ਹੈਦਰਾਬਾਦ: ਖੂਬਸੂਰਤ ਅਤੇ ਜਵਾਨ ਦਿਖਣ ਦੀ ਇੱਛਾ 'ਚ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਜਿੱਥੇ ਕੁਝ ਲੋਕ ਆਪਣੀ ਖੁਰਾਕ ਬਦਲ ਰਹੇ ਹਨ ਅਤੇ ਕੁਝ ਆਪਣੀ ਜੀਵਨ ਸ਼ੈਲੀ ਨੂੰ ਸੁਧਾਰ ਰਹੇ ਹਨ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਮਹਿੰਗੇ ਅਤੇ ਬ੍ਰਾਂਡੇਡ ਬਿਊਟੀ ਪ੍ਰੋਡਕਟਸ ਦੀ ਮਦਦ ਨਾਲ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖ ਰਹੇ ਹਨ। ਪਰ ਕਈ ਵਾਰ ਸਾਡੀਆਂ ਕੁਝ ਆਦਤਾਂ ਸਾਡੀ ਖੂਬਸੂਰਤੀ ਨੂੰ ਘੱਟ ਕਰਨ ਲੱਗਦੀਆਂ ਹਨ। ਸਮੇਂ ਤੋਂ ਪਹਿਲਾਂ ਬੁਢਾਪਾ 30 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦਾ ਹੈ। ਇਸ ਲਈ ਜੇਕਰ ਤੁਸੀਂ 30 ਸਾਲ ਦੇ ਹੋ ਗਏ ਹੋ ਅਤੇ ਆਪਣੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਕੁਝ ਅਜਿਹੇ ਭੋਜਨ ਹਨ ਜਿਨ੍ਹਾਂ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਭੋਜਨਾਂ ਬਾਰੇ:
ਸ਼ਰਾਬ ਤੋਂ ਦੂਰ ਰਹੋ: ਜੇਕਰ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਉਮਰ ਵਿੱਚ ਸ਼ਰਾਬ ਖਾਸ ਕਰਕੇ ਬੀਅਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਰਾਬ ਪੀਣ ਨਾਲ ਗੁਰਦੇ ਅਤੇ ਲੀਵਰ ਸੁਸਤ ਹੋ ਜਾਂਦੇ ਹਨ ਜਿਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਸਰੀਰ 'ਚ ਚਰਬੀ ਨੂੰ ਵੀ ਵਧਾਉਂਦਾ ਹੈ।
ਮਿਠਾਈਆਂ ਤੋਂ ਪਰਹੇਜ਼ ਕਰੋ: ਬਹੁਤ ਘੱਟ ਲੋਕ ਹਨ ਜੋ ਮਿਠਾਈ ਖਾਣਾ ਪਸੰਦ ਨਹੀਂ ਕਰਦੇ। ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਇਹ ਮੋਟਾਪਾ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਆਦਿ ਵਰਗੀਆਂ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵਧਾਉਂਦਾ ਹੈ। ਇਹ ਸਮੇਂ ਤੋਂ ਪਹਿਲਾਂ ਬੁਢਾਪੇ ਲਈ ਵੀ ਜ਼ਿੰਮੇਵਾਰ ਹੈ। 30 ਤੋਂ ਵੱਧ ਉਮਰ ਦੇ ਲੋਕਾਂ ਨੂੰ ਸੀਮਤ ਮਾਤਰਾ ਵਿੱਚ ਮਿਠਾਈਆਂ ਖਾਣੀਆਂ ਚਾਹੀਦੀਆਂ ਹਨ। ਮਿੱਠੇ ਦਾ ਮਤਲਬ ਸਿਰਫ਼ ਮਠਿਆਈ ਹੀ ਨਹੀਂ, ਸਗੋਂ ਇਸ ਵਿੱਚ ਮਿੱਠੇ ਦਹੀਂ ਅਤੇ ਹੋਰ ਮਿੱਠੀਆਂ ਚੀਜ਼ਾਂ ਵੀ ਸ਼ਾਮਲ ਹਨ।
- ਕੈਨੇਡਾ ਵਿੱਚ ਹਰ ਸਿਗਰਟ 'ਤੇ ਲਿਖੀ ਜਾਵੇਗੀ ਸਿਹਤ ਚਿਤਾਵਨੀ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼
- Tomato Cucumber Combination: ਕਿਤੇ ਤੁਸੀਂ ਵੀ ਸਲਾਦ ਵਿੱਚ ਇਸ ਚੀਜ਼ ਨੂੰ ਸ਼ਾਮਲ ਕਰਨ ਦੀ ਗਲਤੀ ਤਾਂ ਨਹੀਂ ਕਰ ਰਹੇ, ਸਿਹਤ ਲਈ ਹੋ ਸਕਦੈ ਖਤਰਨਾਕ
- Weight Loss Tips: ਭਾਰ ਘਟਾਉਣ ਵਿੱਚ ਇਹ ਫ਼ਲ ਕਰ ਸਕਦੈ ਤੁਹਾਡੀ ਮਦਦ, ਅੱਜ ਤੋਂ ਹੀ ਕਰੋ ਆਪਣੀ ਖੁਰਾਕ 'ਚ ਸ਼ਾਮਲ
ਜ਼ਿਆਦਾ ਲੂਣ ਵੀ ਹਾਨੀਕਾਰਕ: ਬਹੁਤ ਜ਼ਿਆਦਾ ਲੂਣ ਖਾਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹਾਲ ਹੀ ਵਿੱਚ ਇਸ ਸਬੰਧ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਹੈ। ਜੇਕਰ ਤੁਹਾਡੀ ਉਮਰ 30 ਤੋਂ ਵੱਧ ਹੈ, ਤਾਂ ਲੂਣ ਤੋਂ ਦੂਰ ਰਹੋ। ਇਸ ਨੂੰ ਜ਼ਿਆਦਾ ਮਾਤਰਾ 'ਚ ਲੈਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧ ਜਾਂਦੀ ਹੈ ਅਤੇ ਚਮੜੀ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ।
ਕਾਫੀ: ਅੱਜ ਕੱਲ੍ਹ ਲੋਕਾਂ ਵਿੱਚ ਕੌਫੀ ਦਾ ਰੁਝਾਨ ਤੇਜ਼ੀ ਨਾਲ ਵਧਣ ਲੱਗਾ ਹੈ। ਇਸ ਦੇ ਸੁਆਦੀ ਸਵਾਦ ਕਾਰਨ ਲੋਕ ਇਸ ਨੂੰ ਬੜੇ ਚਾਅ ਨਾਲ ਪੀਣਾ ਪਸੰਦ ਕਰਦੇ ਹਨ, ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਲਈ ਸਿਹਤਮੰਦ ਰਹਿਣ ਲਈ ਇਸ ਤੋਂ ਦੂਰੀ ਬਣਾ ਕੇ ਰੱਖਣਾ ਬਿਹਤਰ ਹੈ।