ਤੀਜੀ ਤਿਮਾਹੀ ਤੋਂ ਉਪਲਬਧ ਹੋ ਸਕੇਗਾ।