ETV Bharat / sukhibhava

ਸਾਵਧਾਨ! ਭੋਜਨ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦੈ ਖਤਰਨਾਕ - ਚਾਹ ਨਾ ਪੀਓ

ਹੈਲਦੀ ਡਾਈਟ ਨੂੰ ਲੈ ਕੇ ਲੋਕ ਬਹੁਤ ਜਾਗਰੂਕ ਹੋ ਗਏ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚੰਗੀ ਡਾਈਟ ਲੈਣ ਦੇ ਬਾਵਜੂਦ ਕਈ ਵਾਰ ਸਿਹਤ ਠੀਕ ਨਹੀਂ ਰਹਿੰਦੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਭੋਜਣ ਖਾਣ ਤੋਂ ਬਾਅਦ ਅਜਿਹੀਆਂ ਗਲਤੀਆਂ ਕਰਦੇ ਹਾਂ, ਜਿਸ ਤੋਂ ਬਚਣਾ ਬਹੁਤ ਜ਼ਰੂਰੀ ਹੈ।

After Eating Food
After Eating Food
author img

By

Published : May 16, 2023, 5:14 PM IST

ਸਿਹਤਮੰਦ ਭੋਜਨ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਜ਼ਰੂਰੀ ਹਨ। ਲੋਕ ਹੁਣ ਭੋਜਨ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਸਿਹਤਮੰਦ ਆਦਤਾਂ ਵੱਲ ਧਿਆਨ ਦੇ ਰਹੇ ਹਨ। ਇਹੀ ਕਾਰਨ ਹੈ ਕਿ ਲੋਕਾਂ ਨੇ ਆਪਣੀ ਖੁਰਾਕ ਵਿੱਚ ਪੌਸ਼ਟਿਕ ਭੋਜਨ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਵਾਰ ਸਿਹਤਮੰਦ ਭੋਜਨ ਅਪਣਾਉਣ ਦੇ ਬਾਵਜੂਦ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਅਜਿਹੇ 'ਚ ਲੋਕ ਅਕਸਰ ਸੋਚਦੇ ਹਨ ਕਿ ਅਸੀ ਪੌਸ਼ਟਿਕ ਭੋਜਣ ਖਾਣ ਦੇ ਬਾਅਦ ਵੀ ਬਿਮਾਰ ਕਿਉ ਹੋ ਰਹੇ ਹਾਂ। ਇਸਦਾ ਕਾਰਨ ਭੋਜਣ ਖਾਣ ਤੋਂ ਬਾਅਦ ਕੁਝ ਅਜਿਹੀਆ ਗਲਤੀਆ ਕਰਨਾ ਹੈ, ਜਿਸਦਾ ਪ੍ਰਭਾਵ ਸਾਡੀ ਸਿਹਤ 'ਤੇ ਪੈਂਦਾ ਹੈ। ਕੁਝ ਲੋਕ ਭੋਜਣ ਖਾਣ ਤੋਂ ਬਾਅਦ ਮਠਿਆਈ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੋਕ ਸੌਣਾ ਪਸੰਦ ਕਰਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਖਾਣਾ ਖਾਣ ਤੋਂ ਬਾਅਦ ਸਿਗਰਟ ਪੀਂਦੇ ਹਨ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਭੋਜਣ ਖਾਣ ਤੋਂ ਬਾਅਦ ਕੀ ਨਹੀਂ ਕਰਨਾ ਚਾਹੀਦਾ। ਹੇਠਾ ਕੁਝ ਅਜਿਹੇ ਕੰਮਾਂ ਬਾਰੇ ਦੱਸਿਆ ਗਿਆ ਹੈ, ਜਿਹੜੇ ਕੰਮ ਤੁਹਾਨੂੰ ਭੋਜਣ ਖਾਣ ਤੋਂ ਬਾਅਦ ਨਹੀਂ ਕਰਨੇ ਚਾਹੀਦੇ।

