ETV Bharat / sukhibhava

ਮੋਟਾਪੇ ਤੋਂ ਬਚਾਅ: ਸੰਤੁਲਿਤ ਖੁਰਾਕ ਤੇ ਅਨੁਸ਼ਾਸਿਤ ਰੁਟੀਨ ਜ਼ਰੂਰੀ - ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ

ਕੋਵਿਡ -19 ਦੇ ਸਾਏ ਵਿੱਚ ਬੀਤੇ ਕੁਝ ਮਹੀਨੇ ਲੋਕਾਂ ਉੱਤੇ ਹਰ ਤਰ੍ਹਾਂ ਨਾਲ ਭਾਰੂ ਪਏ ਹਨ, ਕੋਰੋਨਾ ਕਾਰਨ ਲੱਗੇ ਲੌਕਡਾਊਨ ਨੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪਾਇਆ ਹੈ। ਕੋਰੋਨਾ ਕਾਲ ਦੌਰਾਨ ਬੱਚਿਆਂ 'ਤੇ ਕਈ ਖੋਜਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਭੋਜਨ ਵਿੱਚ ਬੇਨਿਯਮੀਆਂ ਅਤੇ ਆਲਸ ਦੇ ਕਾਰਨ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਕਾਫ਼ੀ ਵੱਧ ਗਈ ਹੈ।

ਤਸਵੀਰ
ਤਸਵੀਰ
author img

By

Published : Sep 12, 2020, 5:02 PM IST

14 ਸਾਲਾ 'ਸਵੈਮ' ਸ਼ਰਮਾ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਕੋਰੋਨਾ ਦੇ ਕਾਰਨ ਤਾਲਾਬੰਦੀ ਹੋਣ ਉੱਤੇ ਘਰ ਵਿੱਚ ਸਵੈਮ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਟੈਲੀਵੀਜ਼ਨ ਅਤੇ ਮੋਬਾਈਲ ਉੱਤੇ ਗੇਮ ਖੇਡਣ, ਸਨੈਕਸ ਖਾਂਦਾ ਤੇ ਕੁਝ ਸਮੇਂ ਲਈ ਸੌਂਦਾ ਰਿਹਾ, ਨਤੀਜੇ ਵੱਜੋਂ ਉਸਦਾ ਭਾਰ ਹੌਲੀ ਹੌਲੀ ਵਧਦਾ ਗਿਆ, ਜੋ ਉਸ ਦੇ ਮਾਪਿਆਂ ਨੂੰ ਆਮ ਲੱਗਦਾ ਸੀ। ਉਸਦੀ ਮਾਂ ਤੇ ਪਿਤਾ ਦੀ ਚਿੰਤਾ ਉਸ ਨੂੰ ਲੈ ਕੇ ਵੱਧ ਗਈ ਜਦੋਂ ਉਹ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥੱਕਣ ਲੱਗ ਪਿਆ। ਹੌਲੀ ਹੌਲੀ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਲੱਗੀ। ਡਾਕਟਰ ਦੀ ਸਲਾਹ 'ਤੇ, ਉਸਨੇ ਦਵਾਈਆਂ ਦੇ ਨਾਲ ਆਪਣਾ ਰੁਟੀਨ ਵੀ ਬਦਲਿਆ, ਜਿਸ ਨਾਲ ਘੱਟ ਰਫ਼ਤਾਰ ਨਾਲ ਹੀ ਸਹੀਂ ਪਰ ਉਸ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ।

