ਹੈਦਰਾਬਾਦ: ਛੋਟੇ ਬੱਚੇ ਅਕਸਰ ਮਿੱਟੀ ਖਾਣਾ ਪਸੰਦ ਕਰਦੇ ਹਨ ਅਤੇ ਹੌਲੀ-ਹੌਲੀ ਮਿੱਟੀ ਖਾਣਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਮਾਪੇ ਆਪਣੇ ਬੱਚੇ ਦੀ ਇਸ ਆਦਤ ਨੂੰ ਛਡਵਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਪਰ ਜੇਕਰ ਫਿਰ ਵੀ ਬੱਚਾ ਇਹ ਆਦਤ ਨਹੀਂ ਛੱਡ ਰਿਹਾ, ਤਾਂ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਕੇ ਆਪਣੇ ਬੱਚੇ ਦੀ ਇਸ ਆਦਤ ਨੂੰ ਛਡਵਾ ਸਕਦੇ ਹੋ।
ਛੋਟੇ ਬੱਚਿਆਂ ਨੂੰ ਮਿੱਟੀ ਖਾਣਾ ਕਿਉ ਪਸੰਦ ਹੈ?: ਸਰੀਰ 'ਚ ਕੈਲਸ਼ੀਅਮ ਅਤੇ ਆਈਰਨ ਦੀ ਕਮੀ ਕਾਰਨ ਬੱਚਿਆਂ ਨੂੰ ਮਿੱਟੀ ਖਾਣ ਦੀ ਆਦਤ ਲੱਗ ਜਾਂਦੀ ਹੈ। ਕਈ ਵਾਰ ਇਹ ਇਟਿੰਗ ਡਿਸਆਰਡਰ ਅਤੇ ਬੱਚਿਆਂ ਦੀ ਉਤਸੁਕਤਾ ਕਾਰਨ ਵੀ ਹੁੰਦਾ ਹੈ। ਜਿਸ ਕਾਰ ਬੱਚੇ ਹਰ ਚੀਜ਼ ਦਾ ਸਵਾਦ ਲੈਣਾ ਚਾਹੁੰਦੇ ਹਨ। ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਵੀ ਇਹ ਸਮੱਸਿਆਂ ਹੋ ਸਕਦੀ ਹੈ।
ਮਿੱਟੀ ਖਾਣ ਨਾਲ ਬੱਚਿਆਂ ਨੂੰ ਹੋ ਸਕਦੈ ਨੁਕਸਾਨ: ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਖਤਰਨਾਕ ਹੋ ਸਕਦੀ ਹੈ। ਇਸ ਕਾਰਨ ਪੇਟ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਸਮੇਂ ਰਹਿੰਦੇ ਬੱਚੇ ਦੀ ਇਸ ਆਦਤ ਨੂੰ ਛੁਡਵਾਇਆ ਨਾ ਗਿਆ, ਤਾਂ ਕਈ ਵੱਡੀਆਂ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ।
- Brinjal Side Effects: ਇਨ੍ਹਾਂ ਬਿਮਾਰੀਆਂ ਤੋਂ ਪੀੜਿਤ ਲੋਕ ਅੱਜ ਤੋਂ ਹੀ ਬਣਾ ਲੈਣ ਬੈਂਗਣ ਤੋਂ ਦੂਰੀ, ਨਹੀਂ ਤਾਂ ਵਧ ਸਕਦਾ ਹੈ ਕਈ ਬਿਮਾਰੀਆਂ ਦਾ ਖਤਰਾ
- Melon Seeds Benefits: ਖਰਬੂਜੇ ਦੇ ਬੀਜਾਂ ਨੂੰ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ, ਮਿਲਣਗੇ ਅਣਗਿਣਤ ਫਾਇਦੇ
- Egg Side Effects: ਜ਼ਿਆਦਾ ਅੰਡੇ ਖਾਣਾ ਸਿਹਤ ਲਈ ਹੋ ਸਕਦੈ ਨੁਕਸਾਨਦੇਹ, ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਜ਼ਿਆਦਾ ਅੰਡੇ ਖਾਣ ਤੋਂ ਕਰਨ ਪਰਹੇਜ਼
ਮਿੱਟੀ ਖਾਣ ਦੀ ਆਦਤ ਨੂੰ ਛਡਵਾਉਣ ਲਈ ਅਪਣਾਓ ਇਹ ਤਰੀਕੇ:
- ਬੱਚਿਆਂ ਨੂੰ ਅਜਿਹੇ ਭੋਜਨ ਦਿਓ, ਜਿਸ ਨਾਲ ਪੌਸ਼ਟਿਕ ਤੱਤਾਂ ਦੀ ਕਮੀ ਪੂਰੀ ਹੋ ਸਕੇ।
- ਬੱਚਿਆਂ ਨੂੰ ਰੋਜ਼ਾਨਾ ਕੇਲਾ ਖਾਣ ਨੂੰ ਦਿਓ। ਇਸ ਵਿੱਚ ਕੈਲਸ਼ੀਅਮ ਦੀ ਵਧੀਆਂ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਬੱਚਿਆਂ 'ਚ ਕੈਲਸ਼ੀਅਮ ਦੀ ਕਮੀ ਪੂਰੀ ਹੋਵੇਗੀ ਅਤੇ ਉਨ੍ਹਾਂ ਦੀ ਮਿੱਟੀ ਖਾਣ ਦੀ ਆਦਤ ਹੌਲੀ-ਹੌਲੀ ਛੁੱਟ ਜਾਵੇਗੀ।
- ਬੱਚਿਆਂ ਨੂੰ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਖਾਣ ਨੂੰ ਦਿਓ। ਡਾਕਟਰ ਦੀ ਸਲਾਹ 'ਤੇ ਬੱਚੇ ਨੂੰ ਕੈਲਸ਼ੀਅਮ ਦੀਆਂ ਦਵਾਈਆਂ ਵੀ ਦਿੱਤੀਆਂ ਜਾ ਸਕਦੀਆਂ ਹਨ।
- ਬੱਚੇ ਦੀ ਮਿੱਟੀ ਖਾਣ ਦੀ ਆਦਤ ਛਡਵਾਉਣ ਲਈ ਉਨ੍ਹਾਂ ਨੂੰ ਲੌਂਗ ਦਾ ਪਾਣੀ ਦੇਣਾ ਫਾਇਦੇਮੰਦ ਹੋਵੇਗਾ। ਇਸ ਦੀ ਵਰਤੋ ਕਰਨ ਲਈ 6-7 ਲੌਂਗ ਨੂੰ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਬੱਚੇ ਨੂੰ ਪਿਲਾਓ। ਇਸ ਨਾਲ ਬੱਚੇ ਦੀ ਮਿੱਟੀ ਖਾਣ ਦੀ ਆਦਤ ਬੰਦ ਹੋ ਜਾਵੇਗੀ।