ਪਾਣੀ ਨਾ ਪੀਓ
ਪਾਣੀ ਨਾ ਪੀਓ

ਪਾਣੀ ਨਾ ਪੀਓ: ਪਾਣੀ ਪੀਣਾ ਸਿਹਤ ਲਈ ਜ਼ਰੂਰੀ ਹੈ। ਸਰੀਰ ਨੂੰ ਹਾਈਡਰੇਟ ਰੱਖਣ ਲਈ ਇਹ ਸਭ ਤੋਂ ਆਸਾਨ ਅਤੇ ਮਹੱਤਵਪੂਰਨ ਕਦਮ ਹੈ ਪਰ ਗਲਤ ਮੌਕਿਆਂ 'ਤੇ ਜਾਂ ਗਲਤ ਤਰੀਕੇ ਨਾਲ ਪਾਣੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਜੇਕਰ ਤੁਸੀਂ ਖਾਣਾ ਖਾਂਦੇ ਸਮੇਂ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਬਦਹਜ਼ਮੀ ਜਾਂ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।

ਤੁਰੰਤ ਸੌਣਾ
ਤੁਰੰਤ ਸੌਣਾ

ਤੁਰੰਤ ਸੌਣਾ: ਜ਼ਿਆਦਾਤਰ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹਨ। ਜਦਕਿ ਹਰ ਕਿਸੇ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣਾ ਪਾਚਨ ਕਿਰਿਆ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ।

ਖਾਂਦੇ ਸਮੇਂ ਪੈਂਟ ਦੀ ਬੈਲਟ ਢਿੱਲੀ ਨਾ ਕਰੋ
ਖਾਂਦੇ ਸਮੇਂ ਪੈਂਟ ਦੀ ਬੈਲਟ ਢਿੱਲੀ ਨਾ ਕਰੋ

ਖਾਂਦੇ ਸਮੇਂ ਪੈਂਟ ਦੀ ਬੈਲਟ ਢਿੱਲੀ ਨਾ ਕਰੋ: ਅਕਸਰ ਤੁਸੀਂ ਕਈ ਲੋਕਾਂ ਨੂੰ ਖਾਣਾ ਖਾਂਦੇ ਸਮੇਂ ਆਪਣੀ ਪੈਂਟ ਦੀ ਬੈਲਟ ਢਿੱਲੀ ਕਰਦੇ ਦੇਖਿਆ ਹੋਵੇਗਾ, ਇਹ ਆਮ ਲੱਗ ਸਕਦਾ ਹੈ। ਪਰ ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ। ਅਸਲ ਵਿਚ ਪੈਂਟ ਢਿੱਲੀ ਕਰਨ ਨਾਲ ਅਸੀਂ ਪੇਟ ਦੇ ਆਲੇ-ਦੁਆਲੇ ਦੇ ਦਬਾਅ ਤੋਂ ਰਾਹਤ ਮਹਿਸੂਸ ਕਰਦੇ ਹਾਂ ਅਤੇ ਇਸ ਪ੍ਰਕਿਰਿਆ ਵਿਚ ਅਸੀਂ ਜ਼ਿਆਦਾ ਭੋਜਨ ਖਾਂਦੇ ਹਾਂ। ਭਾਰ ਵੱਧਣ ਤੋਂ ਇਲਾਵਾ ਇਹ ਬਦਹਜ਼ਮੀ ਦਾ ਕਾਰਨ ਵੀ ਬਣ ਸਕਦਾ ਹੈ।

ਸਿਗਰਟ ਨਾ ਪੀਓ
ਸਿਗਰਟ ਨਾ ਪੀਓ

ਸਿਗਰਟ ਨਾ ਪੀਓ: ਬਹੁਤ ਸਾਰੇ ਲੋਕਾਂ ਨੂੰ ਭੋਜਣ ਖਾਣ ਤੋਂ ਤੁਰੰਤ ਬਾਅਦ ਸਿਗਰਟ ਪੀਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਹੁਣ ਤੋਂ ਸਾਵਧਾਨ ਹੋ ਜਾਓ। ਕਿਉਂਕਿ ਖਾਣਾ ਖਾਣ ਤੋਂ ਬਾਅਦ ਸਿਗਰਟ ਪੀਣ ਨਾਲ ਨਾ ਸਿਰਫ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ, ਸਗੋਂ ਇਹ ਤੁਹਾਡੇ ਮੈਟਾਬੋਲਿਜ਼ਮ 'ਤੇ ਵੀ ਮਾੜਾ ਪ੍ਰਭਾਵ ਪਾ ਸਕਦਾ ਹੈ।

