ਤਕਰੀਬਨ ਸਾਰੇ ਹੀ ਲੋਕ ਇਸ ਗੱਲ ਤੋਂ ਵਾਕਫ਼ ਹਨ, ਕਿ ਸਾਡੇ ਮਸਾਲੇਦਾਨੀ 'ਚ ਮਿਲਣ ਵਾਲੇ, ਮਸਾਲਿਆਂ ਦੇ ਚਿਕਤਸਕ ਗੁਣ ਵੱਧ ਹਨ। ਸਾਡੇ ਦੇਸ਼ ਦੇ ਵੱਖਰੇ-ਵੱਖਰੇ ਅਤੇ ਸਮੂਹਾਂ ਵਿੱਚ ਆਮ ਤੌਰ 'ਤੇ ਉਥੇ ਦੇ ਵਾਤਾਵਰਣ ਦੇ ਮੁਤਾਬਕ ਵੱਖਰੇ ਵੱਖਰੇ ਮਸਾਲੇ ਵਾਲੇ ਤੜਕੇ (TADKA) ਦਾ ਉਪਯੋਗ ਕੀਤਾ ਜਾਂਦਾ ਹੈ। ਆਪਣੇ ਪਾਠਕਾਂ ਲਈ ਵਿਸ਼ੇਸ਼ ਤੌਰ 'ਤੇ ਭਾਰਤੀ ਬਘਾਰ ਜਾਂ ਤੜਕੇ ਦੀ ਇੱਕ ਵਿਸ਼ੇਸ਼ ਲੜੀ ਸ਼ੁਰੂ ਕਰਨ ਜਾ ਰਹੇ ਹਾਂ , ਜਿਸ ਵਿੱਚ ਅਸੀਂ ਤੜਕੇ 'ਚ ਇਸਤੇਮਾਲ ਹੋਣ ਵਾਲੇ ਵੱਖ-ਵੱਖ ਮਸਾਲਿਆਂ (Various spices used in tadka) ਅਤੇ ਇਸ ਰਾਹੀਂ ਹਾਸਲ ਹੋਣ ਵਾਲੇ ਪੋਸ਼ਣ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਇਸ ਲੜੀ 'ਚ ਸਭ ਤੋਂ ਪਹਿਲਾਂ ਉੱਤਰ ਭਾਰਤ ਤੇ ਰਾਜਸਥਾਨ ਵਿੱਚ ਮੁੱਖ ਤੌਰ 'ਤੇ ਇਸਤੇਮਾਲ ਹੋਣ ਵਾਲੇ ਪੰਚਫੋਰਨ ਤਕੜੇ (Punchforn Tadka) ਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਪੰਚਫੋਰਨ ਤੜਕਾ (Punchforn Tadka)
ਆਮ ਤੌਰ 'ਤੇ ਤੜਕੇ 'ਚ ਜੀਰਾ ਜਾਂ ਰਾਈ ਦਾ ਵੱਖ-ਵੱਖ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਪਰ ਪੰਚਫੋਰਨ ਤੜਕੇ ਵਿੱਚ ਪੰਜ ਤਰ੍ਹਾਂ ਦੇ ਸਾਬੂਤ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ 'ਚ ਰਾਈ, ਜੀਰਾ , ਮੇਥੀ, ਸੌਂਫ ਤੇ ਕਲੌਂਜੀ ਸ਼ਾਮਲ ਹਨ। ਇਹ ਸਾਰੇ ਪੰਜ ਤਰ੍ਹਾਂ ਦੇ ਸਾਬੂਤ ਮਸਾਲੇ ਸਾਡੇ ਸਰੀਰ ਨੂੰ ਵੱਖ-ਵੱਖ ਤਰੀਕੇ ਨਾਲ ਫਾਇਦਾ ਪਹੁੰਚਾਉਂਦੇ ਹਨ।
ਰਾਈ (Mustard): ਇਸ ਵਿੱਚ ਮਾਇਰੋਸਿਨ ਅਤੇ ਸਿਨੀਗ੍ਰੀਨ ਪਾਏ ਜਾਂਦੇ ਨੇ, ਜੋ ਚਮੜੀ ਸਬੰਧੀ ਬਿਮਾਰੀਆਂ ਨੂੰ ਦੂਰ ਕਰਦੇ ਹਨ। ਰਾਈ 'ਚ ਐਂਟੀਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ। ਰਾਈ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਇਸ ਲਈ ਇਹ ਭਾਰ ਘਟਾਉਣ 'ਚ ਮਦਦਗਾਰ ਹੈ। ਇਸ ਦੇ ਨਾਲ ਹੀ, ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਕੈਂਸਰ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਦੇ ਯੋਗ ਹੋ ਸਕਦੇ ਹਨ। ਇਸ ਨੂੰ ਦਿਲ ਦੀ ਸਿਹਤ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ ਅਤੇ ਇਸ ਦਾ ਸੇਵਨ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ, ਜਿਸ ਨਾਲ ਸ਼ੂਗਰ ਦਾ ਜੋਖ਼ਮ ਘੱਟ ਜਾਂਦਾ ਹੈ।
