ETV Bharat / state

Youth Died In Canada : 9 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ - Youth in canada

ਤਰਨ ਤਾਰਨ ਦੇ ਪਿੰਡ ਮੰਮਣਕੇ ਦਾ ਨੌਜਵਾਨ 9 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ, ਜਿਸ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ। ਇਸ ਖਬਰ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। (Youth Died In Canada)

Youth Sukhchain Singh
Youth Sukhchain Singh
author img

By ETV Bharat Punjabi Team

Published : Oct 11, 2023, 10:49 AM IST

Updated : Oct 11, 2023, 12:35 PM IST

ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਤਰਨ ਤਾਰਨ: ਜ਼ਿਲ੍ਹੇ ਦੇ ਇਸ ਪਿੰਡ ਮੰਮਣਕੇ ਦੇ 21 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਪਿੰਡ ਮੰਮਣਕੇ ਵਜੋਂ ਹੈ। ਇਸ ਦੁੱਖਦਾਈ ਘੜੀ ਵਿੱਚ ਇਲਾਕੇ ਦੇ ਲੋਕ (Youth Died In Canada) ਅਤੇ ਰਿਸ਼ਤੇਦਾਰਾਂ ਨੇ ਪਰਿਵਾਰ ਕੋਲ ਪਹੁੰਚ ਕੇ ਦੁੱਖ ਜਤਾ ਰਹੇ ਹਨ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਦਿਲ ਦਾ ਦੌਰਾ ਬਣਿਆ ਮੌਤ ਦਾ ਕਾਰਨ: ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਚੈਨ ਸਿੰਘ ਦੇ ਪਿਤਾ ਰਾਜਪਾਲ ਸਿੰਘ ਨੇ ਦੱਸਿਆ ਕਿ ਬੀਤੀ 7 ਅਕਤੂਬਰ ਨੂੰ ਉਸ ਨਾਲ ਕਰੀਬ 11 ਵਜੇ ਸੁਖਚੈਨ ਸਿੰਘ ਦੀ ਗੱਲ ਹੋਈ, ਤਾਂ ਉਸ ਨੇ ਕਿਹਾ ਕਿ ਉਹ ਕੰਮ ਤੋਂ ਆਇਆ ਹੈ ਅਤੇ ਥਕਾਵਟ ਵਿੱਚ ਹੈ, ਸੌ ਰਿਹਾ ਹਾਂ ਅਤੇ ਉਸ ਨੂੰ ਹੁਣ ਡਿਸਟਰਬ ਨਾ ਕੀਤਾ ਜਾਵੇ। ਕੁਝ ਚਿਰ ਬਾਅਦ ਹੀ ਪਿੰਡ ਦੇ ਹੀ ਹੋਰ ਨੌਜਵਾਨਾਂ ਦਾ ਕੈਨੇਡਾ ਤੋਂ ਫੋਨ ਆਇਆ, ਤਾਂ ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਦੀ ਤਬੀਅਤ ਖ਼ਰਾਬ ਹੋ ਗਈ ਹੈ ਅਤੇ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ 24 ਘੰਟੇ ਆਈਸੀਯੂ ਵਿੱਚ ਰੱਖਣ ਤੋਂ ਬਾਅਦ ਮ੍ਰਿਤ ਕਰਾਰ ਦੇ ਦਿੱਤਾ ਹੈ।

ਪੁੱਤ ਦੀ ਲਾਸ਼ ਪੰਜਾਬ ਲਿਆਉਣ ਦੀ ਮੰਗ : ਪਰਿਵਾਰ ਨੌਜਵਾਨ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ ਅਤੇ ਇਸ ਮੌਕੇ ਮ੍ਰਿਤਕ ਦੇ ਚਾਚਾ, ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਨੌਜਵਾਨ ਦੀ ਲਾਸ਼ ਪਰਿਵਾਰ ਨੂੰ ਜਲਦ ਤੋਂ ਜਲਦ ਸੌਪਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁੱਤਰ ਦੀ ਲਾਸ਼ ਭਾਰਤ ਇੱਥੇ ਪੰਜਾਬ ਵਿੱਚ ਪਹੁੰਚ (Cardiac Arrest) ਜਾਵੇ, ਤਾਂ ਸੁਖਚੈਨ ਸਿੰਘ ਦੀਆਂ ਅੰਤਿਮ ਰਸਮਾਂ ਪਰਿਵਾਰ ਅਦਾ ਕਰ ਸਕੇਗਾ। ਉਹ ਆਖਰੀ ਵਾਰ ਅਪਣੇ ਪੁੱਤ ਨੂੰ ਦੇਖਣਾ ਚਾਹੁੰਦੇ ਹਨ।

Last Updated : Oct 11, 2023, 12:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.