ਹੈਦਰਾਬਾਦ: ਸਵੇਰੇ ਉੱਠਦੇ ਹੀ ਸਾਨੂੰ ਭੁੱਖ ਲੱਗ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਲਤ ਨਾਸ਼ਤਾ ਕਰਨ ਨਾਲ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ। ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਕੁਝ ਨਾ ਕੁਝ ਖਾਂਦੇ ਜਾਂ ਪੀਂਦੇ ਹਨ। ਤੁਸੀਂ ਸਵੇਰੇ ਖਾਲੀ ਪੇਟ ਜੋ ਵੀ ਖਾਂਦੇ ਹੋ, ਉਸ ਦਾ ਸਰੀਰ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸਵੇਰੇ ਉੱਠ ਕੇ ਤੁਸੀਂ ਕੀ ਖਾਂਦੇ-ਪੀਂਦੇ ਹੋ, ਇਸ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੈ। ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਪੇਟ ਦੀ ਸਮੱਸਿਆ ਅਤੇ ਐਸੀਡਿਟੀ ਹੁੰਦੀ ਹੈ।
ਡਾਕਟਰ ਦੀ ਸਲਾਹ: ਅੱਜ ਦੇ ਦੌਰ 'ਚ ਜ਼ਿਆਦਾਤਰ ਲੋਕ ਉੱਠ ਕੇ ਕੌਫੀ ਜਾਂ ਚਾਹ ਪੀਣਾ ਪਸੰਦ ਕਰਦੇ ਹਨ। ਨਾਸ਼ਤਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਇਸੇ ਲਈ ਡਾਕਟਰ ਜਾਂ ਖੁਰਾਕ ਮਾਹਿਰ ਸਵੇਰ ਦੇ ਨਾਸ਼ਤੇ ਵਿੱਚ ਪੌਸ਼ਟਿਕ ਅਤੇ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਵੇਰੇ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ। ਹੇਠਾਂ ਕੁਝ ਅਜਿਹੀਆਂ ਚੀਜ਼ਾਂ ਦੀ ਸੂਚੀ ਦਿੱਤੀ ਗਈ ਹੈ, ਜੋ ਤੁਹਾਨੂੰ ਸਵੇਰੇ ਖਾਲੀ ਪੇਟ ਨਹੀਂ ਖਾਣੇ ਚਾਹੀਦੇ।
ਮਸਾਲੇਦਾਰ ਭੋਜਣ: ਸਵੇਰੇ ਖਾਲੀ ਪੇਟ ਮਸਾਲੇਦਾਰ ਨਾਸ਼ਤਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਪੇਟ ਵਿਚ ਜਲਣ ਦੇ ਨਾਲ-ਨਾਲ ਪੇਟ ਵਿਚ ਦਰਦ, ਕੜਵੱਲ ਆਦਿ ਵੀ ਹੋ ਜਾਂਦੇ ਹਨ।
ਖੱਟੇ ਫਲ: ਖੱਟੇ ਫਲਾਂ ਨੂੰ ਕਦੇ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ, ਕਿਉਂਕਿ ਇਹ ਐਸਿਡ ਪੈਦਾ ਕਰਦੇ ਹਨ।
ਕੱਚੀਆਂ ਸਬਜ਼ੀਆਂ: ਕੱਚੀਆਂ ਸਬਜ਼ੀਆਂ ਨੂੰ ਖਾਲੀ ਪੇਟ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਕੱਚੀਆਂ ਸਬਜ਼ੀਆਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਪੇਟ ਦਰਦ ਅਤੇ ਕੜਵੱਲ ਦਾ ਕਾਰਨ ਬਣਦੀ ਹੈ।