ਇਸ ਤੋਂ ਇਲਾਵਾ ਰਾਈ ਦੇ ਸੇਵਨ ਨਾਲ ਪਾਚਨ ਕ੍ਰੀਰਿਆ ਠੀਕ ਰਹਿੰਦੀ ਹੈ। ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਰਾਈ ਵਿੱਚ ਅਜਿਹੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਮਿਲਦੇ ਹਨ ਜੋ ਅਲਜ਼ਾਈਮਰ ਦੇ ਖ਼ਤਰੇ ਨੂੰ ਘੱਟ ਕਰ ਸਕਦੇ ਹਨ।
ਜੀਰਾ (Cumin) : ਜੀਰਾ ਇੱਕ ਸ਼ਾਨਦਾਰ ਐਂਟੀ-ਆਕਸੀਡੈਂਟ ਮੰਨਿਆ ਜਾਂਦਾ ਹੈ। ਜੀਰੇ ਵਿੱਚ ਫਾਈਬਰ, ਆਇਰਨ, ਤਾਂਬਾ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ, ਵਿਟਾਮਿਨ A ਅਤੇ B ਕੰਪਲੈਕਸ ਵਰਗੇ ਵਿਸ਼ੇਸ਼ ਤੌਰ 'ਤੇ ਵਿਟਾਮਿਨ B ਚੰਗੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜੀਰਾ ਪਾਚਨ ਤੇ ਪੇਟ ਸਬੰਧੀ ਸਮੱਸਿਆਵਾਂ ਵਿੱਚ ਬਹੁਤ ਲਾਭਦਾਇਕ ਹੈ।
ਇਸ ਵਿੱਚ ਮੌਜੂਦ ਆਇਰਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਗਰਭਵਤੀ ਅਤੇ ਹਾਲ ਹੀ ਵਿੱਚ ਮਾਂ ਬਣਨ ਵਾਲੀ ਔਰਤਾਂ ਲਈ ਬੇਹਦ ਲਾਭਦਾਇਕ ਹੁੰਦੇ ਹਨ। ਜੀਰੇ ਦੇ ਬੀਜ ਦੀ ਵਰਤੋਂ ਨੀਂਦ ਨਾਂ ਆਉਣ ਦੀ ਸਮੱਸਿਆ (insomnia) ਵਿੱਚ ਵੀ ਲਾਭਦਾਇਕ ਹੈ।ਜੀਰੇ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਇਸ ਵਿੱਚ ਮੌਜੂਦ ਵਿਟਾਮਿਨ A ਅਤੇ B 12 ਓਸਟੀਓਪਰੋਰਸਿਸ ਵਿੱਚ ਰਾਹਤ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਹੀ, ਜੀਰੇ ਦਾ ਅਰਕ (Cumin extract) ਔਰਤਾਣ ਨੂੰ ਪੀਰੀਅਡਸ ਦੇ ਦੌਰਾਨ ਦਰਦ ਤੋਂ ਰਾਹਤ ਦਿੰਦਾ ਹੈ।
ਮੇਥੀ (Fenugreek): ਮੇਥੀ ਦਾਣਿਆਂ ਦਾ ਇਸਤੇਮਾਲ ਸਾਡੀ ਮਸਾਲੇਦਾਨੀ 'ਚ ਸਭ ਤੋਂ ਵੱਧ ਅਸਰਦਾਰ ਮਸਾਲਿਆਂ ਚੋਂ ਇੱਕ ਮੰਨਿਆ ਜਾਂਦਾ ਹੈ। ਇਥੋਂ ਤੱਕ ਕਿ ਆਯੁਰਦਵੇਦ ਵਿੱਚ ਵੀ ਇਸ ਨੂੰ ਚਿਕਤਸਕ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਮੇਥੀ ਵਿੱਚ ਆਇਰਨ, ਪ੍ਰੋਟੀਨ, ਮਿਨਰਲਸ, ਵਸਾ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫਾਈਬਰ, ਮੈਗਨੀਸ਼ੀਅਮ, ਜ਼ਿੰਕ ਤੇ ਕਈ ਵਿਟਾਮਿਨਸ ਪਾਏ ਜਾਂਦੇ ਹਨ। ਮਾਹਰ ਮੰਨਦੇ ਹਨ ਕਿ ਜੇਕਰ ਮੇਥੀ ਦਾ ਇਸਤੇਮਾਲ ਸਹੀ ਮਾਤਰਾ 'ਚ ਕੀਤਾ ਜਾਵੇ ਤਾਂ ਇਹ ਕਈ ਕਠਿਨ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦਗਾਰ ਹੁੰਦਾ ਹੈ।
