ETV Bharat / sukhibhava

ਕੋਰੋਨਾ ਤੋਂ ਬਾਅਦ ਹੁਣ 'ਬਰਡ-ਫ਼ਲੂ' ਨੇ ਉਡਾਈ ਲੋਕਾਂ ਦੀ ਨੀਂਦ

ਹਰ ਰੋਜ਼ ਬਰਡ ਫ਼ਲੂ ਬੀਮਾਰੀ ਕਾਰਨ ਹੋ ਰਹੀਆਂ ਪੰਛੀਆਂ ਦੀ ਮੌਤ ਕਾਰਨ ਲੋਕ ਚਿੰਤਾ ’ਚ ਹਨ। ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਹ ਬੀਮਾਰੀ ਵੀ ਕਿਤੇ ਕੋਰੋਨਾ ਵਾਂਗੂੰ ਮਨੁੱਖੀ ਸਰੀਰ ’ਤੇ ਹਾਨੀਕਾਰਕ ਤਾਂ ਨਹੀਂ ਹੋਵੇਗੀ।

ਕੋਰੋਨਾ ਤੋਂ ਬਾਅਦ ਹੁਣ 'ਬਰਡ-ਫ਼ਲੂ' ਨੇ ਉਡਾਈ ਲੋਕਾਂ ਦੀ ਨੀਂਦ
ਕੋਰੋਨਾ ਤੋਂ ਬਾਅਦ ਹੁਣ 'ਬਰਡ-ਫ਼ਲੂ' ਨੇ ਉਡਾਈ ਲੋਕਾਂ ਦੀ ਨੀਂਦ
author img

By

Published : Jan 12, 2021, 3:58 PM IST

ਹਰ ਰੋਜ਼ ਇਸ ਬੀਮਾਰੀ ਕਾਰਨ ਹੋ ਰਹੀਆਂ ਪੰਛੀਆਂ ਦੀ ਮੌਤ ਕਾਰਨ ਲੋਕ ਚਿੰਤਾ ’ਚ ਹਨ। ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਹ ਬੀਮਾਰੀ ਵੀ ਕਿਤੇ ਕੋਰੋਨਾ ਵਾਂਗੂੰ ਮਨੁੱਖੀ ਸਰੀਰ ’ਤੇ ਹਾਨੀਕਾਰਕ ਤਾਂ ਨਹੀਂ ਹੋਵੇਗੀ।

ਕੋਰੋਨਾ ਤੋਂ ਬਾਅਦ ਹੁਣ 'ਬਰਡ-ਫ਼ਲੂ' ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ

ਜਿੱਥੇ ਹਾਲੇ ਲੋਕ ਕੋਰੋਨਾ ਦਾ ਡਰ ਅਤੇ ਤ੍ਰਾਸਦੀ ਤੋਂ ਬਾਹਰ ਨਹੀਂ ਨਿਕਲ ਸਕੇ ਹਨ, ਉੱਥੇ ਹੀ ਇੱਕ ਨਵੇਂ ਡਰ ਨੇ ਉਨ੍ਹਾਂ ਦੀ ਘਬਰਾਹਟ ਵਧਾ ਦਿੱਤੀ ਹੈ। ਕੋਰੋਨਾ ਤੋਂ ਬਾਅਦ ਹੁਣ ਲੋਕਾਂ ਨੂੰ 'ਬਰਡ-ਫ਼ਲੂ' ਡਰਾ ਰਿਹਾ ਹੈ। 'ਬਰਡ-ਫ਼ਲੂ' ਜਿਸ ਨੂੰ ਐਵੀਐਨ ਫ਼ਲੂ ਜਾ ਐੱਚ5ਐੱਨ1 ਵਾਇਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿੰਨਾ ਖ਼ਤਰਨਾਕ ਹੈ ਅਤੇ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਇਸ ਬਾਰੇ ’ਚ ਈ ਟੀਵੀ ਸੁੱਖੀਭਵਾ ਦੀ ਟੀਮ ਨੇ

ਕੀ ਹੈ 'ਬਰਡ-ਫ਼ਲੂ' ਅਤੇ ਇਹ ਕਿਵੇਂ ਫੈਲਦਾ ਹੈ?

