ETV Bharat / sukhibhava

ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਆਕਸੀਜਨ ਦਾ ਪੱਧਰ ਡਿੱਗਣ ਨਾਲ ਲੋਕਾਂ ਦੀ ਹੋ ਰਹੀ ਹੈ ਮੌਤ

author img

By

Published : Aug 18, 2020, 1:27 PM IST

ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਾਲੇ਼ ਕੁਝ ਲੋਕਾਂ ਦੀ ਆਕਸੀਜਨ ਦਾ ਪੱਧਰ ਡਿੱਗਣ ਨਾਲ ਮੌਤ ਹੋ ਰਹੀ ਹੈ। ਅਜਿਹੇ ਵਿੱਚ ਦਿੱਲੀ ਸਰਕਾਰ ਲੋਕਾਂ ਨੂੰ ਆਕਸੀਜਨ ਦੀ ਸੁਵਿਧਾ ਦੇਣ ਜਾ ਰਹੀ ਹੈ।

ਆਕਸੀਜਨ ਦਾ ਪੱਧਰ
ਆਕਸੀਜਨ ਦਾ ਪੱਧਰ

ਹੈਦਰਾਬਾਦ: ਕਈ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕ ਸਿਹਤਯਾਬ ਹੋਣ ਤੋਂ ਬਾਅਦ ਵੀ ਆਕਸੀਜਨ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕੋਰੋਨਾ ਵਾਇਰਸ ਨੈਗਿਟੇਵ ਹੋ ਚੁੱਕੇ ਕਈ ਵਿਅਕਤੀਆਂ ਦੀ ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ ਮੌਤ ਹੋ ਗਈ ਹੈ। ਦਿੱਲੀ ਵਿੱਚ ਅਜਿਹੇ ਵਿਅਕਤੀਆਂ ਦੇ ਲਈ ਦਿੱਲੀ ਸਰਕਾਰ ਆਕਸੀਜਨ ਦੀ ਵਿਵਸਥਾ ਕਰਵਾਏਗੀ। ਕੋਰੋਨਾ ਤੋਂ ਨੈਗਿਟੇਵ ਆਉਣ ਤੋਂ ਬਾਅਦ ਹਸਪਤਾਲ ਤੋਂ ਘਰ ਵਾਪਸ ਪਰਤੇ ਜਿਨ੍ਹਾਂ ਲੋਕਾਂ ਦਾ ਆਕਸੀਜਨ ਪੱਧਰ ਥੱਲੇ ਚਲਾ ਜਾਂਦਾ ਹੈ, ਉਨ੍ਹਾਂ ਲਈ ਅਗਲੇ ਹਫ਼ਤੇ ਤੋਂ ਦਿੱਲੀ ਵਿੱਚ ਆਕਸੀਜਨ ਕੋਨਸੈਟਰਟਰ ਦਿੱਤਾ ਜਾਵੇਗਾ।

ਗ਼ੌਰ ਕਰਨ ਵਾਲ਼ੀ ਗੱਲ ਹੈ ਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ ਦੇਸ਼ ਦੀ ਰਾਜਧਾਨੀ ਵਿੱਚ 4 ਹਜ਼ਾਰ 178 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਅਗਲੇ ਹਫ਼ਤੇ ਤੋਂ ਅਸੀਂ ਦਿੱਲੀ ਵਿੱਚ ਇੱਕ ਹੋਰ ਕੰਮ ਕਰਨ ਜਾ ਰਹੇ ਹਾਂ, ਦਿੱਲੀ ਵਿੱਚ ਕੁਝ ਮਰੀਜ਼ ਅਜਿਹੇ ਸਾਹਮਣੇ ਆਏ ਹਨ ਜਿਨ੍ਹਾਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ, ਉਹ ਹਸਪਤਾਲ ਤੋਂ ਘਰਾਂ ਨੂੰ ਵਾਪਸ ਪਰਤ ਆਏ ਹਨ ਪਰ ਤਿੰਨ-ਚਾਰ ਦਿਨ ਦੇ ਅੰਦਰ ਅਚਾਨਕ ਆਕਸੀਜਨ ਦਾ ਪੱਧਰ ਘਟ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।"