  1. Bones Weak: ਇਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਰਹੋ ਸਾਵਧਾਨ, ਹੱਡੀਆ ਹੋ ਸਕਦੀਆ ਕਮਜ਼ੋਰ
  2. Health Benefits: ਜਾਣੋ ਜਾਪਾਨੀ ਭੋਜਨ ਖਾਣ ਨਾਲ ਸਿਹਤ ਨੂੰ ਮਿਲਣਗੇ ਕਿਹੜੇ ਫ਼ਾਇਦੇ, ਅਧਿਐਨ 'ਚ ਕੀ ਹੋਇਆ ਖੁਲਾਸਾ
  3. Vegetable Juices: ਬੀਪੀ ਤੋਂ ਲੈ ਕੇ ਸ਼ੂਗਰ ਤੱਕ ਕਈ ਬਿਮਾਰੀਆਂ ਲਈ ਫ਼ਾਇਦੇਮੰਦ ਹੈ ਘਰ 'ਚ ਬਣਾਏ ਸਬਜ਼ੀਆਂ ਦੇ ਇਹ ਜੂਸ
ਫਲਾਂ ਦਾ ਸੇਵਨ ਨਾ ਕਰੋ
ਫਲਾਂ ਦਾ ਸੇਵਨ ਨਾ ਕਰੋ

ਫਲਾਂ ਦਾ ਸੇਵਨ ਨਾ ਕਰੋ: ਹਾਲਾਂਕਿ ਫਲਾਂ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਖਾਣਾ ਖਾਣ ਤੋਂ ਤੁਰੰਤ ਬਾਅਦ ਫਲਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਫਲਾਂ ਦਾ ਸੇਵਨ ਕਰਦੇ ਹੋ, ਤਾਂ ਭੋਜਨ ਦੇ ਪੌਸ਼ਟਿਕ ਤੱਤ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਉਪਲਬਧ ਨਹੀਂ ਹੁੰਦੇ।

ਨਹਾਉਣ ਤੋਂ ਪਰਹੇਜ਼ ਕਰੋ
ਨਹਾਉਣ ਤੋਂ ਪਰਹੇਜ਼ ਕਰੋ

ਨਹਾਉਣ ਤੋਂ ਪਰਹੇਜ਼ ਕਰੋ: ਤੁਹਾਨੂੰ ਕੋਈ ਵੀ ਭਾਰੀ ਭੋਜਨ ਕਰਨ ਤੋਂ ਬਾਅਦ ਨਹਾਉਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਕਿਉਂਕਿ ਅਜਿਹਾ ਕਰਨ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਨਹਾਉਣ ਨਾਲ ਪੇਟ ਦੇ ਆਲੇ-ਦੁਆਲੇ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ। ਨਹਾਉਦੇ ਸਮੇਂ ਖੂਨ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਵਹਿੰਦਾ ਹੈ ਅਤੇ ਪਾਚਨ ਵਿੱਚ ਰੁਕਾਵਟ ਪੈਦਾ ਕਰਦਾ ਹੈ।

ਚਾਹ ਨਾ ਪੀਓ
ਚਾਹ ਨਾ ਪੀਓ

ਚਾਹ ਨਾ ਪੀਓ: ਚਾਹ ਤੇਜ਼ਾਬ ਵਾਲੀ ਹੁੰਦੀ ਹੈ। ਕਿਉਂਕਿ ਇਸ ਵਿੱਚ ਕੈਫੀਨ ਮੌਜੂਦ ਹੁੰਦੀ ਹੈ। ਜੇਕਰ ਤੁਸੀਂ ਭੋਜਣ ਖਾਣ ਤੋਂ ਬਾਅਦ ਚਾਹ ਪੀਂਦੇ ਹੋ ਤਾਂ ਭੋਜਣ ਪਚਣ 'ਚ ਮੁਸ਼ਕਿਲ ਹੋ ਸਕਦੀ ਹੈ। ਭੋਜਨ ਦੇ ਅਣੂਆਂ ਨੂੰ ਟੁੱਟਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਭੋਜਨ ਤੋਂ ਬਾਅਦ ਚਾਹ ਪੀਣ ਨਾਲ ਆਇਰਨ ਨੂੰ ਸੋਖਣ ਵਿੱਚ ਰੁਕਾਵਟ ਆ ਸਕਦੀ ਹੈ। ਇਸ ਲਈ ਭੋਜਣ ਖਾਣ ਤੋਂ ਬਾਅਦ ਚਾਹ ਨਹੀਂ ਪੀਣੀ ਚਾਹੀਦੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.