ਇਹ ਸਮੱਸਿਆ ਸਿਰਫ 'ਸਵੈਮ' ਦੀ ਨਹੀਂ ਬਲਕਿ 16 ਸਾਲ ਦੀ ਤਨੀਸ਼ਾ, ਜੋ ਕਿ ਦਸਵੀਂ ਦੀ ਵਿਦਿਆਰਥਣ ਹੈ, ਰਾਘਵ 16 ਸਾਲਾਂ, 13 ਸਾਲ ਦੀ ਕੋਇਲ ਅਤੇ 10 ਸਾਲਾਂ ਦੀ ਕੌਸਤੁਭ ਦੀ ਵੀ ਹੈ। ਉਨ੍ਹਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਵਿੱਚ ਵੱਧ ਰਹੇ ਮੋਟਾਪੇ ਅਤੇ ਉਨ੍ਹਾਂ ਨੂੰ ਪੈਦਾ ਹੋਈਆਂ ਮੁਸ਼ਕਿਲਾਂ ਕਾਰਨ ਡਾਕਟਰਾਂ ਨਾਲ ਸੰਪਰਕ ਕੀਤਾ। ਈਟੀਵੀ ਭਾਰਤ ਸੁਖੀਭਾਵਾ ਟੀਮ ਨੇ ਬਾਲ ਮਾਹਰ ਡਾਕਟਰ ਸੋਨਾਲੀ ਨਵਾਲੇ ਪੁਰੰਦਰੇ ਨਾਲ ਕੋਰੋਨਾ ਕਾਲ ਵਿੱਚ ਬਦਲੇ ਹੋਏ ਹਾਲਾਤਾਂ ਕਾਰਨ ਬੱਚਿਆਂ ਵਿੱਚ ਮੋਟਾਪੇ ਦੀਆਂ ਵਧ ਰਹੀਆਂ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ।

ਮੋਟਾਪੇ ਦੀਆਂ ਸਮੱਸਿਆਵਾਂ

ਜ਼ਿਆਦਾਤਰ ਮਾਮਲਿਆਂ ਵਿੱਚ, ਮੋਟਾਪਾ ਗ਼ੈਰ-ਸਿਹਤਮੰਦ ਰੁਟੀਨ ਤੇ ਖੁਰਾਕ ਕਾਰਨ ਵਧਦਾ ਹੈ, ਪਰ ਕੁਝ ਮਾਮਲਿਆਂ ਵਿੱਚ ਇਹ ਜੈਨੇਟਿਕ, ਹਾਰਮੋਨ ਦੀਆਂ ਸਮੱਸਿਆਵਾਂ ਜਾਂ ਕੁਝ ਬੀਮਾਰੀ ਦੇ ਕਾਰਨ ਵੀ ਹੋ ਸਕਦਾ ਹੈ। ਡਾ. ਸੋਨਾਲੀ ਦੱਸਦੀ ਹੈ ਕੋਰੋਨਾ ਦੇ ਇਸ ਦੌਰ ਵਿੱਚ ਹਰ ਬੀਮਾਰੀ ਸਾਡੇ ਕੋਲ ਇੱਕ ਵਾਧੂ ਚਿੰਤਾ ਤੇ ਡਰ ਦੇ ਰੂਪ ਵਿੱਚ ਆਉਂਦੀ ਹੈ।

ਬੱਚਿਆਂ ਵਿੱਚ ਜ਼ਿਆਦਾ ਭਾਰ ਵਧਣ ਨਾਲ ਥਕਾਵਟ, ਨੀਂਦ ਘੱਟਣਾ ਅਤੇ ਤਣਾਅ ਵਧਦਾ ਹੈ। ਇਸ ਤੋਂ ਇਲਾਵਾ, ਜਦੋਂ ਉਹ ਬਹੁਤ ਮੋਟੇ ਹੋਣ ਨਾਲ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਮਹਿਸੂਸ ਹੁੰਦੀ ਹੈ। ਜੇਕਰ ਸਮੱਸਿਆ ਵਧਦੀ ਹੈ, ਤਾਂ ਉਨ੍ਹਾਂ ਨੂੰ ਸ਼ੂਗਰ, ਦਿਲ ਦੀ ਬੀਮਾਰੀ, ਹਾਈਪਰਟੈਨਸ਼ਨ ਅਤੇ ਅਨਿੰਦਰੇ ਸਮੇਤ ਬਹੁਤ ਸਾਰੀਆਂ ਵੱਡੀਆਂ ਬੀਮਾਰੀਆਂ ਹੋ ਸਕਦੀਆਂ ਹਨ।

