ਟੌਕਸਿਨਸ ਜਾਂ ਜ਼ਹਿਰੀਲੇ ਪਦਾਰਥ ਸਾਡੇ ਸਰੀਰ ਵਿੱਚ ਹਵਾ, ਪਾਣੀ, ਭੋਜਨ ਤੇ ਉਨ੍ਹਾਂ ਉਤਪਾਦਾਂ ਰਾਹੀਂ ਦਾਖਲ ਹੁੰਦੇ ਹਨ, ਜਿਨ੍ਹਾਂ ਦੀ ਅਸੀਂ ਚਮੜੀ 'ਤੇ ਵਰਤੋਂ ਕਰਦੇ ਹਾਂ। ਸਾਡੇ ਵੱਲੋਂ ਖਾਧੇ ਜਾਣ ਵਾਲੇ ਜ਼ਿਆਦਾਤਰ ਭੋਜਨ ਵਿੱਚ ਕੀਟਨਾਸ਼ਕ, ਜਾਨਵਰਾਂ ਦੇ ਹਾਰਮੋਨ, ਹੋਰ ਜ਼ਹਿਰੀਲੇ ਪਦਾਰਥ ਅਤੇ ਐਂਟੀਬਾਇਓਟਿਕਸ ਹੁੰਦੇ ਹਨ ਜੋ ਸਾਡੇ ਜਿਗਰ ਤੇ ਕੋਲੋਨ ਦੀ ਕੁਦਰਤੀ ਤੌਰ 'ਤੇ ਇਨ੍ਹਾਂ ਭੋਜਨ ਨੂੰ ਡੀਟੌਕਸਾਈਫਾਈ ਕਰਨ ਅਤੇ ਹਜ਼ਮ ਕਰਨ ਦੀ ਸਮਰੱਥਾ ਨੂੰ ਘਟਾਉਂਦੇ ਹਨ। ਜਦੋਂ ਜਿਗਰ ਤੇ ਕੋਲਨ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਤਾਂ ਅਜਿਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ, ਸਾਡਾ ਸਰੀਰ ਜ਼ਹਿਰੀਲਾ ਹੋ ਜਾਂਦਾ ਹੈ। ਇਹ ਜ਼ਹਿਰੀਲਾਪਨ ਕਈ ਤਰ੍ਹਾਂ ਦੇ ਲੱਛਣਾਂ ਦਾ ਕਾਰਨ ਬਣਦਾ ਹੈ ਜਿਵੇਂ ਕਿ ਭਾਰ ਘਟਾਉਣ ਵਿੱਚ ਅਯੋਗਤਾ, ਥਕਾਵਟ, ਚਮੜੀ ਦਾ ਰੰਗ ਦੱਬ ਜਾਣਾ ਅਤੇ ਐਲਰਜੀ ਆਦਿ।
ਜਦੋਂ ਸਾਡੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਹਨ, ਜਾਂ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਮਾੜੇ ਵਿਚਾਰ ਆਉਂਦੇ ਹਨ, ਜੋ ਡਰ ਦਾ ਰੂਪ ਧਾਰ ਲੈਂਦੇ ਹਨ, ਇਹ ਨਕਾਰਾਤਮਕਤਾ ਤੇ ਡਰ ਬਿਮਾਰੀਆਂ ਨੂੰ ਵੀ ਉਤਸ਼ਾਹਤ ਕਰਦੇ ਹਨ। ਅੱਜ, ਤਣਾਅ ਇੱਕ ਪ੍ਰਮੁੱਖ ਜ਼ਹਿਰੀਲਾ ਪਦਾਰਥ ਹੈ ਜੋ ਭੋਜਨ, ਆਰਾਮ ਅਤੇ ਖੁਦ ਦੀ ਮੁਰੰਮਤ ਤੋਂ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਦੀ ਸਰੀਰ ਦੀ ਯੋਗਤਾ ਨੂੰ ਵਿਗਾੜਦਾ ਹੈ।
