ETV Bharat / state

ਲਿਫਟਿੰਗ ਨਾ ਹੋਣ ਕਾਰਨ ਪੱਲੇਦਾਰਾਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ - ਦਾਣਾ ਮੰਡੀ

ਪਿੰਡ ਘਰਿਆਲਾ ਦੀ ਦਾਣਾ ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕ ਦੀਆਂ ਬੋਰੀਆਂ ਦੀ ਰਾਖੀ ਕਰਦੇ ਮਜ਼ਦੂਰਾਂ ਅਤੇ ਪੱਲੇਦਾਰਾਂ ਨੇ ਲਿਫਟਿੰਗ ਨਾ ਹੋਣ ਕਾਰਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਵਿਰੋਧ ਕਰ ਰਹੇ ਪੱਲੇਦਾਰ
author img

By

Published : May 29, 2019, 3:59 AM IST

ਤਰਨਤਾਰਨ: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੀ ਦਾਣਾ ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਬਗੈਰ ਤਰਪਾਲਾਂ ਤੋਂ ਪਈਆਂ ਢਾਈ ਲੱਖ ਕਣਕ ਦੀਆਂ ਬੋਰੀਆਂ ਦੀ ਰਾਖੀ ਕਰਦੇ ਮਜ਼ਦੂਰਾਂ ਅਤੇ ਪੱਲੇਦਾਰਾਂ ਨੇ ਇਨ੍ਹਾਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਮਾਰਕਿਟ ਕਮੇਟੀ ਪੱਟੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਵੀਡੀਓ

ਇਸ ਸਬੰਧੀ ਮੰਡੀ ਵਿੱਚ ਕੰਮ ਕਰਦੇ ਪੱਲੇਦਾਰਾਂ ਨੇ ਕਿਹਾ ਕਿ ਪਨਗਰੇਨ ਵੱਲੋਂ ਕਣਕ ਦੀ ਲਗਭਗ ਤਿੰਨ ਲੱਖ ਤੋੜੇ ਦੀ ਖ਼ਰੀਦ ਕੀਤੀ ਗਈ ਸੀ। ਇਸ ਵਿੱਚੋਂ ਸਿਰਫ਼ ਪੰਜਾਹ ਹਜ਼ਾਰ ਤੋੜਾ ਹੀ ਲਿਫਟਿੰਗ ਹੋਇਆ ਹੈ ਅਤੇ ਲਗਭਗ ਇੱਕ ਤੋਂ ਡੇਢ ਮਹੀਨੇ ਦਾ ਸਮਾਂ ਹੋ ਗਿਆ ਹੈ ਕਿ ਕਣਕ ਦੀਆਂ ਬੋਰੀਆਂ ਭਰ ਕੇ ਉਨ੍ਹਾਂ ਦੇ ਦੜੇ ਲਗਾ ਕੇ ਮੰਡੀ ਵਿੱਚ ਰੱਖੇ ਹੋਏ ਹਨ।

ਉਨ੍ਹਾਂ ਕਿਹਾ ਇਸ ਦੀ ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਕਣਕ ਦਾ ਢਾਈ ਲੱਖ ਦੇ ਕਰੀਬ ਤੋੜਾ ਪਿਆ ਹੈ ਅਤੇ ਉਹ ਦਿਨ ਰਾਤ ਇਸ ਦੀ ਰਾਖੀ ਕਰਦੇ ਕਰਦੇ ਰੋਟੀ ਤੋਂ ਵੀ ਆਤਰ ਹੁੰਦੇ ਜਾ ਰਹੇ ਹਨ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਪਈ। ਪੱਲੇਦਾਰਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਨੂੰ ਚਿਤਾਵਨੀ ਦਿੱਤੀ ਕਿ ਜੇ ਕੁਝ ਦਿਨਾਂ ਵਿੱਚ ਇਹ ਕਣਕ ਦੇ ਤੋੜੇ ਨਹੀਂ ਚੁੱਕੇ ਜਾਂਦੇ ਤਾਂ ਉਹ ਅਣਮਿੱਥੇ ਸਮੇਂ ਲਈ ਪਿੰਡ ਘਰਿਆਲਾ ਦੇ ਚੌਂਕ ਵਿੱਚ ਚੱਕਾ ਜਾਮ ਕਰਨਗੇ ਜਿਸ ਦਾ ਜ਼ਿੰਮੇਵਾਰ ਸਬੰਧਤ ਪ੍ਰਸ਼ਾਸਨ ਹੋਵੇਗਾ।

