ਨਵੀਂ ਦਿੱਲੀ: ਖੋਜਕਰਤਾਵਾਂ ਨੇ ਖੋਜ ਕੀਤੀ ਹੈ ਕਿ ਮੌਸਮੀ ਫਲੂ ਨਾਲ ਓਮੀਕਰੋਨ ਵਧੇਰੇ ਖ਼ਤਰਨਾਕ ਹੈ। ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੌਸਮੀ ਇਨਫਲੂਐਨਜ਼ਾ ਨਾਲ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਤੁਲਨਾ ਵਿੱਚ ਓਮੀਕਰੋਨ ਵੈਰੀਐਂਟ ਨਾਲ ਹਸਪਤਾਲ ਵਿੱਚ ਦਾਖ਼ਲ ਲੋਕਾਂ ਦੀ ਮੌਤ ਦਰ ਜ਼ਿਆਦਾ ਹੈ। ਇਜ਼ਰਾਈਲ ਦੇ ਬੇਲਿਨਿਸਨ ਹਸਪਤਾਲ ਦੇ ਰਾਬਿਨ ਮੈਡੀਕਲ ਸੈਂਟਰ ਦੇ ਡਾ. ਅਲਾ ਅਤਮਾਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਕੀਤੇ ਗਏ ਅਧਿਐਨ ਵਿੱਚ ਪਾਇਆ ਕਿ 2021-2022 ਦੇ ਇਨਫਲੂਐਨਜ਼ਾ ਸੀਜ਼ਨ ਦੌਰਾਨ ਓਮੀਕਰੋਨ ਪੀੜਤਾ ਦੀ ਤੁਲਨਾ ਵਿੱਚ ਇਨਫਲੂਐਨਜ਼ਾ ਨਾਲ ਪੀੜਤ ਮਰੀਜ਼ਾਂ ਦੀ 30 ਦਿਨਾਂ ਦੇ ਅੰਦਰ-ਅੰਦਰ ਮਰਨ ਦੀ ਸੰਭਾਵਨਾ 55 ਫੀਸਦ ਘੱਟ ਹੈ।
ਓਮੀਕਰੋਨ ਜਿਆਦਾ ਖ਼ਤਰਨਾਕ: ਇਨਫਲੂਐਨਜ਼ਾ ਅਤੇ ਕੋਵਿਡ 19 ਦੋਵੇਂ ਸਾਹ ਦੀਆਂ ਬਿਮਾਰੀਆਂ ਹਨ, ਜਿਨ੍ਹਾਂ ਦੇ ਸੰਚਾਰ ਦੇ ਇੱਕੋ ਜਿਹੇ ਢੰਗ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਖੋਜਕਰਤਾਵਾਂ ਨੇ ਹਸਪਤਾਲ ਵਿੱਚ ਕੋਵਿਡ-19 (ਓਮੀਕਰੋਨ ਵੈਰੀਐਂਟ) ਨਾਲ ਦਾਖਲ ਮਰੀਜ਼ਾਂ ਅਤੇ ਇਨਫਲੂਐਨਜ਼ਾ ਨਾਲ ਪੀੜਤ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਕਲੀਨਿਕਲ ਨਤੀਜਿਆਂ ਦੀ ਤੁਲਨਾ ਕੀਤੀ ਹੈ ਤੇ ਦੇਖਿਆ ਹੈ ਕਿ ਕਿਹੜਾ ਵੱਧ ਖ਼ਤਰਨਾਕ ਹੈ। ਕੁੱਲ ਮਿਲਾ ਕੇ 30 ਦਿਨਾਂ ਦੇ ਅੰਦਰ 63 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇਨਫਲੂਐਨਜ਼ਾ ਨਾਲ ਮਰਨ ਵਾਲਿਆਂ ਦੀ ਗਿਣਤੀ 19 ਅਤੇ ਓਮੀਕਰੋਨ ਨਾਲ ਮਰਨ ਵਾਲਿਆਂ ਦੀ ਗਿਣਤੀ 44 ਸੀ।