ਡਾ. ਪ੍ਰਦੀਪ ਦੱਸਦੇ ਹਨ ਕਿ ਏਵੀਐੱਨ ਫ਼ਲੂ ਯਾਨਿ 'ਬਰਡ-ਫ਼ਲੂ' ਇੱਕ ਫੈਲਣ ਵਾਲਾ ਸੰਕ੍ਰਮਣ ਹੈ, ਜੋ ਚਿੜੀਆਂ ਦੇ ਕਾਰਣ ਫੈਲਦਾ ਹੈ। ਇਸ ਸੰਕ੍ਰਮਣ ਦੀ ਫੈਲਾਉਣ ਵਾਲੇ ਜਲ, ਜ਼ਮੀਨ ਜਾ ਹਵਾ ’ਚ ਰਹਿਣ ਵਾਲੇ ਕਿਸੇ ਵੀ ਪ੍ਰਕਾਰ ਦੇ ਪੰਛੀ ਹੋ ਸਕਦੇ ਹਨ। ਇਹ ਸੰਕ੍ਰਮਣ ਉਨ੍ਹਾਂ ਦੇ ਪਿਸ਼ਾਬ, ਲਾਰ ਅਤੇ ਉਨ੍ਹਾਂ ਮਲ ਦੁਆਰਾ ਇੱਕ ਪੰਛੀ ਤੋਂ ਦੂਜੇ ਪੰਛੀ ’ਚ ਫੈਲਦਾ ਹੈ। ਕਦੇ-ਕਦੇ ਇਹ ਵਾਇਰਸ ਸੂਅਰਾਂ, ਘੋੜਿਆਂ, ਬਿੱਲੀਆਂ ਅਤੇ ਕੁੱਤਿਆਂ ਵਰਗੇ ਥਣਧਾਰੀ ਜਾਨਵਰਾਂ ਨੂੰ ਵੀ ਆਪਣੀ ਲਪੇਟ ’ਚ ਲੈ ਲੈਂਦਾ ਹੈ। ਹਾਂਲਾਕਿ ਇਹ ਸੰਕ੍ਰਮਣ ਆਸਾਨੀ ਨਾਲ ਨਹੀਂ ਫੈਲਦਾ, ਪਰ ਜੋ ਵੀ ਲੋਕ ਸੰਕ੍ਰਮਿਤ ਪੰਛਿਆਂ ਦੇ ਸੰਪਰਕ ’ਚ ਆਉਣ ਵਾਲੇ ਕਿਸਾਨ ਜਾਂ ਹੋਰ ਕੰਮ ਕਰਨ ਵਾਲੇ ਲੋਕ ਇਸ ਦੀ ਚਪੇਟ ’ਚ ਆ ਸਕਦੇ ਹਨ।

ਡਾ. ਪ੍ਰਦੀਪ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਸਾਲ 1997 ਦੌਰਾਨ ਚੀਨ ’ਚ 'ਬਰਡ-ਫ਼ਲੂ' ਭਾਵ ਐੱਚਪੀਆਈ ਏ (ਐੱਚ5ਐੱਨ1) ਵਾਇਰਸ ਸਾਹਮਣੇ ਆਇਆ ਸੀ। ਦਰਅਸਲ ਸਾਡੇ ਵਾਤਾਵਰਣ ’ਚ ਕਈ ਪ੍ਰਕਾਰ ਦੇ ਵਾਇਰਸ ਮਿਲਦੇ ਹਨ, ਪਰ ਉਨ੍ਹਾਂ ’ਚ ਮੁੱਖ ਸਿਰਫ਼ ਏ-ਐੱਚ5ਐੱਨ1 ਅਤੇ ਏ-ਐੱਚ7ਐੱਨ9 ਦੋ ਹੀ ਪ੍ਰਕਾਰ ਦੇ ਹਨ। ਜੋ ਇਨਸਾਨਾਂ ਨੂੰ ਗੰਭੀਰ ਰੂਪ ’ਚ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਐੱਚ7ਐੱਨ3, ਐੱਚ7ਐੱਨ7 ਐੱਚ9ਐੱਨ2 ਵਾਇਰਸ ਨੂੰ ਮਨੁੱਖ ਜਾਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

