ਹੈਦਰਾਬਾਦ: ਮੀਂਹ ਦੇ ਮੌਸਮ ਵਿੱਚ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਦੂਜੇ ਪਾਸੇ ਲੋਕ ਇਸ ਮੌਸਮ 'ਚ ਮਸਾਲੇਦਾਰ ਭੋਜਨ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਪਰ ਇਸ ਮੌਸਮ 'ਚ ਕੁਝ ਭੋਜਨਾ ਨੂੰ ਇਕੱਠੇ ਖਾਣ-ਪੀਣ ਨਾਲ ਤੁਸੀਂ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਨ੍ਹਾਂ ਨਾਲ ਪੇਟ ਫੁੱਲਣਾ, ਬਦਹਜ਼ਮੀ ਅਤੇ ਪਾਚਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਮਾਨਸੂਨ ਦੇ ਮੌਸਮ 'ਚ ਕਿਹੜੇ-ਕਿਹੜੇ ਫੂਡ ਕੰਬੀਨੇਸ਼ਨ ਸਾਡੇ ਲਈ ਨੁਕਸਾਨਦੇਹ ਹੁੰਦੇ ਹਨ।
ਮੀਂਹ ਦੇ ਮੌਸਮ ਵਿੱਚ ਇਨ੍ਹਾਂ ਭੋਜਨਾ ਨੂੰ ਇਕੱਠੇ ਖਾਣ ਤੋਂ ਬਚੋ:
ਡੇਅਰੀ ਉਤਪਾਦਾਂ ਦੇ ਨਾਲ ਖੱਟੇ ਫਲ ਨਾ ਖਾਓ: ਦੁੱਧ, ਦਹੀਂ ਜਾਂ ਪਨੀਰ ਵਰਗੇ ਡੇਅਰੀ ਉਤਪਾਦਾਂ ਨੂੰ ਮੀਂਹ ਦੇ ਮੌਸਮ ਵਿੱਚ ਖੱਟੇ ਫਲਾਂ ਜਿਵੇਂ ਸੰਤਰਾ, ਨਿੰਬੂ, ਅੰਗੂਰ ਦੇ ਨਾਲ ਨਹੀਂ ਖਾਣਾ ਚਾਹੀਦਾ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਨਿੰਬੂ ਜਾਤੀ ਦੇ ਫਲਾਂ ਵਿੱਚ ਮੌਜੂਦ ਐਸਿਡ ਡੇਅਰੀ ਉਤਪਾਦਾਂ ਨੂੰ ਪੇਟ ਵਿੱਚ ਜਮ੍ਹਾ ਕਰਨ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਤੁਹਾਨੂੰ ਬਦਹਜ਼ਮੀ ਹੋ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਖੱਟੇ ਫਲਾਂ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਇਕੱਲੇ ਹੀ ਖਾਓ।
ਮੀਟ ਦੇ ਨਾਲ ਸਟਾਰਚ ਫੂਡਸ ਨਾ ਖਾਓ: ਸਟਾਰਚ ਫੂਡਜ਼ ਜਿਵੇਂ ਰੈੱਡ ਮੀਟ, ਚਿਕਨ ਮੀਟ, ਚਾਵਲ ਦੀ ਰੋਟੀ ਅਤੇ ਆਲੂ ਨਾਲ ਮੀਟ ਨੂੰ ਖਾਣ ਨਾਲ ਪਾਚਨ ਕਿਰਿਆ ਹੌਲੀ ਹੋ ਸਕਦੀ ਹੈ। ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੇ ਸੁਮੇਲ ਲਈ ਵੱਖੋ-ਵੱਖਰੇ ਪਾਚਨ ਐਨਜ਼ਾਈਮਾਂ ਦੀ ਲੋੜ ਹੁੰਦੀ ਹੈ ਜੋ ਤੁਹਾਡੀ ਪਾਚਨ ਪ੍ਰਣਾਲੀ 'ਤੇ ਦਬਾਅ ਪਾ ਸਕਦੇ ਹਨ। ਅਜਿਹੇ ਸੁਮੇਲ ਤੋਂ ਬਚਣ ਦੀ ਕੋਸ਼ਿਸ਼ ਕਰੋ।
ਭੋਜਨ ਦੇ ਨਾਲ ਫਲ ਨਾ ਖਾਓ: ਭੋਜਨ ਖਾਣ ਤੋਂ ਤੁਰੰਤ ਬਾਅਦ ਫਲ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਤੁਹਾਡੇ ਪੇਟ ਵਿੱਚ ਫਰਮੈਂਟੇਸ਼ਨ ਦਾ ਕਾਰਨ ਬਣ ਸਕਦੇ ਹਨ। ਫਲ ਜਲਦੀ ਹਜ਼ਮ ਹੋ ਜਾਂਦੇ ਹਨ ਅਤੇ ਜਦੋਂ ਹੋਰ ਭੋਜਨਾਂ ਨਾਲ ਫਲ ਖਾਂਦੇ ਜਾਂਦੇ ਹਨ ਤਾਂ ਇਹ ਫੁੱਲਣ ਅਤੇ ਗੈਸ ਦਾ ਕਾਰਨ ਬਣ ਸਕਦੇ ਹਨ।