ਡਾ. ਆਤਮਨਾ ਨੇ ਕਿਹਾ ਕਿ ਉੱਚ ਓਮੀਕਰੋਨ ਮੌਤ ਦਰ ਦਾ ਇੱਕ ਸੰਭਾਵਤ ਕਾਰਨ ਇਹ ਹੈ ਕਿ ਓਮੀਕਰੋਨ ਨਾਲ ਮਰਨ ਵਾਲੇ ਮਰੀਜ਼ ਸ਼ੂਗਰ ਤੇ ਗੰਭੀਰ ਗੁਰਦੇ ਦੀਆਂ ਬਿਮਾਰੀਆਂ ਨਾਲ ਵੀ ਪੀੜਤ ਸਨ, ਜਿਸ ਕਾਰਨ ਮਰੀਜ਼ਾਂ ਦਾ ਕੋਰੋਨਾ ਟੀਕਾਕਰਨ ਬਹੁਤ ਘੱਟ ਸੀ। ਇਸ ਸਾਲ ਕੋਪੇਨਹੇਗਨ ਵਿੱਚ ਕਲੀਨਿਕਲ ਮਾਈਕ੍ਰੋਬਾਇਓਲੋਜੀ ਐਂਡ ਇਨਫੈਕਸ਼ਨਸ ਡਿਜ਼ੀਜ਼ ਦੀ ਯੂਰਪੀਅਨ ਕਾਂਗਰਸ ਵਿੱਚ ਪੇਸ਼ ਕੀਤੇ ਜਾਣ ਵਾਲੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਓਵਰਲੈਪਿੰਗ ਇਨਫਲੂਐਂਜ਼ਾ ਅਤੇ ਕੋਵਿਡ -19 ਮਹਾਂਮਾਰੀ ਦੀ ਦੋਹਰੀ ਮਾਰ ਬਿਮਾਰੀ ਦੀ ਗੁੰਝਲਤਾ ਅਤੇ ਸਿਹਤ ਪ੍ਰਣਾਲੀਆਂ 'ਤੇ ਬੋਝ ਨੂੰ ਵਧਾਏਗੀ।
ਕੀ ਹੈ Influenza?: ਇਨਫਲੂਐਨਜ਼ਾ ਵਾਇਰਸ ਨੱਕ, ਗਲੇ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਉਦੋਂ ਫੈਲਦਾ ਹੈ ਜਦੋਂ ਫਲੂ ਵਾਲੇ ਲੋਕ ਖੰਘਦੇ, ਛਿੱਕਦੇ ਜਾਂ ਗੱਲ ਕਰਦੇ ਹਨ। ਫਲੂ ਦੇ ਲੱਛਣ ਅਕਸਰ ਅਚਾਨਕ ਪ੍ਰਗਟ ਹੁੰਦੇ ਹਨ ਅਤੇ ਇਸ ਵਿੱਚ ਤੇਜ਼ ਬੁਖਾਰ, ਸਿਰ ਦਰਦ, ਖੰਘ, ਠੰਢ ਅਤੇ ਹੋਰ ਬਹੁਤ ਕੁਝ ਸ਼ਾਮਲ ਹੋ ਸਕਦਾ ਹੈ।
ਕੀ ਹੈ Omicron?: Omicron SARS-CoV-2 ਦਾ ਇੱਕ ਰੂਪ ਹੈ ਜੋ ਪਹਿਲੀ ਵਾਰ 24 ਨਵੰਬਰ 2021 ਨੂੰ ਦੱਖਣੀ ਅਫ਼ਰੀਕਾ ਵਿੱਚ ਨੈੱਟਵਰਕ ਫ਼ਾਰ ਜੀਨੋਮਿਕਸ ਸਰਵੀਲੈਂਸ ਦੁਆਰਾ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕੀਤਾ ਗਿਆ ਸੀ। ਇਹ ਪਹਿਲੀ ਵਾਰ ਬੋਤਸਵਾਨਾ ਵਿੱਚ ਖੋਜਿਆ ਗਿਆ ਸੀ ਅਤੇ ਇਹ ਹੁਣ ਤੱਕ ਫੈਲ ਗਿਆ ਹੈ।
ਇਹ ਵੀ ਪੜ੍ਹੋ: Heart Disease: ਲੱਖਾਂ ਲੋਕਾਂ ਦੀ ਬਚਾਈ ਜਾ ਸਕਦੀ ਹੈ ਜਾਨ, ਹੁਣ ਕੈਂਸਰ ਅਤੇ ਦਿਲ ਦੀ ਬਿਮਾਰੀ ਦਾ ਇੱਕ ਹੀ ਟੀਕੇ ਨਾਲ ਹੋਵੇਗਾ ਖ਼ਾਤਮਾ