ETV Bharat / sukhibhava

ਸਰਦੀਆਂ ਦੇ ਮੌਸਮ 'ਚ ਅਕਸਰ ਵਧ ਜਾਂਦਾ ਹੈ ਬੀਪੀ, ਇੱਥੇ ਜਾਣੋ ਹਾਈ ਬੀਪੀ ਦੇ ਲੱਛਣ - ਹਾਈ ਬੀਪੀ ਦੇ ਲੱਛਣ

Symptoms of Hypertension: ਸਰਦੀਆਂ ਦੇ ਮੌਸਮ 'ਚ ਅਕਸਰ ਬੀਪੀ ਦੀ ਸਮੱਸਿਆ ਵਧ ਜਾਂਦੀ ਹੈ। ਇਸ ਮੌਸਮ 'ਚ ਜ਼ਿਆਦਾ ਭੋਜਨ ਖਾਣ ਅਤੇ Metabolism ਵਧਣ ਕਰਕੇ ਭਾਰ ਵਧਣ ਲੱਗਦਾ ਹੈ, ਜੋ ਹਾਈ ਬੀਪੀ ਦਾ ਕਾਰਨ ਬਣਦਾ ਹੈ। ਇਸ ਲਈ ਸਹੀ ਸਮੇਂ 'ਤੇ ਹਾਈ ਬੀਪੀ ਦੀ ਪਹਿਚਾਣ ਕਰਨਾ ਜ਼ਰੂਰੀ ਹੈ।

Symptoms of Hypertension
Symptoms of Hypertension
author img

By ETV Bharat Health Team

Published : Jan 17, 2024, 11:18 AM IST

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ 'ਚੋ ਇੱਕ ਹੈ ਹਾਈ ਬੀਪੀ ਦੀ ਸਮੱਸਿਆ। ਹਾਈ ਬੀਪੀ ਤੋਂ ਇਲਾਵਾ, ਇਸ ਮੌਸਮ 'ਚ ਸ਼ੂਗਰ, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਜੋੜਾ ਦੇ ਦਰਦ ਦੀ ਸਮੱਸਿਆ ਵੀ ਵਧ ਜਾਂਦੀ ਹੈ। ਇਸ ਮੌਸਮ 'ਚ ਹੌਲੀ Metabolism ਅਤੇ ਜ਼ਿਆਦਾ ਭੋਜਨ ਖਾਣ ਕਰਕੇ ਭਾਰ ਵਧਣ ਲੱਗਦਾ ਹੈ, ਜਿਸ ਕਰਕੇ ਬਲੱਡ ਪ੍ਰੈਸ਼ਰ ਵੀ ਵਧ ਜਾਂਦਾ ਹੈ। ਹਾਲਾਂਕਿ, ਕਈ ਲੋਕ ਇਸ ਸਮੱਸਿਆ ਦੀ ਪਹਿਚਾਣ ਨਹੀਂ ਕਰ ਪਾਉਦੇ, ਜਿਸ ਕਰਕੇ ਕਈ ਗੰਭੀਰ ਨੁਕਸਾਨ ਹੋ ਸਕਦੇ ਹਨ। ਇਸ ਲਈ ਤੁਹਾਨੂੰ ਹਾਈ ਬੀਪੀ ਦੇ ਲੱਛਣਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ, ਤਾਂਕਿ ਤੁਸੀ ਇਸ ਸਮੱਸਿਆ ਦੀ ਪਹਿਚਾਣ ਕਰ ਸਕੋ।

ਹਾਈ ਬੀਪੀ ਦੇ ਲੱਛਣ:

ਛਾਤੀ ਵਿੱਚ ਦਰਦ: ਛਾਤੀ ਵਿੱਚ ਦਰਦ ਹਾਈ ਬੀਪੀ ਦਾ ਇੱਕ ਲੱਛਣ ਹੈ। ਇਸ ਤੋਂ ਇਲਾਵਾ, ਸਾਹ ਲੈਣ 'ਚ ਮੁਸ਼ਕਿਲ ਜਾਂ ਥਕਾਵਟ ਵਰਗੇ ਲੱਛਣ ਵੀ ਨਜ਼ਰ ਆ ਸਕਦੇ ਹਨ। ਛਾਤੀ 'ਚ ਹੌਲੀ-ਹੌਲੀ ਦਰਦ ਵਧਦਾ ਹੈ ਅਤੇ ਫਿਰ ਇਹ ਦਰਦ ਬਾਹਾਂ, ਮੋਢਿਆਂ, ਗਰਦਨ ਜਾਂ ਜਬਾੜੇ ਤੱਕ ਫੈਲ ਜਾਂਦਾ ਹੈ। ਇਹ ਲੱਛਣ ਨਜ਼ਰ ਆਉਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ।

ਸਿਰ ਦਰਦ: ਹਾਈ ਬੀਪੀ ਦੇ ਲੱਛਣਾਂ 'ਚ ਵਾਰ-ਵਾਰ ਸਿਰਦਰਦ ਹੋਣਾ ਵੀ ਸ਼ਾਮਲ ਹੈ। ਸਰਦੀਆਂ ਦੇ ਮੌਸਮ 'ਚ ਲੋਕ ਸਿਰਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ, ਇਹ ਹਾਈ ਬੀਪੀ ਦਾ ਕਾਰਨ ਬਣ ਸਕਦਾ ਹੈ। ਇਸ ਦੌਰਾਨ ਜਦੋ ਸਿਰਦਰਦ ਹੁੰਦਾ ਹੈ, ਤਾਂ ਚੱਕਰ ਆਉਣਾ ਅਤੇ ਸਿਰ 'ਚ ਦਬਾਅ ਦਾ ਅਨੁਭਵ ਹੋ ਸਕਦਾ ਹੈ।

ਸਾਹ ਲੈਣ 'ਚ ਮੁਸ਼ਕਿਲ: ਹਾਈ ਬੀਪੀ ਤੁਹਾਡੇ ਦਿਲ 'ਤੇ ਵੀ ਅਸਰ ਪਾਉਦਾ ਹੈ, ਜਿਸ ਕਰਕੇ ਸਾਹ ਲੈਣ 'ਚ ਮੁਸ਼ਕਿਲ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ। ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਹੈ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਆਪਣੇ ਬੀਪੀ ਦੀ ਜਾਂਚ ਕਰਵਾਓ।

ਥਕਾਵਟ ਅਤੇ ਕੰਮਜ਼ੋਰੀ: ਹਾਈ ਬੀਪੀ ਹੋਣ ਕਰਕੇ ਐਨਰਜ਼ੀ ਖਤਮ ਹੋ ਜਾਂਦੀ ਹੈ, ਜਿਸ ਕਰਕੇ ਥਕਾਵਟ ਅਤੇ ਕੰਮਜ਼ੋਰੀ ਹੋ ਸਕਦੀ ਹੈ। ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਅਚਾਨਕ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਡਾਕਟਰ ਦੀ ਸਲਾਹ ਨਾਲ ਆਪਣਾ ਬੀਪੀ ਚੈੱਕ ਕਰਵਾਓ।

ETV Bharat Logo

Copyright © 2025 Ushodaya Enterprises Pvt. Ltd., All Rights Reserved.