ਭੋਜਨ ਦੇ ਨਾਲ ਕੋਲਡ ਡਰਿੰਕਸ ਨਾ ਪੀਓ: ਕਈ ਲੋਕਾਂ ਨੂੰ ਭੋਜਣ ਖਾਂਦੇ ਸਮੇਂ ਕੋਲਡ ਡਰਿੰਕਸ, ਕਾਰਬੋਨੇਟਿਡ ਡਰਿੰਕਸ ਵਰਗੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਦੀ ਆਦਤ ਹੁੰਦੀ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ਵਿਚ ਰੁਕਾਵਟ ਆ ਸਕਦੀ ਹੈ। ਠੰਡਾ ਤਾਪਮਾਨ ਖੂਨ ਦੀਆਂ ਨਾੜੀਆਂ ਨੂੰ ਸੰਕੁਚਿਤ ਕਰ ਸਕਦਾ ਹੈ ਅਤੇ ਪਾਚਨ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ।
- Weight Loss Tips: ਭਾਰ ਨੂੰ ਘੱਟ ਕਰਨ ਲਈ ਪਾਣੀ ਫਾਇਦੇਮੰਦ, ਇੱਥੇ ਜਾਣੋ ਹਰ ਰੋਜ਼ ਕਿੰਨਾ ਪੀਣਾ ਚਾਹੀਦਾ ਹੈ ਪਾਣੀ
- Anxiety Reason: ਤੁਸੀਂ ਵੀ ਰਾਤ ਨੂੰ ਵਧੇਰੇ ਚਿੰਤਾ ਦਾ ਅਨੁਭਵ ਕਰਦੇ ਹੋ, ਤਾਂ ਇਹ ਹੋ ਸਕਦੈ ਨੇ ਇਸਦਾ ਕਾਰਨ
- Serum Advantages and Disadvantages: ਜੇਕਰ ਤੁਸੀਂ ਵੀ ਆਪਣੇ ਵਾਲਾਂ 'ਤੇ ਸੀਰਮ ਦੀ ਵਰਤੋਂ ਕਰਦੇ ਹੋ, ਤਾਂ ਅਜਿਹਾ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਫਾਇਦੇ ਅਤੇ ਨੁਕਸਾਨ
ਤਲਿਆ ਅਤੇ ਮਸਾਲੇਦਾਰ ਭੋਜਨ ਇਕੱਠਾ ਨਾ ਖਾਓ: ਮੀਂਹ ਦੇ ਮੌਸਮ ਵਿੱਚ ਪਾਚਨ ਤੰਤਰ ਪਹਿਲਾਂ ਹੀ ਹੌਲੀ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਮਸਾਲੇਦਾਰ ਅਤੇ ਤਲੇ ਹੋਏ ਭੋਜਨਾ ਨੂੰ ਇਕੱਠਾ ਖਾਂਦੇ ਹੋ, ਤਾਂ ਇਹ ਤੁਹਾਡੀ ਪਾਚਨ ਪ੍ਰਣਾਲੀ 'ਤੇ ਬੋਝ ਪਾ ਸਕਦਾ ਹੈ। ਇਸ ਨਾਲ ਬਦਹਜ਼ਮੀ ਅਤੇ ਬੇਅਰਾਮੀ ਹੋ ਸਕਦੀ ਹੈ। ਆਸਾਨ ਪਾਚਨ ਨੂੰ ਉਤਸ਼ਾਹਿਤ ਕਰਨ ਲਈ ਪਕਾਉਣ ਦੇ ਹਲਕੇ ਤਰੀਕੇ ਚੁਣੋ। ਹਲਕੇ ਮਸਾਲਿਆਂ ਦੀ ਹੀ ਵਰਤੋਂ ਕਰੋ।
ਕੈਫੀਨ ਅਤੇ ਡੇਅਰੀ ਉਤਪਾਦ ਇਕੱਠੇ ਨਾ ਪੀਓ: ਡੇਅਰੀ ਉਤਪਾਦਾਂ ਨਾਲ ਕੌਫੀ ਜਾਂ ਚਾਹ ਪੀਣ ਕਾਰਨ ਐਸਿਡ ਰੀਫਲਕਸ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਕੈਫੀਨ ਪੇਟ ਵਿੱਚ ਐਸਿਡ ਦੇ ਉਤਪਾਦਨ ਨੂੰ ਉਤੇਜਿਤ ਕਰਦਾ ਹੈ ਜੋ ਡੇਅਰੀ ਉਤਪਾਦਾਂ ਦੇ ਨਾਲ ਮਿਲਾ ਕੇ ਪੀਣ ਨਾਲ ਪੇਟ ਵਿੱਚ ਐਸਿਡ ਹੋਰ ਵਧਾ ਸਕਦਾ ਹੈ।