ਮੇਥੀ ਵਿੱਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਤੇ ਇੰਸੂਲਿਨ (INSULIN) ਦੀ ਮਾਤਰਾ ਨੂੰ ਕੰਟਰੋਲ ਕਰਨ ਦੀ ਸਮਰਥਾ ਹੁੰਦੀ ਹੈ। ਇਸ ਵਿੱਚ ਮੌਜੂਦ ਫਾਈਬਰ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਜੋੜਾਂ ਦੇ ਦਰਦ ਤੇ ਸੋਜਿਸ਼ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਸੌਂਫ (Fennel) : ਕੈਲੋਰੀ, ਫਾਈਬਰ, ਵਿਟਾਮਿਨ C, ਤਾਂਬਾ, ਆਇਰਨ, ਜ਼ਿੰਕ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਇਸ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਸੌਂਫ ਦਾ ਸੇਵਨ ਕਰਨਾ ਭਾਰ ਘਟਾਉਣ, ਪਾਚਨ ਸ਼ਕਤੀ ਨੂੰ ਸੁਧਾਰਨ, ਅੰਤੜੀਆਂ ਦੀ ਸਿਹਤ ਨੂੰ ਕਾਇਮ ਰੱਖਣ ਅਤੇ ਪ੍ਰਜਨਨ ਸਮਰਥਾ ਨੂੰ ਵਧਾਉਣ ਦੇ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਸਾਡੀ ਸਿਹਤ ਅਤੇ ਚਮੜੀ ਲਈ ਬਹੁਤ ਲਾਭਦਾਇਕ ਹੁੰਦੇ ਹਨ।
ਕਲੌਂਜੀ (Kalonji) : ਕਲੌਂਜੀ ਵਿੱਚ ਆਇਰਨ, ਸੋਡੀਅਮ ਤੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਨ੍ਹਾਂ 'ਚ ਆਇਰਨ, ਸੋਡੀਅਮ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਬਹੁਤ ਲਾਭਦਾਇਕ ਹੁੰਦੇ ਹਨ ਪਾਏ ਜਾਂਦੇ ਹਨ। ਇਸ ਦੇ ਨਾਲ ਹੀ, ਇਸ ਵਿੱਚ ਕਈ ਤਰ੍ਹਾਂ ਦੇ ਅਮੀਨੋ ਐਸਿਡ ਅਤੇ ਪ੍ਰੋਟੀਨ ਵੀ ਪਾਏ ਜਾਂਦੇ ਹਨ। ਭੋਜਨ ਵਿੱਚ ਮਹਿਜ਼ ਫੈਨਿਲ ਦਾ ਸੇਵਨ ਹੀ ਨਹੀਂ ਬਲਕਿ ਵਾਲਾਂ ਉੱਤੇ ਇਸ ਦੀ ਬਾਹਰੀ ਵਰਤੋਂ ਵੀ ਬਹੁਤ ਲਾਭਦਾਇਕ ਹੈ।
ਗੰਜੇਪਨ ਅਤੇ ਵਾਲਾਂ ਦੀਆਂ ਹੋਰਨਾਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਲੌਂਜੀ ਦਾ ਤੇਲ ਬਹੁਤ ਮਦਦਗਾਰ ਹੈ। ਇਸ ਤੋਂ ਇਲਾਵਾ, ਫੈਨਿਲ ਸ਼ੂਗਰ ਤੋਂ ਸੁਰੱਖਿਆ ਦਿੰਦੀ ਹੈ ਅਤੇ ਖੂਨ ਵਿੱਚ ਜ਼ਹਿਰੀਲੇ ਤੱਤਾਂ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ।ਫੈਨਿਲ ਦੀ ਵਰਤੋਂ ਦਮੇ ਅਤੇ ਜੋੜਾਂ ਦੇ ਦਰਦ ਵਿੱਚ ਵੀ ਬਹੁਤ ਲਾਭਦਾਇਕ ਹੈ। ਇਸ ਦੇ ਸੇਵਨ ਨਾਲ ਚਮੜੀ 'ਤੇ ਮੁਹਾਸੇ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ, ਪਰ ਕਿਉਂਕਿ ਇਸਦਾ ਪ੍ਰਭਾਵ ਗਰਮ ਹੁੰਦਾ ਹੈ, ਇਸ ਲਈ ਗਰਭਵਤੀ ਔਰਤਾਂ ਨੂੰ ਭੋਜਨ ਵਿੱਚ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅਸਾਨ ਤਰੀਕੇ ਨਾਲ ਬਣਾਓ ਮੂੰਗਫਲੀ ਤੇ ਨਾਰਿਅਲ ਦੀ ਸਟਫਿੰਗ ਨਾਲ ਬਣੇ ਮੋਦਕ