  • ਮੋਟਾਪੇ ਕਾਰਨ
  • ਅਨੁਸ਼ਾਸਿਤ ਰੁਟੀਨ ਦੀ ਘਾਟ
  • ਪੜ੍ਹਾਈ ਕਰਕੇ ਲੰਮੇ ਸਮੇਂ ਤੱਕ ਬੈਠਣਾ
  • ਕਈ ਵਾਰੀ ਭੁੱਖੇ ਤੇ ਕਈ ਵਾਰੀ ਬੋਰ ਜਾਂ ਤਣਾਅ ਕਾਰਨ, ਬੇ-ਸਮੇਂ ਕੁਝ ਖਾਣਾ
  • ਵਧੇਰੇ ਪੌਸ਼ਟਿਕ ਭੋਜਨ ਦੀ ਬਜਾਏ ਜੰਕ ਫੂਡ, ਕੋਲਡ ਡਰਿੰਕਸ ਤੇ ਵਧੇਰੇ ਮਿੱਠੇ ਅਤੇ ਤੇਲ ਮਸਾਲੇ ਵਾਲੇ ਭੋਜਨ ਖਾਣਾ
  • ਮੋਟਾਪੇ ਨੂੰ ਕਿਵੇਂ ਰੋਕਿਆ ਜਾਵੇ

ਵਿਸ਼ੇਸ਼ ਖਾਣਾ ਤੇ ਕਸਰਤ ਨਾ ਸਿਰਫ ਕੋਰੋਨਾ ਯੁੱਗ ਵਿੱਚ, ਬਲਕਿ ਮੋਟਾਪੇ ਤੋਂ ਬਚਣ ਲਈ ਵੀ ਬਹੁਤ ਮਹੱਤਵਪੂਰਨ ਹੈ। ਡਾ. ਸੋਨਾਲੀ ਨੇ ਕਿਹਾ ਕਿ ਸਰੀਰ ਦਾ ਸੰਤੁਲਨ ਬਣਾਈ ਰੱਖਣ ਤੇ ਇਸ ਨੂੰ ਸਿਹਤਮੰਦ ਰੱਖਣ ਲਈ ਸਹੀ ਸਮੇਂ ਪੌਸ਼ਟਿਕ ਭੋਜਨ ਲੈਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੁਝ ਨਿਯਮਾਂ ਦਾ ਪਾਲਣ ਕਰਨ ਨਾਲ ਬੱਚਿਆਂ ਨੂੰ ਮੋਟਾਪੇ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਕਿਹੋ ਜਿਹਾ ਹੋਵੇ ਡਾਇਟ ਪਲਾਨ

ਮੋਟਾਪੇ ਨਾਲ ਜੂਝ ਰਹੇ ਬੱਚਿਆਂ ਲਈ ਇਹ ਨਿਰਧਾਰਤ ਸਮੇਂ ਉੱਤੇ ਸੰਤੁਲਿਤ ਖੁਰਾਕ ਲੈਣਾ ਮਹੱਤਵਪੂਰਨ ਹੈ। ਜੇਕਰ ਇਸਦੇ ਲਈ ਇੱਕ ਡਾਈਟ ਪਲਾਨ ਬਣਾਇਆ ਜਾਂਦਾ ਹੈ, ਤਾਂ ਇਹ ਬਿਹਤਰ ਹੋਵੇਗਾ। ਇਸ ਡਾਇਟ ਪਲਾਨ ਵਿੱਚ ਬੱਚਿਆਂ ਲਈ ਦਿਨ ਵਿੱਚ ਚਾਰ ਵਾਰ ਭੋਜਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.