ਮੁੱਖ ਮੰਤਰੀ ਨੇ ਕਿਹਾ, "ਹੁਣ ਅਜਿਹੇ ਮਰੀਜ਼ਾਂ, ਜਿਨ੍ਹਾਂ ਦਾ ਘਰ ਆਉਣ ਤੋਂ ਬਾਅਦ ਆਕਸੀਜਨ ਦਾ ਪੱਧਰ ਘਟ ਜਾਂਦਾ ਹੈ, ਉਨ੍ਹਾਂ ਦੇ ਘਰ ਆਕਸੀਜਨ ਕੋਨਸੈਟਰਟਰ ਪਹੁੰਚਾਉਣ ਦਾ ਕੰਮ ਕੀਤਾ ਜਾਣਾ ਹੈ। ਹੋਮ ਆਇਸੋਲੇਸ਼ਨ ਦਾ ਮਾਡਲ ਪੂਰੇ ਦੇਸ਼ ਨੂੰ ਦਿੱਲੀ ਨੇ ਵਿਖਾਇਆ ਹੈ। ਇਸ ਦੀ ਵਜ੍ਹਾ ਕਾਰਨ ਕਾਫ਼ੀ ਫ਼ਾਇਦਾ ਹੋਇਆ ਹੈ, ਹਸਪਤਾਲਾਂ ਦੇ ਬੈੱਡ ਖ਼ਾਲੀ ਹੋ ਗਏ ਹਨ।"

ਦਿੱਲੀ ਸਰਕਾਰ ਦੇ ਮੁਤਾਬਕ, ਲੋਕ ਆਪਣੇ ਘਰਾਂ ਵਿੱਚ ਇਲਾਜ ਕਰਵਾਉਣਾ ਚਾਹੁੰਦੇ ਹਨ, ਜੇ ਕਈ ਥੋੜਾ ਜਿਹਾ ਬਿਮਾਰ ਹੋ ਜਾਵੇ ਤਾਂ ਹਸਪਤਾਲ ਨਹੀਂ ਜਾਣਾ ਚਾਹੁੰਦਾ। ਉਸ ਨੂੰ ਇਕਾਂਤਵਾਸ ਕੇਂਦਰ ਵਿੱਚ ਜਾਣ ਤੋਂ ਡਰ ਲਗਦਾ ਹੈ, ਇਸ ਲਈ ਉਹ ਜਾਂਚ ਨਹੀਂ ਕਰਵਾਉਣਾ ਚਾਹੁੰਦਾ। ਕਈ ਸੂਬਿਆਂ ਵਿੱਚ ਲੋਕ ਇਸ ਲਈ ਜਾਂਚ ਨਹੀਂ ਕਰਵਾਉਂਦੇ ਕਿਉਂਕਿ ਉਨ੍ਹਾਂ ਨੂੰ ਡਰ ਲਗਦਾ ਹੈ ਕਿ ਜੇ ਰਿਪੋਰਟ ਪੌਜ਼ੀਟਿਵ ਆ ਗਈ ਤਾਂ ਸਰਕਾਰ ਉਨ੍ਹਾਂ ਨੂੰ ਇਕਾਂਤਵਾਸ ਸੈਂਟਰ ਭੇਜ ਦੇਵੇਗੀ। ਕੋਈ ਵੀ 14-14 ਸੈਂਟਰ ਵਿੱਚ ਨਹੀਂ ਰਹਿਣਾ ਚਾਹੁੰਦਾ ਇਸ ਲਈ ਹੋਮ ਆਇਸੋਲੇਸ਼ਨ ਦਾ ਮਾਡਲ ਦਿੱਲੀ ਨੇ ਪੂਰੇ ਦੇਸ਼ ਨੂੰ ਦਿੱਤਾ।

ਕੇਜਰੀਵਾਲ ਨੇ ਕਿਹਾ, "ਦਿੱਲੀ ਦੇ 2 ਕਰੋੜ ਲੋਕਾਂ ਦੇ ਅਨੁਸ਼ਾਸਨ, ਮਿਹਨਤ ਅਤੇ ਲਗਨ ਦੀ ਬਦੌਲਤ ਕੋਵਿਡ-19 ਕਾਬੂ ਵਿੱਚ ਆਇਆ ਹੈ। ਅਸੀਂ ਅਜੇ ਲੰਬੀ ਲੜਾਈ ਜਿੱਤਣੀ ਹੈ। ਅੱਜ ਪੂਰੀ ਦੁਨੀਆ ਵਿੱਚ ਦਿੱਲੀ ਮਾਡਲ ਇੱਕ ਕੇਸ ਸਟੱਡੀ ਬਣਿਆ ਹੋਇਆ ਹੈ। ਇਸ ਦੌਰਾਨ ਕੋਰੋਨਾ ਯੋਧਿਆਂ ਨੇ ਬੜਾ ਹੀ ਪੁੰਨ ਦਾ ਕੰਮ ਕੀਤਾ ਹੈ, ਉਨ੍ਹਾਂ ਨੇ ਲੋਕਾਂ ਦੀ ਜਾਨ ਬਚਾਈ ਹੈ, ਮੈ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦਾ ਹਾਂ।"

ETV Bharat Logo

Copyright © 2024 Ushodaya Enterprises Pvt. Ltd., All Rights Reserved.