ਚਾਹ ਜਾਂ ਕੌਫੀ: ਸਵੇਰੇ ਉੱਠਦੇ ਹੀ ਲੋਕ ਖਾਲੀ ਪੇਟ ਚਾਹ ਜਾਂ ਕੌਫੀ ਪੀਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਗੈਸ ਹੁੰਦੀ ਹੈ, ਇਸ ਲਈ ਚਾਹ ਜਾਂ ਕੌਫੀ ਦਾ ਸੇਵਨ ਕੁਝ ਖਾਣ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ।
ਸਵੇਰੇ ਖਾਲੀ ਪੇਟ ਕਦੇ ਵੀ ਕੋਲਡ ਡਰਿੰਕਸ ਨਾ ਪੀਓ: ਕੋਲਡ ਡਰਿੰਕਸ ਨੂੰ ਕਦੇ ਵੀ ਖਾਲੀ ਪੇਟ ਨਹੀਂ ਪੀਣਾ ਚਾਹੀਦਾ, ਕਿਉਂਕਿ ਇਹ ਸਿੱਧੇ ਤੌਰ 'ਤੇ ਤੁਹਾਡੇ ਸਰੀਰ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦਾ ਹੈ।
- Ice cream Side Effects: ਗਰਮੀਆਂ ਦੇ ਮੌਸਮ 'ਚ ਆਈਸਕ੍ਰੀਮ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
- ਆਪਣੇ ਨੱਕ 'ਤੇ ਜੰਮੇ ਵ੍ਹਾਈਟਹੈੱਡਸ ਤੋਂ ਹੋ ਪਰੇਸ਼ਾਨ, ਤਾਂ ਇੱਥੇ ਦਿੱਤੇ ਘਰੇਲੂ ਨੁਸਖ਼ੇ ਅਪਣਾ ਕੇ ਪਾਓ ਇਸ ਤੋਂ ਛੁਟਕਾਰਾਂ
- Benefits Of Beetroot Icecube: ਗਰਮੀਆਂ ਵਿੱਚ ਵੀ ਆਪਣੀ ਚਮੜੀ ਨੂੰ ਸੁੰਦਰ ਬਣਾਈ ਰੱਖਣ ਲਈ ਇੱਥੇ ਸਿੱਖੋ ਆਸਾਨ ਤਰੀਕਾ, ਮਿਲਣਗੇ ਕਈ ਫ਼ਾਇਦੇ
ਨਿੰਬੂ ਪਾਣੀ ਵਿੱਚ ਸ਼ਹਿਦ: ਲੋਕ ਅਕਸਰ ਆਪਣਾ ਭਾਰ ਕੰਟਰੋਲ ਕਰਨ ਲਈ ਨਿੰਬੂ ਪਾਣੀ 'ਚ ਸ਼ਹਿਦ ਮਿਲਾ ਕੇ ਪੀਂਦੇ ਹਨ। ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਚਰਬੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਦਕਿ ਇਹ ਬਿਲਕੁਲ ਸਹੀ ਨਹੀੰ ਹੈ। ਸ਼ਹਿਦ ਵਿਚ ਖੰਡ ਨਾਲੋਂ ਜ਼ਿਆਦਾ ਕੈਲੋਰੀ ਦੀ ਮਾਤਰਾ ਹੁੰਦੀ ਹੈ। ਜਿਸ ਦੇ ਚਲਦਿਆਂ ਨਿੰਬੂ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਸ਼ੂਗਰ ਦੇ ਪੱਧਰ ਵਿੱਚ ਵਾਧਾ ਹੋ ਸਕਦਾ ਹੈ ਅਤੇ ਭੋਜਨ ਦੀ ਲਾਲਸਾ ਵੀ ਵੱਧ ਸਕਦੀ ਹੈ।
ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ: ਸਵੇਰੇ ਖਾਲੀ ਪੇਟ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਇਸਦੀ ਬਜਾਏ ਨਮਕੀਨ ਭੋਜਣ ਕੀਤਾ ਜਾ ਸਕਦਾ ਹੈ। ਨਮਕੀਨ ਭੋਜਣ ਉਨ੍ਹਾਂ ਲੋਕਾਂ ਲਈ ਸੰਪੂਰਣ ਹੈ ਜੋ ਆਪਣੀ ਫਿਟਨੈਸ ਦਾ ਧਿਆਨ ਰੱਖਦੇ ਹਨ। ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਨਾਸ਼ਤਾ ਪੂਰੇ ਦਿਨ ਦੀ ਭੁੱਖ ਨੂੰ ਘੱਟ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮਿੱਠੀਆਂ ਚੀਜ਼ਾਂ ਖਾਣ ਨਾਲ ਤੁਹਾਡਾ ਸ਼ੂਗਰ ਲੈਵਲ ਵੱਧ ਜਾਂਦਾ ਹੈ। ਜਿਸ ਕਾਰਨ ਜਲਦੀ ਭੁੱਖ ਲੱਗਦੀ ਹੈ।