ਜ਼ਹਿਰੀਲੇਪਣ ਦੇ ਲੱਛਣ
ਜ਼ਹਿਰੀਲਾਪਣ ਆਮ ਤੌਰ 'ਤੇ ਸੈਲੂਲਰ ਪੱਧਰ 'ਤੇ ਸਾਨੂੰ ਪ੍ਰਭਾਵਿਤ ਕਰਦਾ ਹੈ, ਜਦੋਂ ਕਿ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਗਟਾਵੇ ਅਕਸਰ ਸਾਡੇ ਸਰੀਰ ਦੇ ਅੰਗਾਂ 'ਤੇ ਵਿਖਾਈ ਦਿੰਦੇ ਹਨ। ਜ਼ਹਿਰੀਲੇ ਪਦਾਰਥਾਂ ਦਾ ਪ੍ਰਭਾਵ ਸਿੱਧੇ ਤੌਰ 'ਤੇ ਲਿਵਰ ਉੱਤੇ ਪੈਂਦਾ ਹੈ। ਇਹ ਲਿਵਰ ਦੀ ਕਾਰਜਸ਼ੀਲ ਸਮਰੱਥਾ ਨੂੰ ਵੀ ਪ੍ਰਭਾਵਤ ਕਰਦਾ ਹੈ।
ਸਾਨੂੰ ਡੀਟੌਕਸ ਕਿਉਂ ਕਰਨਾ ਚਾਹੀਦਾ ਹੈ?
ਡੀਟੌਕਸ ਦਾ ਅਰਥ ਹੈ ਸਾਡੇ ਸਰੀਰ ਨੂੰ ਅੰਦਰੋਂ ਸਾਫ਼ ਕਰਨਾ, ਜਦੋਂ ਤੁਸੀਂ ਕਿਸੇ ਮਾਹਰ ਦੀ ਨਿਰਦੇਸ਼ਨਾ ਹੇਠ ਆਪਣੇ ਸਰੀਰ ਤੇ ਕੋਸ਼ਿਕਾਵਾਂ ਤੋਂ ਜ਼ਹਿਰੀਲੇ ਤੱਤਾਂ ਨੂੰ ਸਹੀ ਤਰੀਕੇ ਨਾਲ ਬਾਹਰ ਕੱਢਦੇ ਹੋ ਤਾਂ ਤੁਸੀਂ ਇੱਕ ਸਿਹਤਮੰਦ ਸਰੀਰ ਵੱਲ ਕਦਮ ਵਧਾਉਂਦੇ ਹੋ। ਨਿਯਮਿਤ ਤੌਰ 'ਤੇ ਡੀਟੌਕਸ ਦੇ ਲਾਭ ਹਨ ਜਿਵੇਂ : ਤੁਸੀਂ ਆਪਣੇ ਆਪ ਨੂੰ ਗੰਭੀਰ ਬਿਮਾਰੀ ਤੋਂ ਬਚਾਉਂਦੇ ਹੋ, ਅਣਚਾਹਿਆ ਬੁਢਾਪਾ ਤੁਹਾਨੂੰ ਛੂਹ ਨਹੀਂ ਸਕਦਾ, ਤੁਸੀਂ ਬਹੁਤ ਊਰਜਾਵਾਨ ਮਹਿਸੂਸ ਕਰਦੇ ਹੋ, ਤੁਹਾਡੀ ਮਾਨਸਿਕ ਸਮਰੱਥਾ ਵਿਕਸਤ ਹੁੰਦੀ ਹੈ, ਯਾਦਦਾਸ਼ਤ ਤੇਜ਼ ਹੁੰਦੀ ਹੈ, ਸਾਡੇ ਸਰੀਰ ਦਾ ਸੰਤੁਲਨ ਸਿਸਟਮ ਬਹਾਲ ਹੁੰਦਾ ਹੈ। ਇੱਕ ਛੋਟਾ ਡੀਟੌਕਸ ਹਰ ਚਾਰ ਮਹੀਨਿਆਂ ਵਿੱਚ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਲ ਵਿੱਚ ਦੋ ਵਾਰ ਤੁਹਾਡੇ ਸਰੀਰ ਦਾ ਪੂਰਨ ਤਰੀਕੇ ਨਾਲ ਡੀਟੌਕਸ ਕੀਤਾ ਜਾਣਾ ਚਾਹੀਦਾ ਹੈ।
ਕਿੰਝ ਕਰੀਏ ਡੀਟੌਕਸ ਤੇ ਕਲੀਨਜ਼ਿੰਗ?
