ਹੈਦਰਾਬਾਦ: ਕਈ ਲੋਕਾਂ ਨੂੰ ਬੈਂਗਣ ਦੀ ਸਬਜ਼ੀ ਖਾਣਾ ਬਹੁਤ ਪਸੰਦ ਹੁੰਦਾ ਹੈ। ਬੈਂਗਨ ਦੀ ਸਬਜ਼ੀ ਖਾਣ ਨਾਲ ਕਈ ਫਾਇਦੇ ਮਿਲ ਸਕਦੇ ਹਨ। ਜਿਵੇਂ ਕਿ ਦਿਲ ਦੀ ਬਿਮਾਰੀ ਅਤੇ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ। ਇਸਦੇ ਨਾਲ ਹੀ ਭਾਰ ਘਟ ਕਰਨ 'ਚ ਵੀ ਮਦਦ ਮਿਲਦੀ ਹੈ। ਪਰ ਕੁਝ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੂੰ ਬੈਂਗਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਬੈਂਗਣ ਖਾਣ ਤੋਂ ਕਰਨ ਪਰਹੇਜ਼:
ਗੈਸ ਅਤੇ ਪੇਟ ਦਰਦ ਹੋਣ 'ਤੇ ਬੈਂਗਣ ਨਾ ਖਾਓ: ਜਿਨ੍ਹਾਂ ਲੋਕਾਂ ਦਾ ਅਕਸਰ ਪੇਟ ਖਰਾਬ ਰਹਿੰਦਾ ਹੈ, ਤਾਂ ਉਹ ਲੋਕ ਬੈਂਗਣ ਤੋਂ ਦੂਰੀ ਬਣਾ ਲੈਣ। ਕਿਉਕਿ ਬੈਂਗਣ ਖਾਣ ਨਾਲ ਇਹ ਸਮੱਸਿਆਂ ਹੋਰ ਵਧ ਸਕਦੀ ਹੈ।
ਐਲਰਜ਼ੀ ਹੋਣ 'ਤੇ ਬੈਂਗਣ ਨਾ ਖਾਓ: ਜੇਕਰ ਕਿਸੇ ਵਿਅਕਤੀ ਨੂੰ ਚਮੜੀ ਦੀ ਐਲਰਜ਼ੀ ਹੈ, ਤਾਂ ਉਹ ਲੋਕ ਬੈਂਗਣ ਖਾਣ ਤੋਂ ਪਰਹੇਜ਼ ਕਰਨ। ਕਿਉਕਿ ਬੈਂਗਣ ਖਾਣ ਨਾਲ ਐਲਰਜ਼ੀ ਵਧ ਸਕਦੀ ਹੈ।
ਤਣਾਅ ਹੋਣ 'ਤੇ ਬੈਂਗਣ ਨਾ ਖਾਓ: ਜੇਕਰ ਤੁਸੀਂ ਤਣਾਅ 'ਚ ਹੋ ਜਾਂ ਤਣਾਅ ਤੋਂ ਛੁਟਕਾਰਾ ਪਾਉਣ ਲਈ ਦਵਾਈ ਲੈ ਰਹੇ ਹੋ, ਤਾਂ ਤੁਹਾਨੂੰ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ। ਕਿਉਕਿ ਅਜਿਹੀ ਸਥਿਤੀ 'ਚ ਬੈਂਗਣ ਖਾਣ ਨਾਲ ਦਵਾਈ ਦਾ ਅਸਰ ਘਟ ਜਾਂਦਾ ਹੈ।
ਖੂਨ ਦੀ ਕਮੀ ਹੋਣ 'ਤੇ ਬੈਂਗਣ ਨਾ ਖਾਓ: ਜੇਕਰ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੈ, ਤਾਂ ਬੈਂਗਣ ਤੋਂ ਦੂਰੀ ਬਣਾ ਲਓ। ਇਸਨੂੰ ਖਾਣ ਨਾਲ ਖੂਨ ਬਣਨ 'ਚ ਸਮੱਸਿਆਂ ਆ ਸਕਦੀ ਹੈ।
ਅੱਖਾਂ 'ਚ ਜਲਨ ਹੋਣ 'ਤੇ ਬੈਂਗਣ ਨਾ ਖਾਓ: ਜਿਨ੍ਹਾਂ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਂ ਹਨ, ਉਹ ਲੋਕ ਬੈਂਗਣ ਖਾਣ ਤੋਂ ਪਰਹੇਜ਼ ਕਰਨ। ਕਿਉਕਿ ਇਸ ਸਥਿਤੀ 'ਚ ਬੈਂਗਣ ਖਾਣ ਨਾਲ ਇਹ ਸਮੱਸਿਆਂ ਹੋਰ ਵਧ ਸਕਦੀ ਹੈ।
ਕਿਡਨੀ 'ਚ ਸਟੋਨ ਹੋਣ 'ਤੇ ਬੈਂਗਣ ਨਾ ਖਾਓ: ਜਿਨ੍ਹਾਂ ਲੋਕਾਂ ਦੀ ਕਿਡਨੀ 'ਚ ਸਟੋਨ ਹੈ, ਉਹ ਲੋਕ ਬੈਗਣ ਖਾਣ ਤੋਂ ਪਰਹੇਜ਼ ਕਰਨ। ਕਿਉਕਿ ਬੈਂਗਣ 'ਚ ਪਾਇਆ ਜਾਣ ਵਾਲਾ ਆਕਸਲੇਟ ਪੱਥਰੀ ਦੀ ਸਮੱਸਿਆਂ ਨੂੰ ਹੋਰ ਵਧਾ ਸਕਦਾ ਹੈ।