ਹੈਦਰਾਬਾਦ: ਮੀਂਹ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ 'ਚ ਖੰਘ ਅਤੇ ਜ਼ੁਕਾਮ ਹੋਣਾ ਆਮ ਹੋ ਗਿਆ ਹੈ। ਇਸ ਲਈ ਇਸ ਮੌਸਮ 'ਚ ਖੰਘ ਦੀਆਂ ਦਵਾਈਆਂ ਦੀ ਵਿਕਰੀ ਵੀ ਜ਼ਿਆਦਾ ਹੋ ਜਾਂਦੀ ਹੈ। WHO ਵੱਲੋਂ ਖੰਘ ਦੀ ਦਵਾਈ ਨਾਲ ਸੰਬੰਧਿਤ ਚਿੰਤਾਵਾਂ ਬਾਰੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਦਵਾਈਆਂ ਵਿੱਚ ਵਰਤੀ ਜਾਂਦੀ ਅਫੀਮ ਫੋਲਕੋਡਾਈਨ ਉਹਨਾਂ ਲੋਕਾਂ ਵਿੱਚ ਗੰਭੀਰ ਐਲਰਜੀ ਵਾਲੀ ਪ੍ਰਤੀਕ੍ਰਿਆ ਦਾ ਕਾਰਨ ਬਣ ਸਕਦੀ ਹੈ ਜੋ ਜਨਰਲ ਅਨੱਸਥੀਸੀਆ ਨਾਲ ਸਰਜਰੀ ਕਰਵਾਉਦੇ ਹਨ। ਇਸ ਤੋਂ ਇਲਾਵਾ ਬਲੱਡ ਪ੍ਰੇਸ਼ਰ, ਬਲੱਡ ਸਰਕੁਲੇਸ਼ਨ ਵਿੱਚ ਕਮੀ, ਦਿਲ ਨਾਲ ਜੁੜੀ ਸਮੱਸਿਆਂ ਅਤੇ ਘਟ ਆਕਸੀਜਨ ਪੱਧਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਖੰਘ ਅਤੇ ਜ਼ੁਕਾਮ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ:
ਸ਼ਹਿਦ: ਸ਼ਹਿਦ ਗਲੇ ਦੀ ਖਰਾਸ਼ ਨੂੰ ਸ਼ਾਂਤ ਕਰਨ ਅਤੇ ਖੰਘ ਨੂੰ ਘਟ ਕਰਨ 'ਚ ਮਦਦ ਕਰ ਸਕਦਾ ਹੈ। ਸ਼ਹਿਦ ਦੇ ਵਾਧੂ ਲਾਭ ਲਈ ਗਰਮ ਪਾਣੀ ਜਾਂ ਹਰਬਲ ਟੀ 'ਚ ਇੱਕ ਚਮਚ ਸ਼ਹਿਦ ਮਿਲਾਓ। ਸ਼ਹਿਦ 'ਚ ਨਾ ਸਿਰਫ ਐਂਟੀ-ਬੈਕਟੀਰੀਆ ਗੁਣ ਹੁੰਦੇ ਹਨ, ਸਗੋਂ ਇਹ ਬ੍ਰੌਨਿਕਲ ਟਿਊਬਾਂ ਵਿੱਚ ਬਲਗ਼ਮ ਅਤੇ ਸੋਜ ਨੂੰ ਘਟ ਕਰਨ 'ਚ ਵੀ ਮਦਦ ਕਰ ਸਕਦੇ ਹਨ।
ਅਦਰਕ: ਅਦਰਕ ਖੰਘ ਤੋਂ ਰਾਹਤ ਪਾਉਣ, ਸਾਹ ਦੀ ਨਾਲੀ ਵਿੱਚ ਸੋਜ ਨੂੰ ਘਟ ਕਰਨ ਅਤੇ ਬਲਗਮ ਦੇ ਵਹਾਅ ਨੂੰ ਵਧਾਉਣ 'ਚ ਮਦਦ ਕਰ ਸਕਦਾ ਹੈ। ਸਰਦੀ ਅਤੇ ਖੰਘ ਦੇ ਲੱਛਣਾ ਨੂੰ ਘਟ ਕਰਨ ਲਈ ਅਦਰਕ ਦੀ ਚਾਹ ਜਾਂ ਅਦਰਕ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ।
