ਤਲੇ ਹੋਏ ਭੋਜਨ ਦਾ ਅਰਥ ਹੈ ਤੇਲ ਅਤੇ ਤੇਜ਼ ਗੈਸ 'ਤੇ ਪਕਾਇਆ ਗਿਆ ਭੋਜਨ, ਜੋ ਲਗਭਗ ਪੂਰੀ ਦੁਨੀਆ ਵਿਚ ਵੱਡੇ ਪੱਧਰ 'ਤੇ ਖਾਧਾ ਅਤੇ ਬਹੁਤ ਪਸੰਦ ਕੀਤਾ ਜਾਂਦਾ ਹੈ। ਛੋਟੇ, ਵੱਡੇ ਅਤੇ ਮਹਿੰਗੇ ਰੈਸਟੋਰੈਂਟ ਵਿੱਚ ਜ਼ਿਆਦਾਤਰ ਤਲਿਆ ਹੋਇਆ ਭੋਜਨ ਹੀ ਪਕਾਇਆ ਜਾਂਦਾ ਹੈ, ਕਿਉਂਕਿ ਲੋਕ ਤਲਿਆ ਹੋਇਆ ਭੋਜਨ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਤਲਿਆ ਹੋਇਆ ਭੋਜਨ ਖਾਣ ਦੇ ਤੁਹਾਡੀ ਸਿਹਤ ਲਈ ਕਈ ਗੰਭੀਰ ਨਤੀਜੇ ਹੋ ਸਕਦੇ ਹਨ? ਤਲੇ ਹੋਏ ਭੋਜਨ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੇ ਹਨ, ਇਸ ਲਈ ਸਾਰੇ ਡਾਕਟਰ ਇਸ ਤੋਂ ਬਚਣ ਦੀ ਸਲਾਹ ਦਿੰਦੇ ਹਨ।
ਤਲੇ ਹੋਏ ਭੋਜਨ ਖਾਣ ਦੇ ਨੁਕਸਾਨ:
ਮੋਟਾਪਾ ਵੱਧ ਜਾਂਦਾ: ਤਲੇ ਹੋਏ ਭੋਜਨ ਵਿੱਚ ਦੂਜੇ ਭੋਜਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ। ਤਲੇ ਹੋਏ ਭੋਜਨ ਵਿਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਦੇ ਨਾਲ-ਨਾਲ ਚਰਬੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਜੋ ਤੁਹਾਡੀ ਕੈਲੋਰੀ ਦੀ ਮਾਤਰਾ ਨੂੰ ਵਧਾ ਕੇ ਮੋਟਾਪਾ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਡਾਇਬਟੀਜ਼ ਦਾ ਸ਼ਿਕਾਰ: ਤਲੇ ਹੋਏ ਭੋਜਨ ਵਿਚ ਗੈਰ-ਸਿਹਤਮੰਦ ਟ੍ਰਾਂਸ ਫੈਟ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਨੂੰ ਹਜ਼ਮ ਕਰਨਾ ਸਰੀਰ ਲਈ ਬਹੁਤ ਮੁਸ਼ਕਲ ਹੁੰਦਾ ਹੈ। ਅੰਤ ਵਿੱਚ ਇਹ ਸਰੀਰ ਲਈ ਜ਼ਹਿਰ ਦਾ ਕੰਮ ਕਰਦਾ ਹੈ। ਤੇਲ 'ਚ ਖਾਣਾ ਪਕਾਉਣ ਨਾਲ ਟਰਾਂਸ ਫੈਟ ਵੱਧਦੀ ਹੈ, ਜਿਸ ਕਾਰਨ ਤੁਸੀਂ ਡਾਇਬਟੀਜ਼ ਵਰਗੀਆਂ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
- ਆਪਣੇ ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਇੱਥੇ ਸਿੱਖੋ ਕੁਝ ਘਰੇਲੂ ਨੁਸਖੇ
- Aloe Vera Gel: ਵਾਲਾਂ ਦੀ ਸਮੱਸਿਆ ਤੋਂ ਪਾਉਣਾ ਹੈ ਛੁਟਕਾਰਾ ਤਾਂ ਲਗਾਓ ਐਲੋਵੇਰਾ ਜੈੱਲ, ਸਿਖੋ ਇਸ ਨੂੰ ਘਰ 'ਚ ਬਣਾਉਣ ਦਾ ਤਰੀਕਾ
- Health Tips: ਗਰਮੀਆਂ ਵਿੱਚ ਖੁਦ ਨੂੰ ਤਰੋ-ਤਾਜ਼ਾ ਰੱਖਣ ਲਈ ਅਪਣਾਓ ਇਹ ਤਰੀਕੇ
ਤਲਿਆ ਹੋਇਆ ਭੋਜਨ ਖਾਣ ਨਾਲ ਇਨ੍ਹਾਂ ਬਿਮਾਰੀਆ ਦਾ ਖਤਰਾ: ਸਿਹਤ ਮਾਹਿਰਾਂ ਅਨੁਸਾਰ ਤਲੇ ਹੋਏ ਭੋਜਨ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੇਸਟ੍ਰੋਲ ਪੱਧਰ ਵਰਗੀਆਂ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਤਲਿਆ ਹੋਇਆ ਭੋਜਨ ਟਾਈਪ-2 ਸ਼ੂਗਰ, ਮੋਟਾਪਾ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਕੈਂਸਰ ਹੋ ਸਕਦਾ: Acrylamide ਇੱਕ ਹਾਨੀਕਾਰਕ ਪਦਾਰਥ ਹੈ, ਜੋ ਜਿਆਦਾਤਰ ਤਲੇ ਹੋਏ ਭੋਜਨ ਵਿੱਚ ਪਾਇਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਐਕਰੀਲਾਮਾਈਡ ਵਾਲੇ ਭੋਜਨ ਦਾ ਸੇਵਨ ਤੁਹਾਨੂੰ ਕਈ ਤਰੀਕਿਆਂ ਨਾਲ ਕੈਂਸਰ ਦਾ ਸ਼ਿਕਾਰ ਬਣਾ ਸਕਦਾ ਹੈ, ਇਸ ਲਈ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜਦੋਂ ਅਸੀਂ ਭੋਜਨ ਨੂੰ ਲੰਬੇ ਸਮੇਂ ਤੱਕ ਭੁੰਨਦੇ ਜਾਂ ਗਰਿੱਲ ਕਰਦੇ ਹਾਂ ਤਾਂ ਐਕਰੀਲਾਮਾਈਡ ਪਦਾਰਥ ਪੈਦਾ ਹੁੰਦਾ ਹੈ, ਜਿਸ ਨੂੰ ਕੈਂਸਰ ਦਾ ਕਾਰਨ ਮੰਨਿਆ ਗਿਆ ਹੈ। ਐਕਰੀਲਾਮਾਈਡ ਪਦਾਰਥ ਕਾਰਨ ਸਰੀਰ 'ਚ ਕੈਂਸਰ ਸੈੱਲ ਵੱਧਣ ਲੱਗਦੇ ਹਨ।