ਡੀਟੌਕਸ ਦਾ ਸਭ ਤੋਂ ਆਮ ਢੰਗ ਹੈ ਖੁਰਾਕ ਨੂੰ ਘਟਾਉਣਾ ਪਰ ਤਰਲ ਪਦਾਰਥਾਂ ਦੇ ਰੂਪ ਵਿੱਚ ਖਾਰੀ ਭੋਜਨ ਦੀ ਵਰਤੋਂ ਨੂੰ ਵਧਾਉਣਾ। ਇਸ ਦੇ ਨਾਲ ਹੀ, ਤੁਸੀਂ ਸਿਰਫ ਤਰਲ ਪਦਾਰਥਾਂ ਦੀ ਵਰਤੋਂ ਕਰਦੇ ਹੋਏ ਵਰਤ ਰੱਖ ਸਕਦੇ ਹੋ, ਜਾਂ ਤੁਸੀਂ ਕੁੱਝ ਸਮੇਂ ਲਈ ਤਰਲ ਤੇ ਠੋਸ ਦੋਵਾਂ ਭੋਜਨ ਦੀ ਮਾਤਰਾ ਨੂੰ ਘਟਾ ਸਕਦੇ ਹੋ। ਜਦੋਂ ਤੁਸੀਂ ਇਹ ਤੇਜ਼ੀ ਨਾਲ ਕਰਦੇ ਹੋ, ਸਰੀਰ ਵਿੱਚੋਂ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਆਉਂਦੇ ਹਨ ਜੋ ਸਰੀਰ ਦੇ ਅੰਦਰ ਜਮ੍ਹਾਂ ਹੁੰਦੇ ਹਨ। ਇਸ ਡੀਟੌਕਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, ਤੁਸੀਂ ਖਾਰੇ ਜੂਸ ਪੀ ਸਕਦੇ ਹੋ। ਇਨ੍ਹਾਂ ਜੂਸਾਂ ਵਿੱਚ ਖੰਡ ਦੀ ਮਾਤਰਾ ਹੁੰਦੀ ਹੈ ਜੋ ਤੁਹਾਡੇ ਸਰੀਰ ਨੂੰ ਊਰਜਾ ਦਿੰਦੀ ਹੈ, ਇਸ ਲਈ ਇਸ ਨੂੰ ਵਰਤ ਰੱਖਣ ਦਾ ਸਭ ਤੋਂ ਸਹੀ ਅਤੇ ਸੁਰੱਖਿਅਤ ਤਰੀਕਾ ਵੀ ਮੰਨਿਆ ਜਾਂਦਾ ਹੈ।
ਸਰੀਰ ਦੇ ਅੰਦਰ ਇਕੱਠੇ ਹੋਏ ਜ਼ਹਿਰ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਵਿੱਚ ਵਰਤ ਦੇ ਦੌਰਾਨ ਬਹੁਤ ਸਾਰੀ ਊਰਜਾ ਖਰਚ ਹੁੰਦੀ ਹੈ। ਇਸ ਲਈ, ਵਰਤ ਦੇ ਦੌਰਾਨ ਵੱਧ ਤੋਂ ਵੱਧ ਸਰੀਰਕ ਆਰਾਮ ਤੇ ਮਾਨਸਿਕ ਆਰਾਮ ਲੈਣਾ ਬੇਹਦ ਮਹੱਤਵਪੂਰਨ ਹੈ।