'ਬਰਡ-ਫ਼ਲੂ' ਦੇ ਲੱਛਣ ਅਤੇ ਉਸਦੀ ਗੰਭੀਰਤਾ

ਡਾ. ਪ੍ਰਦੀਪ ਦੇ ਅਨੁਸਾਰ ਇਸ ਸੰਕ੍ਰਮਣ ਦੇ ਲੱਛਣ ਵੀ ਹੋਰਨਾਂ ਫੈਲਣ ਵਾਲੇ ਵਾਇਰਸਾਂ ਵਾਂਗੂ ਹੀ ਹੁੰਦੇ ਹਨ। ਪਰ ਸਿਹਤ ਖ਼ਰਾਬ ਹੋਣ ’ਤੇ ਮਰੀਜ਼ ਦੀ ਸਾਹ ਪ੍ਰਣਾਲੀ ’ਤੇ ਅਸਰ ਪੈਣ ਲੱਗਦਾ ਹੈ। ਅਤੇ ਉਸਨੂੰ ਨਿਮੋਨੀਆ, ਮਲਟੀਪਲ ਆਰਗਨ ਡਿਸਫੰਕਸ਼ਨ ਸਿੰਡ੍ਰੋਮ ਵਰਗੀਆਂ ਗੰਭੀਰ ਸਮਸਿਆਵਾਂ ਹੋਣ ਦੇ ਆਸਾਰ ਵੱਧ ਜਾਂਦੇ ਹਨ। ਪਰ ਇੱਥੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਇਸ ਵਾਇਰਸ ਕਾਰਨ ਜਾਨ ਜਾਣ ਦਾ ਖ਼ਤਰਾ ਜ਼ਿਆਦਾ ਨਹੀਂ ਹੁੰਦਾ। ਇਸ ਲਈ ਇਹ ਕੋਰੋਨਾ ਜਿੰਨੀ ਭਿਆਨਕ ਬੀਮਾਰੀ ਨਹੀਂ ਹੈ।

ਇਸ ਸੰਕ੍ਰਮਣ ਦੇ ਸ਼ੁਰੂਆਤੀ ਅਤੇ ਮੁੱਖ ਲੱਛਣ ਇਸ ਪ੍ਰਕਾਰ ਹਨ:-

  • ਸਰਦੀ
  • ਨੱਕ ਦਾ ਵਹਿਣਾ
  • ਬੁਖ਼ਾਰ
  • ਛੀਕਾਂ ਆਉਣਾ
  • ਗਲਾ ਖ਼ਰਾਬ ਹੋਣਾ, ਕਫ਼
  • ਸ਼ਰੀਰ ਅਤੇ ਮਾਸ਼-ਪੇਸ਼ੀਆਂ ’ਚ ਦਰਦ
  • ਸਾਹ ਲੈਣ ’ਚ ਦਿੱਕਤ
  • ਨੱਕ ਤੋਂ ਖ਼ੂਨ ਵਹਿਣਾ
  • ਕਿਵੇਂ ਕਰੀਏ ਬਚਾਓ

ਕਹਾਵਤ ਹੈ ਇਲਾਜ ਨਾਲੋਂ ਪ੍ਰਹੇਜ਼ ਬਿਹਤਰ ਹੈ, ਇਸ ਲਈ ਬਹੁਤ ਜ਼ਰੂਰੀ ਹੈ ਕਿ ਇਸ ਸੰਕ੍ਰਮਣ ਤੋਂ ਬਚਾਓ ਲਈ ਸਾਰੇ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾਵੇ। ਜੇਕਰ ਇਸ ਸੰਕ੍ਰਮਣ ਦੀ ਲਪੇਟ ’ਚ ਆ ਵੀ ਜਾਓ ਤਾਂ ਡਾਕਟਰ ਦੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰੋ।

