ਹੈਦਰਾਬਾਦ: ਦਾਲਚੀਨੀ ਦੀ ਵਰਤੋ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਮਸਾਲਾ ਸਿਰਫ਼ ਭੋਜਨ ਦਾ ਸਵਾਦ ਹੀ ਨਹੀਂ ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਦੀਲੀਚੀਨੀ ਦਾ ਪਾਣੀ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲਣਗੇ। ਦਾਲਚੀਨੀ 'ਚ ਮੈਗਨੀਸ਼ੀਅਮ, ਆਈਰਨ, ਫਾਸਫੋਰਸ, ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨਸ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਤੁਹਾਡੇ ਸਰੀਰ ਨੂੰ ਮਜ਼ਬੂਤੀ ਦਿੰਦੇ ਹਨ।
ਦਾਲਚੀਨੀ ਦਾ ਪਾਣੀ ਪੀਣ ਦੇ ਫਾਇਦੇ:
ਭਾਰ ਘਟ ਕਰਨ 'ਚ ਦਾਲਚੀਨੀ ਦਾ ਪਾਣੀ ਮਦਦਗਾਰ: ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਖਾਲੀ ਪੇਟ ਦਾਲਚੀਨੀ ਦਾ ਪਾਣੀ ਪੀਓ। ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲੇਗੀ ਅਤੇ Metabolism ਵੀ ਮਜ਼ਬੂਤ ਹੁੰਦਾ ਹੈ। ਇਸਦੇ ਨਾਲ ਹੀ ਦਾਲਚੀਨੀ ਦਾ ਪਾਣੀ ਪੀਣ ਨਾਲ ਭੁੱਖ ਵੀ ਘਟ ਲੱਗਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਦਾਲਚੀਨੀ ਦਾ ਪਾਣੀ ਪੀਂਦੇ ਹੋ, ਤਾਂ ਇਸ ਨਾਲ ਮੋਟਾਪਾ, ਪੇਟ ਦੀ ਚਰਬੀ ਘਟ ਹੋ ਜਾਵੇਗੀ।
ਦਿਲ ਨੂੰ ਸਿਹਤਮੰਦ ਰੱਖਣ ਲਈ ਦਾਲਚੀਨੀ ਦਾ ਪਾਣੀ ਫਾਇਦੇਮੰਦ: ਦਾਲਚੀਨੀ ਦਾ ਪਾਣੀ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਵੀ ਮਦਦ ਕਰਦਾ ਹੈ। ਇਸ ਨਾਲ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ।
ਪੇਟ ਨਾਲ ਜੁੜੀਆਂ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਦਾਲਚੀਨੀ ਦਾ ਪਾਣੀ ਮਦਦਗਾਰ: ਦਾਲਚੀਨੀ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਦਾਲਚੀਨੀ ਦੀ ਮਦਦ ਨਾਲ ਇਮਿਊਨਟੀ ਮਜ਼ਬੂਤ ਹੁੰਦੀ ਹੈ। ਇਸ ਲਈ ਰੋਜ਼ਾਨਾ ਖਾਲੀ ਪੇਟ ਦਾਲਚੀਨੀ ਦਾ ਪਾਣੀ ਪੀਓ। ਇਸ ਨਾਲ ਜੋੜਾ ਦੇ ਦਰਦ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਦਾਲਚੀਨੀ ਦਾ ਪਾਣੀ ਫਾਇਦੇਮੰਦ: ਸ਼ੂਗਰ ਦੇ ਮਰੀਜ਼ਾਂ ਲਈ ਦਾਲਚੀਨੀ ਦਾ ਪਾਣੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ੂਗਰ ਦੇ ਨਾਲ-ਨਾਲ ਦਾਲਚੀਨੀ ਦਾ ਪਾਣੀ ਹੋਰ ਵੀ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ।
- World Vegan Day: ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਸ਼ਾਕਾਹਾਰੀ ਦਿਵਸ, ਜਾਣੋ ਸ਼ਾਕਾਹਾਰੀ ਭੋਜਨ ਦੇ ਫਾਇਦੇ ਅਤੇ ਉਦੇਸ਼
- Weight Loss Tips: ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਲਈ, ਰਾਤ ਨੂੰ ਸੌਣ ਤੋਂ ਪਹਿਲਾਂ ਬਸ ਕਰ ਲਓ ਇਹ ਕੰਮ, ਨਜ਼ਰ ਆਵੇਗਾ ਫ਼ਰਕ
- Cinnamon oil benefits: ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇਹ ਤੇਲ ਹੈ ਫਾਇਦੇਮੰਦ, ਜਾਣੋ ਇਸ ਨੂੰ ਘਰ 'ਚ ਬਣਾਉਣ ਦੀ ਵਿਧੀ
ਦਾਲਚੀਨੀ ਦਾ ਪਾਣੀ ਬਣਾਉਣ ਦਾ ਤਰੀਕਾ: ਦਾਲਚੀਨੀ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਪਾਣੀ ਲਓ ਅਤੇ ਉਸਨੂੰ ਹੌਲੀ ਗੌਸ 'ਤੇ ਗਰਮ ਕਰ ਲਓ। ਜਦੋ ਪਾਣੀ ਉਬਲ ਜਾਵੇ, ਤਾਂ ਇਸ 'ਚ ਦਾਲਚੀਨੀ ਦਾ ਪਾਊਡਰ ਪਾ ਦਿਓ। ਜਦੋ ਫਿਰ ਦੁਬਾਰਾ ਪਾਣੀ ਉਬਲ ਜਾਵੇ, ਤਾਂ ਗੈਸ ਬੰਦ ਕਰ ਲਓ ਅਤੇ ਇਸ ਪਾਣੀ ਨੂੰ ਠੰਡਾ ਕਰ ਲਓ। ਪਾਣੀ ਠੰਡਾ ਹੋਣ ਤੋਂ ਬਾਅਦ ਇਸ ਵਿੱਚ ਸੀਮਿਤ ਮਾਤਰਾ 'ਚ ਸ਼ਹਿਦ ਪਾ ਲਓ। ਸ਼ਹਿਦ ਦੀ ਮਦਦ ਨਾਲ ਇਹ ਪਾਣੀ ਤੁਹਾਨੂੰ ਕੌੜਾ ਨਹੀਂ ਲੱਗੇਗਾ।