ਹੈਦਰਾਬਾਦ: ਧਨੀਏ ਦਾ ਇਸਤੇਮਾਲ ਮਸਾਲੇ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ ਨਾਲ ਭੋਜਨ ਦਾ ਸਵਾਦ ਵਧਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਧਨੀਏ ਦੇ ਦਾਣੇ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਧਨੀਏ ਦੇ ਦਾਣੇ 'ਚ ਵਿਟਾਮਿਨ-ਸੀ, ਵਿਟਾਮਿਨ-ਕੇ ਅਤੇ ਐਂਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਧਨੀਏ ਦਾ ਪਾਣੀ ਪਾਂਦੇ ਹੋ, ਤਾਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ।
ਧਨੀਏ ਦਾ ਪਾਣੀ ਪੀਣ ਦੇ ਫਾਇਦੇ:
ਇਮਿਊਨਟੀ ਮਜ਼ਬੂਤ ਕਰਨ 'ਚ ਧਨੀਆ ਫਾਇਦੇਮੰਦ: ਧਨੀਏ ਦੇ ਦਾਣੇ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਨ੍ਹਾਂ ਦਾਣਿਆਂ ਦਾ ਪਾਣੀ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਜਿਸ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ।
ਸ਼ੂਗਰ ਦੇ ਮਰੀਜ਼ਾਂ ਲਈ ਧਨੀਏ ਦਾ ਪਾਣੀ ਫਾਇਦੇਮੰਦ: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਆਪਣੀ ਖੁਰਾਕ 'ਚ ਧਨੀਏ ਦੇ ਪਾਣੀ ਨੂੰ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।
ਭਾਰ ਘਟਾਉਣ 'ਚ ਧਨੀਏ ਦਾ ਪਾਣੀ ਮਦਦਗਾਰ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਧਨੀਏ ਦਾ ਪਾਣੀ ਮਦਦਗਾਰ ਹੋ ਸਕਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਧਨੀਏ ਦਾ ਪਾਣੀ ਪੀਓ। ਇਸ ਨਾਲ Metabolism ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ। ਇਸ ਨੂੰ ਪੀਣ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਕਾਫ਼ੀ ਮਦਦ ਮਿਲ ਸਕਦੀ ਹੈ।
ਅੱਖਾਂ ਲਈ ਧਨੀਏ ਦਾ ਪਾਣੀ ਫਾਇਦੇਮੰਦ: ਧਨੀਏ 'ਚ ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਵਿਟਾਮਿਨ-ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਧਨੀਏ ਦੇ ਪਾਣੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
ਵਾਲਾਂ ਨੂੰ ਮਜ਼ਬੂਤ ਕਰਨ 'ਚ ਧਨੀਏ ਦਾ ਪਾਣੀ ਫਾਇਦੇਮੰਦ: ਧਨੀਆਂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ-ਸੀ, ਵਿਟਾਮਿਨ-ਕੇ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਵਾਲਾਂ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਸਵੇਰੇ ਧਨੀਏ ਦਾ ਪਾਣੀ ਜ਼ਰੂਰ ਪੀਓ। ਇਸ ਨਾਲ ਵਾਲ ਝੜਨ ਦੀ ਸਮੱਸਿਆਂ ਨੂੰ ਵੀ ਘਟ ਕੀਤਾ ਜਾ ਸਕਦਾ ਹੈ।