'ਬਰਡ-ਫ਼ਲੂ' ਤੋਂ ਬਚਾਅ ਲਈ ਕੁਝ ਵਿਸ਼ੇਸ਼ ਕਦਮ ਵੀ ਉਠਾਏ ਜਾ ਸਕਦੇ ਹਨ

  • 'ਬਰਡ-ਫ਼ਲੂ' ਦਾ ਸੰਕ੍ਰਮਣ ਫੈਲਣ ਦੀ ਸਥਿਤੀ ’ਚ ਅਜਿਹਾ ਥਾਂ ਜਾ ਪੋਲਟਰੀ ਫ਼ਾਰਮ ਜਿੱਥੇ ਪੰਛੀ ਮ੍ਰਿਤ ਮਿਲਿਆ ਹੈ ਤੇ ਜਿੱਥੇ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ। ਉਸ ਵਾਲੇ ਖੇਤਰ ਤੋਂ ਘੱਟ ਤੋਂ ਘੱਟ ਇੱਕ ਕਿਲੋਮੀਟਰ ਦੇ ਦਾਇਰੇ ’ਚ ਰੋਕ ਲਾ ਦੇਣੀ ਚਾਹੀਦੀ ਹੈ।
  • ਜੇਕਰ ਸੰਭਵ ਹੋ ਸਕੇ ਤਾਂ ਲਾਗ ਦੀ ਲਪੇਟ ’ਚ ਆਏ ਪੰਛੀਆਂ ਜਾ ਮੁਰਗੇ-ਮੁਰਗੀਆਂ ਨੂੰ ਮਾਰ ਦੇਣਾ ਚਾਹੀਦਾ ਹੈ, ਜਿਸ ਨਾਲ ਸੰਕ੍ਰਮਣ ਹੋਰਨਾਂ ਪੰਛੀਆਂ-ਜਾਨਵਰਾਂ ਨੂੰ ਆਪਣੀ ਲਪੇਟ ’ਚ ਨਾ ਲੈ ਸਕੇ। ਜ਼ਿਆਦਾ ਗਿਣਤੀ ’ਚ ਪੰਛੀਆਂ-ਜਾਨਵਰਾਂ ਨੂੰ ਸੰਕ੍ਰਮਣ ਤੋਂ ਬਚਾਉਣ ਦਾ ਇਹ ਹੀ ਸਫ਼ਲ ਤੇ ਸਧਾਰਣ ਤਰੀਕਾ ਹੈ।
  • ਪੋਲਟਰੀ ਫ਼ਾਰਮ ’ਤੇ ਕੰਮ ਕਰਨ ਵਾਲੇ ਕਿਸਾਨ ਜਾ ਕਰਮਚਾਰੀ ਹਰ ਵੇਲੇ ਮਾਸਕ ਅਤੇ ਹੱਥਾਂ ’ਚ ਦਸਤਾਨਿਆਂ ਦਾ ਉਪਯੋਗ ਕਰਨ।
  • ਜੇਕਰ ਕਿਸੇ ਵਿਅਕਤੀ ’ਚ ਇਸ ਸੰਕ੍ਰਮਣ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਖ਼ੁਦ ਇਕਾਂਤਵਾਸ ਹੋ ਜਾਣਾ ਚਾਹੀਦਾ ਹੈ ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
  • ਕੱਚਾ ਜਾ ਘੱਟ ਪੱਕਿਆ ਹੋਇਆ ਮੀਟ ਅਤੇ ਅੰਡੇ ਖਾਣ ਤੋਂ ਬੱਚਣਾ ਚਾਹੀਦਾ ਹੈ।

'ਬਰਡ-ਫ਼ਲੂ' ਅਤੇ ਕੋਵਿਡ-19

ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਇਹ ਵਿਅਕਤੀ ਦੇ ਰੋਗ ਪ੍ਰਤੀਰੋਧਕ ਸਮਰਥਾ ’ਤੇ ਹਮਲਾ ਕਰਦਾ ਹੈ ਤੇ ਉਸਨੂੰ ਕਮਜ਼ੋਰ ਬਣਾ ਦਿੰਦਾ ਹੈ। ਜਿਸ ਨਾਲ ਉਨ੍ਹਾਂ ’ਚ ਸੰਕ੍ਰਮਣ ਫੈਲਣ ਦਾ ਆਸਾਰ ਵੱਧ ਜਾਂਦੇ ਹਨ। ਇਸ ਕਾਰਨ ਹੀ ਕੋਵਿਡ-19 ਮਰੀਜ਼ਾਂ ਦੇ ਬਰਡ-ਫ਼ਲੂ ਸੰਕ੍ਰਮਣ ਦੀ ਚਪੇਟ ’ਚ ਆਉਣ ਦੇ ਆਸਾਰ ਵੀ ਵੱਧ ਜਾਂਦੇ ਹਨ।

ਡਾ. ਪ੍ਰਦੀਪ ਦੱਸਦੇ ਹਨ ਕਿ ਵਰਤਮਾਨ ’ਚ ਬਰਡ-ਫ਼ਲੂ ਦੇ ਮਾਮਲਿਆਂ ਦੀ ਗਿਣਤੀ ਦੇ ਵੱਧਦਿਆਂ ਖੋਜਕਰਤਾ ਅਤੇ ਡਾਕਟਰ ਚਿੰਤਾ ਤੇ ਅਸ਼ੰਕਾ ਪ੍ਰਗਟਾ ਰਹੇ ਹਨ ਕਿ ਇਹ ਦੋਵੇਂ ਵਾਇਰਸ ਮਿਲ ਕੇ ਕੋਈ ਨਵਾਂ ਵਾਇਰਸ ਨਾ ਪੈਦਾ ਕਰ ਦੇਣ। ਜੇਕਰ ਅਜਿਹਾ ਹੁੰਦਾ ਹੈ ਤਾਂ ਸਥਿਤੀ ਬਹੁਤ ਗੰਭੀਰ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.