ਹੈਦਰਾਬਾਦ: ਤਿਓਹਾਰਾ ਦਾ ਸੀਜ਼ਨ ਚੱਲ ਰਿਹਾ ਹੈ। ਤਿਓਹਾਰਾਂ ਮੌਕੇ ਲੋਕਾਂ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਹੁਣ ਦਿਵਾਲੀ ਤੋਂ ਬਾਅਦ ਭਾਈ ਦੂਜ ਦਾ ਤਿਓਹਾਰ ਵੀ ਧੂੰਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾ ਨੂੰ ਟਿੱਕਾ ਲਗਾਉਦੀਆਂ ਹਨ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਦੀਆਂ ਹਨ। ਇਸਦੇ ਨਾਲ ਹੀ ਭਾਈ ਦੂਜ 'ਤੇ ਭਰਾ ਆਪਣੀਆਂ ਭੈਣਾਂ ਨੂੰ ਤੌਹਫ਼ੇ ਦਿੰਦੇ ਹਨ, ਪਰ ਭੈਣਾ ਲਈ ਉਨ੍ਹਾਂ ਦੇ ਪਸੰਦ ਦੇ ਤੌਹਫ਼ੇ ਖਰੀਦਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਇੱਥੇ ਕੁਝ ਤੌਹਫ਼ਿਆਂ ਦੀ ਸੂਚੀ ਦਿੱਤੀ ਗਈ ਹੈ, ਜਿਸਦੀ ਮਦਦ ਨਾਲ ਤੁਸੀਂ ਆਪਣੀ ਭੈਣ ਲਈ ਕੋਈ ਸ਼ਾਨਦਾਰ ਤੌਹਫਾਂ ਚੁਣ ਸਕਦੇ ਹੋ।
ਭਾਈ ਦੂਜ ਮੌਕੇ ਆਪਣੀਆਂ ਭੈਣਾਂ ਨੂੰ ਦਿਓ ਇਹ ਸ਼ਾਨਦਾਰ ਤੌਹਫ਼ੇ:
ਗਹਿਣੇ ਦਿਓ: ਕੁੜੀਆਂ ਨੂੰ ਗਹਿਣੇ ਬਹੁਤ ਪਸੰਦ ਹੁੰਦੇ ਹਨ। ਇਸ ਲਈ ਤੁਸੀਂ ਆਪਣੀਆਂ ਭੈਣਾਂ ਨੂੰ ਗਹਿਣੇ ਤੌਹਫ਼ੇ ਵਜੋ ਦੇ ਸਕਦੇ ਹੋ। ਇਨ੍ਹਾਂ ਗਹਿਣਿਆਂ 'ਚ ਅੰਗੂਠੀ ਜਾਂ ਚੇਨ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਆਪਣੀਆਂ ਭੈਣਾਂ ਨੂੰ ਝਾਜਰਾਂ ਅਤੇ ਹੋਰ ਕਈ ਗਹਿਣੇ ਖਰੀਦ ਕੇ ਦੇ ਸਕਦੇ ਹੋ।
ਸ਼ਾਪਿੰਗ ਕਾਰਡ: ਜੇਕਰ ਤੁਸੀਂ ਆਪਣੀ ਭੈਣ ਨੂੰ ਕੋਈ ਵਧੀਆਂ ਤੌਹਫ਼ਾ ਲੈ ਕੇ ਦੇਣਾ ਚਾਹੁੰਦੇ ਹੋ, ਤਾਂ ਉਨ੍ਹਾਂ ਨੂੰ ਕਿਸੇ ਆਨਲਾਈਨ ਸ਼ਾਪਿੰਗ ਐਪ ਦਾ ਸ਼ਾਪਿੰਗ ਕਾਰਡ ਖਰੀਦ ਕੇ ਦੇ ਸਕਦੇ ਹੋ। ਇਸ ਤਰ੍ਹਾਂ ਉਹ ਆਪਣੀ ਪਸੰਦ ਦਾ ਸਾਮਾਨ ਖਰੀਦ ਸਕਦੀਆਂ ਹਨ।
ਸਮਾਰਟਵਾਚ: ਅੱਜ ਦੇ ਸਮੇਂ 'ਚ ਲੋਕ ਸਮਾਰਟ ਵਾਚ ਪਹਿਣਨਾ ਬਹੁਤ ਪਸੰਦ ਕਰਦੇ ਹਨ। ਇਸ ਲਈ ਸਮਾਰਟ ਵਾਚ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ। ਤੁਸੀਂ ਭਾਈ ਦੂਜ ਮੌਕੇ ਆਪਣੀਆਂ ਭੈਣਾ ਨੂੰ ਘੜੀ ਗਿਫ਼ਟ ਦੇ ਸਕਦੇ ਹੋ।
ਮੇਕਅੱਪ ਦਾ ਸਾਮਾਨ: ਅੱਜ ਦੇ ਸਮੇਂ 'ਚ ਕੁੜੀਆਂ ਨੂੰ ਮੇਕਅੱਪ ਕਰਨਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਕੁੜੀਆਂ ਬਿਊਟੀ ਪਾਰਲਰ ਜਾਂਦੀਆਂ ਹਨ, ਜਿਸ ਕਾਰਨ ਪੈਸਾ ਅਤੇ ਸਮਾਂ ਦੋਨੋ ਖਰਚ ਹੁੰਦੇ ਹਨ। ਇਸ ਲਈ ਤੁਸੀਂ ਆਪਣੀਆਂ ਭੈਣਾਂ ਨੂੰ ਮੇਕਅੱਪ ਦਾ ਸਾਮਾਨ ਖਰੀਦ ਕੇ ਦੇ ਸਕਦੇ ਹੋ। ਇਸ ਤਰ੍ਹਾਂ ਉਨ੍ਹਾਂ ਲਈ ਘਰ 'ਚ ਹੀ ਤਿਆਰ ਹੋਣਾ ਆਸਾਨ ਹੋਵੇਗਾ।