ਭਾਫ਼ ਲੈਣਾ: ਭਾਫ਼ ਲੈਣ ਨਾਲ ਬੰਦ ਨੱਕ ਤੋਂ ਤਰੁੰਤ ਰਾਹਤ ਮਿਲ ਸਕਦੀ ਹੈ ਅਤੇ ਬਲਗਮ ਨੂੰ ਢਿੱਲਾ ਕਰਨ 'ਚ ਮਦਦ ਮਿਲ ਸਕਦੀ ਹੈ। ਇੱਕ ਕਟੋਰੀ ਗਰਮ ਪਾਣੀ ਵਿੱਚ ਤੇਲ ਜਾਂ ਟੀ ਟ੍ਰੀ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ ਅਤੇ ਲਗਭਗ 10 ਮਿੰਟ ਤੱਕ ਭਾਫ਼ ਲਓ।
ਲੂਣ ਦੇ ਪਾਣੀ ਨਾਲ ਗਾਰਗਲ ਕਰੋ: ਲੂਣ ਦੇ ਪਾਣੀ ਨਾਲ ਗਾਰਗਲ ਕਰੋ। ਇਸ ਨਾਲ ਗਲੇ ਦੀ ਖਰਾਸ਼ ਘਟ ਹੁੰਦੀ ਹੈ ਅਤੇ ਖੰਘ ਤੋਂ ਰਾਹਤ ਮਿਲ ਸਕਦੀ ਹੈ। ਗਰਮ ਪਾਣੀ ਵਿੱਚ ਅੱਧਾ ਚਮਚ ਲੂਣ ਮਿਲਾਕੇ ਦਿਨ ਵਿੱਚ ਕਈ ਵਾਰ ਗਾਰਗਲ ਕਰੋ।
ਨਿੰਬੂ ਅਤੇ ਗਰਮ ਪਾਣੀ: ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਹਾਈਡ੍ਰੇਸ਼ਨ ਅਤੇ ਵਿਟਾਮਿਨ-ਸੀ ਮਿਲ ਸਕਦਾ ਹੈ। ਜਿਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਸਰਦੀ, ਖੰਘ ਵਰਗੀਆਂ ਬਿਮਾਰੀਆਂ ਨਾਲ ਲੜਨ 'ਚ ਮਦਦ ਮਿਲ ਸਕਦੀ ਹੈ।
ਹਲਦੀ ਵਾਲਾ ਦੁੱਧ: ਹਲਦੀ ਵਿੱਚ ਕਰਕੁਮਿਨ ਨਾਮ ਦਾ ਮਿਸ਼ਰਣ ਹੁੰਦਾ ਹੈ। ਜਿਸ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਹਨ। ਸੌਣ ਤੋਂ ਪਹਿਲਾ ਗਰਮ ਹਲਦੀ ਵਾਲਾ ਦੁੱਧ ਪੀਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ ਅਤੇ ਵਧੀਆਂ ਨੀਂਦ ਆਉਦੀ ਹੈ।
ਲਸਣ: ਲਸਣ ਆਪਣੇ ਰੋਗਾਣੂਨਾਸ਼ਕ ਗੁਣਾ ਲਈ ਜਾਣਿਆ ਜਂਦਾ ਹੈ। ਕੱਚੇ ਲਸਣ ਦਾ ਸੇਵਨ ਕਰਨ ਜਾਂ ਇਸਨੂੰ ਭੋਜਨ 'ਚ ਸ਼ਾਮਲ ਕਰਨ ਨਾਲ ਇਮਿਊਨ ਸਿਸਟਮ ਨੂੰ ਹੁਲਾਰਾ ਮਿਲ ਸਕਦਾ ਹੈ ਅਤੇ ਸਰਦੀ ਅਤੇ ਖੰਘ ਨਾਲ ਲੜਨ 'ਚ ਮਦਦ ਮਿਲ ਸਕਦੀ ਹੈ।