ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਜ਼ਿਆਦਾਤਰ ਲੋਕ ਗਰਦਨ 'ਚ ਦਰਦ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਜ਼ਿਆਦਾਤਰ ਲੋਕ ਇਸਨੂੰ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਦਕਿ ਇਹ ਲੱਛਣ ਸਰਵਾਈਕਲ ਦੇ ਹੋ ਸਕਦੇ ਹਨ। ਜੇਕਰ ਤੁਸੀਂ ਗਰਦਨ 'ਚ ਹੋ ਰਹੇ ਦਰਦ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਹਾਡੀ ਸਰਵਾਈਕਲ ਦੀ ਸਮੱਸਿਆਂ ਹੋਰ ਵਧ ਸਕਦੀ ਹੈ। ਗਰਦਨ ਦਾ ਦਰਦ ਹੌਲ-ਹੌਲੀ ਵਧ ਕੇ ਕਮਰ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਉੱਠਣ-ਬੈਠਣ 'ਚ ਸਮੱਸਿਆ ਹੋਣ ਲੱਗਦੀ ਹੈ। ਇਸ ਲਈ ਤੁਹਾਨੂੰ ਸਰਵਾਈਕਲ ਦੇ ਲੱਛਣਾਂ ਬਾਰੇ ਜਾਣਨਾ ਚਾਹੀਦਾ ਹੈ, ਤਾਂਕਿ ਇਸ ਸਮੱਸਿਆਂ ਨੂੰ ਵਧਣ ਤੋਂ ਪਹਿਲਾ ਰੋਕਿਆ ਜਾ ਸਕੇ।
ਸਰਵਾਈਕਲ ਦੀ ਸਮੱਸਿਆਂ ਦੇ ਕਾਰਨ:
- ਸਰਵਾਈਕਲ ਦੀ ਸਮੱਸਿਆਂ ਵਧਦੀ ਉਮਰ ਦੇ ਕਾਰਨ ਵੀ ਹੋ ਸਕਦੀ ਹੈ।
- ਸਿਰ 'ਤੇ ਜ਼ਿਆਦਾ ਭਾਰ ਚੁੱਕਣ ਨਾਲ ਵੀ ਤੁਸੀਂ ਸਰਵਾਈਕਲ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ।
- ਲਗਾਤਾਰ ਸਿਰ ਨੂੰ ਝੁਕਾ ਕੇ ਕੰਮ ਕਰਨ ਨਾਲ ਵੀ ਸਰਵਾਈਕਲ ਹੋ ਸਕਦਾ ਹੈ।
- ਹਾਦਸੇ ਜਾਂ ਫਿਰ ਕਿਸੇ ਕਾਰਨ ਲੱਗੀ ਸੱਟ ਨਾਲ ਵੀ ਤੁਸੀਂ ਸਰਵਾਈਕਲ ਦਾ ਸ਼ਿਕਾਰ ਹੋ ਸਕਦੇ ਹੋ।
- ਉੱਚਾ ਸਿਰਹਾਣਾ ਲੈ ਕੇ ਸੌਣ ਨਾਲ ਸਰਵਾਈਕਲ ਹੋ ਸਕਦਾ ਹੈ।
- ਸਰਵਾਈਕਲ ਹੋਣ ਪਿੱਛੇ ਤਣਾਅ ਵੀ ਜ਼ਿੰਮੇਵਾਰ ਹੋ ਸਕਦਾ ਹੈ।
- ਸੌਣ ਦੇ ਗਲਤ ਤਰੀਕੇ ਨਾਲ ਵੀ ਸਰਵਾਈਕਲ ਹੋਣ ਦਾ ਖਤਰਾ ਰਹਿੰਦਾ ਹੈ।
ਸਰਵਾਈਕਲ ਦੇ ਲੱਛਣ: ਸਰਵਾਈਕਲ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਗਰਦਨ 'ਚ ਸੋਜ ਅਤੇ ਦਰਦ ਦੀ ਸਮੱਸਿਆਂ ਹੋਣਾ ਅਤੇ ਇਸਦੇ ਨਾਲ ਹੀ ਗਰਦਨ ਦੀਆਂ ਮਾਸਪੇਸ਼ੀਆਂ 'ਚ ਦਰਦ ਦੀ ਸ਼ਿਕਾਇਤ ਹੋਣਾ।
- ਸਿਰ 'ਚ ਦਰਦ।
- ਹੱਥਾਂ ਅਤੇ ਪੈਰਾਂ 'ਚ ਝਰਨਾਹਟ ਦੀ ਸਮੱਸਿਆਂ।
- ਗਰਦਨ ਘੁੰਮਾਉਣ 'ਤੇ ਆਵਾਜ਼ ਦਾ ਆਉਣਾ।
- ਉਲਟੀ ਆਉਣ ਵਰਗਾ ਮਹਿਸੂਸ ਹੋਣਾ।
ਸਰਵਾਈਕਲ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਤਰੀਕੇ:
- ਸਰਵਾਈਕਲ ਦੀ ਸਮੱਸਿਆਂ ਹੋਣ 'ਤੇ ਕਿਸੇ ਐਕਸਪਰਟ ਫਿਜ਼ੀਓਥੈਰੇਪਿਸਟ ਤੋਂ ਸਲਾਹ ਲਓ।
- ਰੋਜ਼ ਸੇਵਰੇ ਯੋਗਾ ਕਰੋ। ਇਸ ਲਈ ਸੂਰਜ ਨੂੰ ਨਮਸਕਾਰ, ਵਕਰਾਸਨ ਅਤੇ ਭੁਜੰਗਾਸਨ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
- ਭਾਰ ਵਾਲੀਆਂ ਚੀਜ਼ਾਂ ਨੂੰ ਨਾ ਚੁੱਕੋ।
- ਇੱਕ ਹੀ ਜਗ੍ਹਾਂ 'ਤੇ ਲਗਾਤਾਰ ਨਾ ਬੈਠੋ।
- ਸੌਣ ਦੇ ਤਰੀਕੇ 'ਚ ਬਦਲਾਅ ਕਰੋ।
- ਸਿਰਹਾਣਾ ਲੈ ਕੇ ਸੌਣ ਤੋਂ ਬਚੋ।