ਹੈਦਰਾਬਾਦ: ਭਾਰ ਘਟ ਕਰਨਾ ਹੈ, ਤਾਂ ਆਪਣੀ ਡਾਇਟ 'ਚ ਸਹੀ ਫੂਡਸ ਨੂੰ ਸ਼ਾਮਲ ਕਰਨਾ ਸਭ ਤੋਂ ਅਹਿਮ ਹੈ। ਸਹੀ ਫੂਡਸ ਦੀ ਮਦਦ ਨਾਲ ਵਾਧੂ ਚਰਬੀ ਘਟ ਕੀਤੀ ਜਾ ਸਕਦੀ ਹੈ। ਕੁਝ ਫੂਡਸ ਨੂੰ ਇਕੱਠੇ ਖਾਣ ਨਾਲ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਇਹ ਫੂਡਸ ਚਰਬੀ ਘਟ ਕਰਨ ਦੇ ਨਾਲ-ਨਾਲ ਹੋਰ ਵੀ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਸਰੀਰ ਮਜ਼ਬੂਤ ਬਣਿਆ ਰਹਿੰਦਾ ਹੈ।
ਸਰੀਰ ਦੀ ਚਰਬੀ ਘਟਾਉਣ ਲਈ ਇਨ੍ਹਾਂ ਫੂਡਸ ਦੇ ਸੁਮੇਲ ਨੂੰ ਕਰੋ ਆਪਣੀ ਖੁਰਾਕ 'ਚ ਸ਼ਾਮਲ:
ਦਾਲ ਅਤੇ ਟਮਾਟਰ: ਦਾਲ ਵਿੱਚ ਪ੍ਰੋਟੀਨ, ਫਾਇਬਰ ਅਤੇ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਢਿੱਡ ਭਰਿਆ ਰਹਿੰਦਾ ਹੈ। ਜੇਕਰ ਤੁਸੀਂ ਦਾਲ ਵਿੱਚ ਟਮਾਟਰ ਨੂੰ ਮਿਲਾ ਕੇ ਖਾਂਦੇ ਹੋ, ਤਾਂ ਇਸ ਵਿੱਚ ਮੌਜ਼ੂਦ ਬਾਇਓ ਐਕਟਿਵ ਫਾਈਟੋਕੈਮੀਕਲ BMI ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਗ੍ਰੀਨ ਟੀ ਅਤੇ ਨਿੰਬੂ: ਭਾਰ ਘਟ ਕਰਨ ਲਈ ਗ੍ਰੀਨ ਟੀ ਅਤੇ ਨਿੰਬੂ ਬਿਹਤਰ ਡ੍ਰਿੰਕ ਹੈ। ਇਸ ਦੀ ਮਦਦ ਨਾਲ ਚਰਬੀ ਨੂੰ ਤੇਜ਼ੀ ਨਾਲ ਘਟ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਪੀਣ ਨਾਲ ਐਂਟੀਆਕਸੀਡੈਂਟ, ਵਿਟਾਮਿਨ ਸੀ ਅਤੇ ਕੈਚਿਨ ਸਰੀਰ ਨੂੰ ਮਿਲ ਜਾਂਦਾ ਹੈ। ਇਸ ਨਾਲ ਢਿੱਡ ਦੀ ਚਰਬੀ ਘਟ ਹੋਣ ਲੱਗਦੀ ਹੈ।
ਅਨਾਨਾਸ ਅਤੇ ਨਿੰਬੂ: ਭਾਰ ਘਟ ਕਰਨ ਲਈ ਆਪਣੀ ਡਾਇਟ 'ਚ ਅਨਾਨਾਸ ਅਤੇ ਨਿੰਬੂ ਦਾ ਜੂਸ ਸ਼ਾਮਲ ਕਰੋ। ਦੋਨੋਂ ਖੱਟੀਆਂ ਚੀਜ਼ਾਂ ਹਨ ਅਤੇ ਇਨ੍ਹਾਂ ਵਿੱਚ ਚਰਬੀ ਨੂੰ ਪਿਘਲਾਉਣ ਦੇ ਗੁਣ ਹੁੰਦੇ ਹਨ। ਇਹ Metabolism ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸਦੇ ਸੇਵਨ ਨਾਲ ਚਮੜੀ ਵੀ ਸੁੰਦਰ ਬਣੀ ਰਹਿੰਦੀ ਹੈ।
- Health Tips: ਸਾਵਧਾਨ! ਜੇਕਰ ਤੁਹਾਡਾ ਵੀ ਵਾਰ-ਵਾਰ ਮਿੱਠਾ ਖਾਣ ਨੂੰ ਕਰ ਰਿਹਾ ਹੈ ਮਨ, ਤਾਂ ਸਮਝ ਲਓ ਤੁਸੀਂ ਇਨ੍ਹਾਂ ਬਿਮਾਰੀਆਂ ਦਾ ਹੋ ਚੁੱਕੇ ਹੋ ਸ਼ਿਕਾਰ
- Mental Health Care: ਜੇਕਰ ਤੁਹਾਡਾ ਵੀ ਕਿਸੇ ਕੰਮ 'ਚ ਨਹੀਂ ਲੱਗ ਰਿਹਾ ਹੈ ਮਨ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀਆ ਇਹ 4 ਆਦਤਾਂ
- Work From Home Tips: ਜੇਕਰ ਤੁਸੀਂ ਵੀ ਘਰ ਤੋਂ ਹੀ ਕਰ ਰਹੇ ਹੋ ਆਫ਼ਿਸ ਦਾ ਕੰਮ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਮਿਲਣਗੇ ਕਈ ਫਾਇਦੇ
ਅੰਜੀਰ-ਬ੍ਰਾਜ਼ੀਲ ਨਟਸ: ਅੰਜੀਰ-ਬ੍ਰਾਜ਼ੀਲ ਨਟਸ ਨੂੰ ਮਿਲਾ ਕੇ ਖਾਲੀ ਢਿੱਡ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਵਿੱਚ ਭਾਰ ਘਟਾਉਣ ਲਈ ਮਦਦਗਾਰ ਪ੍ਰੋਟੀਨ ਅਤੇ ਫਾਇਬਰ ਪਾਏ ਜਾਂਦੇ ਹਨ। ਇਨ੍ਹਾਂ ਨੂੰ ਮਿਲਾ ਕੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਅਤੇ ਮਿਨਰਲ ਵੀ ਮਿਲ ਜਾਂਦੇ ਹਨ।
ਅੰਡਾ ਅਤੇ ਸ਼ਿਮਲਾ ਮਿਰਚ: ਅੰਡੇ ਵਿੱਚ ਘਟ ਕੈਲੋਰੀ ਅਤੇ ਪ੍ਰੋਟੀਨ ਜ਼ਿਆਦਾ ਹੁੰਦਾ ਹੈ। ਇਸ ਨਾਲ ਢਿੱਡ ਜ਼ਿਆਦਾ ਭਰਿਆ ਲੱਗਦਾ ਹੈ। ਇਸਦੇ ਨਾਲ ਹੀ ਅੰਡੇ ਅਤੇ ਸ਼ਿਮਲਾ ਮਿਰਚ ਨੂੰ ਇਕੱਠੇ ਖਾਣ ਨਾਲ ਚਰਬੀ ਨੂੰ ਜਲਦੀ ਘਟ ਕੀਤਾ ਜਾ ਸਕਦਾ ਹੈ।