ਡੀਟੌਕਸ 'ਤੇ ਕਲੀਨਜ਼ਿੰਗ ਦਾ ਤਰੀਕਾ
- ਘੱਟੋ ਘੱਟ 8-12 ਗਲਾਸ ਪਾਣੀ ਪੀਓ, ਇਹ ਤੁਹਾਡੇ ਸੈੱਲਾਂ ਨੂੰ ਜਲਦੀ ਸਾਫ ਕਰਨ ਵਿੱਚ ਮਦਦ ਕਰੇਗਾ।
- ਸਫਾਈ ਪ੍ਰਕਿਰਿਆ ਦੇ ਦੌਰਾਨ ਤੁਹਾਨੂੰ ਕੁੱਝ ਬੇਅਰਾਮੀ ਮਹਿਸੂਸ ਹੋ ਸਕਦੀ ਹੈ, ਜੋ ਕਿ ਆਮ ਹੈ, ਜਿਵੇਂ ਕਿ ਸਿਰ ਦਰਦ, ਤੇਜ਼ ਭੁੱਖ, ਮਤਲੀ, ਜਾਂ ਥਕਾਵਟ। ਇਸ ਦਾ ਪ੍ਰਬੰਧਨ ਤੰਦਰੁਸਤੀ ਜਾਂ ਪੋਸ਼ਣ ਮਾਹਿਰ ਦੀ ਮਦਦ ਨਾਲ ਕੀਤਾ ਜਾਣਾ ਚਾਹੀਦਾ ਹੈ।
- ਆਪਣੇ ਸਰੀਰ ਨੂੰ ਜਿੰਨਾ ਹੋ ਸਕੇ ਆਰਾਮ ਦਿਓ, ਲੰਬੇ ਸਮੇਂ ਲਈ ਬਹੁਤ ਤੇਜ਼ ਕਸਰਤ ਵਿੱਚ ਸ਼ਾਮਲ ਨਾ ਹੋਵੋ। ਹਲਕੀ ਤੋਂ ਦਰਮਿਆਨੀ ਗਤੀਵਿਧੀਆਂ ਜਿਵੇਂ ਕਿ ਯੋਗਾ, ਸੈਰ, ਟੀਆਰਐਕਸ, ਨੱਚਣਾ, ਤੈਰਾਕੀ ਅਤੇ ਖਿੱਚ ਸਬੰਧੀ ਐਕਸਰਸਾਈਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਕਿਸੇ ਵੀ ਤਰ੍ਹਾਂ ਦਾ ਜੰਕ ਫੂਡ ਨਾ ਖਾਓ, ਇਸ ਨਾਲ ਕਲੀਨਜ਼ਿੰਗ 'ਤੇ ਉਲਟਾ ਅਸਰ ਪਵੇਗਾ।
- ਤਰਲ ਕਲੀਨਜ਼ਿੰਗ ਦੇ ਦੌਰਾਨ ਠੋਸ ਭੋਜਨ ਨਾ ਲਵੋ ਤੇ ਆਪਣਾ ਤਰਲ ਡਾਈਟ ਹੌਲੀ-ਹੌਲੀ ਖ਼ਤਮ ਕਰੋ। ਕੋਈ ਵੀ ਭੋਜਨ ਇੱਕਦਮ ਸ਼ੁਰੂ ਜਾਂ ਖ਼ਤਮ ਹੀਂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੋਵਿਡ-19 ਦੇ ਇਲਾਜ ਵਿਚ ਫਾਇਦੇਮੰਦ ਹੁੰਦੀ ਹੈ ਕਲੌਂਜੀ