ਬ੍ਰਿਟੇਨ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਨੂੰ ਲਾਗ ਤੋਂ ਬਚਾਉਂਣ ਵਾਲੀਆਂ ਐਂਟੀਬਾਡੀਜ ‘ਤੇਜ਼ੀ ਨਾਲ ਘਟ ਰਹੀਆਂ ਹਨ’ ਜਿਸ ਨਾਲ ਕੋਵਿਡ -19 ਦੀ ਲਾਗ ਤੋਂ ਲੰਬੇ ਸਮੇਂ ਤੱਕ ਰੋਗ ਪ੍ਰਤੀਰੋਧਕ ਸਮਰੱਥਾ ਬਣੇ ਰਹਿਣ ਦੀ ਉਮੀਦਾਂ ਧੁੰਦਲੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ।
‘ਇੰਪੀਰੀਅਲ ਕਾਲਜ ਲੰਡਨ’ ਦੇ ਅਧਿਐਨ ਅਨੁਸਾਰ ਇੰਗਲੈਂਡ ਵਿੱਚ 3 ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ। ਖੋਜ ਵਿੱਚ ਪਾਇਆ ਕਿ ਕੋਵਿਡ -19 ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਵਾਲੀਆਂ ਐਂਟੀਬਾਡੀਜ਼ ਸਮੇਂ ਦੇ ਨਾਲ ਘੱਟਦੇ ਜਾ ਰਹੇ ਹਨ, ਇਹ ਸੰਕੇਤ ਦਿੰਦੇ ਹਨ ਕਿ ਇਮਿਊਨਿਟੀ ਸਿਰਫ਼ ਕੁੱਝ ਮਹੀਨਿਆਂ ਲਈ ਬਣੀ ਰਹਿ ਸਕਦੀ ਹੈ।
ਖੋਜ ਕਰਨ ਵਾਲੇ ਖੋਜਕਰਤਾਵਾਂ ਵਿੱਚੋਂ ਇੱਕ ਪ੍ਰੋਫੈਸਰ ਵੈਂਡੀ ਬਾਰਕਲੇ ਨੇ ਕਿਹਾ, "ਹਰ ਸਰਦੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਸੰਕਰਮਿਤ ਕਰਨ ਵਾਲਾ ਕੋਰੋਨਾ ਵਾਇਰਸ ਛੇ ਤੋਂ 12 ਮਹੀਨਿਆਂ ਬਾਅਦ ਲੋਕਾਂ ਨੂੰ ਫਿਰ ਸੰਕਰਮਿਤ ਕਰ ਸਕਦੇ ਹਨ।"
ਉਨ੍ਹਾਂ ਕਿਹਾ ਕਿ , "ਸਾਨੂੰ ਸ਼ੱਕ ਹੈ ਕਿ ਕੋਵਿਡ -19 ਸੰਕਰਮਣ ਦੇ ਲਈ ਜ਼ਿੰਮੇਵਾਰ ਵਾਇਰਸ ਨਾਲ ਸੰਕਰਮਿਤ ਹੋਣ 'ਤੇ ਵੀ ਸਰੀਰ ਇਸੇ ਤਰ੍ਹਾਂ ਪ੍ਰਤੀਕ੍ਰਿਆ ਕਰਦਾ ਹੈ।"
'ਇੰਪੀਰੀਅਲ ਕਾਲਜ ਲੰਡਨ' ਦੇ ਨਿਰਦੇਸ਼ਕ ਪੌਲ ਇਲੀਅਟ ਨੇ ਕਿਹਾ, "ਸਾਡੇ ਅਧਿਐਨ ਦਰਸਾਉਂਦੇ ਹਨ ਕਿ ਸਮੇਂ ਦੇ ਨਾਲ ਐਂਟੀਬਾਡੀਜ਼ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ।"
ਅਧਿਐਨ ਕਹਿੰਦਾ ਹੈ ਕਿ ਐਂਟੀਬਾਡੀ ਘੱਟ ਹੋਣ ਦੇ ਕੇਸ ਨੌਜਵਾਨਾਂ ਨਾਲੋਂ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਧੇਰੇ ਪਾਏ ਗਏ ਹਨ।