ਇਸ ਸਬੰਧੀ ਪਨਗਰੇਨ ਦੇ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਟੈਂਡਰ ਕਾਰ ਵੱਲੋਂ ਗੱਡੀਆਂ ਪ੍ਰੋਵਾਈਡ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਾਰਨ ਲਿਫਟਿੰਗ ਨਹੀਂ ਹੋ ਰਹੀ ਹੈ। ਇਸ ਸਬੰਧੀ ਟੈਂਡਰ ਕਾਰ ਨੂੰ ਉਹ ਦੋ-ਤਿੰਨ ਵਾਰ ਲਿਖਤੀ ਦੇ ਚੁੱਕੇ ਹਨ ਜੇ ਇਹ ਜਲਦੀ ਗੱਡੀਆਂ ਪ੍ਰੋਵਾਈਡ ਨਹੀਂ ਕਰਵਾਉਂਦਾ ਤਾਂ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਕਸਬਾ ਘਰਿਆਲਾ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਪੱਲੇਦਾਰਾਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ 

ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਦੀ ਦਾਣਾ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠ ਬਗੈਰ ਤਰਪਾਲਾਂ ਤੋਂ ਪਈਆਂ  ਢਾਈ ਲੱਖ ਕਣਕ ਦੀਆਂ ਬੋਰੀਆਂ ਦੀ ਰਾਖੀ ਕਰਦੇ ਮਜ਼ਦੂਰ ਹੋਏ ਰੋਟੀ ਤੋਂ ਆਤਰ ਰੋਹ ਵਿੱਚ ਆਏ ਪੱਲੇਦਾਰਾਂ ਅਤੇ ਮਜ਼ਦੂਰਾਂ ਨੇ ਮਾਰਕੀਟ ਕਮੇਟੀ ਪੱਟੀ ਅਤੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ 
ਘਰਿਆਲਾ ਦੀ ਦਾਣਾ ਮੰਡੀ ਵਿੱਚ ਕਣਕ ਦਾ ਸੀਜ਼ਨ ਖ਼ਤਮ ਹੋਣ ਡੇਢ ਮਹੀਨੇ ਬਾਅਦ ਵੀ ਢਾਈ ਲੱਖ ਦੇ ਕਰੀਬ ਪਏ ਇਹ ਕਣਕ ਦਾ ਤੋੜੇ ਜੇਕਰ ਬਾਰਸ਼ ਕਾਰਨ ਖ਼ਰਾਬ ਹੁੰਦੇ ਤਾਂ ਇਸਦੀ ਜਿੰਮੇਵਾਰੀ ਟੈਂਡਰਕਾਰ ਦੀ ਹੋਵੇਗੀ ਜਿਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡੀ ਵਿੱਚ ਕੰਮ ਕਰਦੇ ਪੱਲੇਦਾਰਾਂ ਨੇ ਕਿਹਾ ਕਿ ਪਨਗਰੇਨ ਵੱਲੋਂ ਕਣਕ ਦੀ ਤਕਰੀਬਨ ਤਿੰਨ ਲੱਖ ਤੋੜੇ ਦੀ ਖ਼ਰੀਦ ਕੀਤੀ ਗਈ ਸੀ ਜਿਸ ਵਿੱਚੋਂ ਸਿਰਫ਼ ਪੰਜਾਹ ਹਜ਼ਾਰ ਤੋੜਾ ਹੀ ਲਿਫਟਿੰਗ ਹੋਇਆ ਹੈ ਅਤੇ ਤਕਰੀਬਨ ਇੱਕ ਤੋਂ ਡੇਢ ਮਹੀਨੇ ਦਾ ਸਮਾਂ ਹੋ ਗਿਆ ਹੈ ਕਿ ਕਣਕ ਦੀਆਂ ਬੋਰੀਆਂ ਭਰ ਕੇ ਉਨ੍ਹਾਂ ਦੇ ਦੜੇ ਲਗਾ ਕੇ ਮੰਡੀ ਵਿੱਚ ਰੱਖੇ ਹੋਏ ਹਨ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਇਸ ਦੀ ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਕਣਕ ਦਾ ਢਾਈ ਲੱਖ ਦੇ ਕਰੀਬ ਤੋੜਾ ਪਿਆ ਉੱਥੇ ਹੀ ਅਸੀਂ ਇਸ ਦੀ ਦਿਨ ਰਾਤ ਰਾਖੀ ਕਰਦੇ ਕਰਦੇ ਰੋਟੀ ਤੋਂ ਵੀ ਆਤਰ ਹੁੰਦੇ ਜਾ ਰਹੇ ਹਾਂ ਜਿਸ ਕਾਰਨ ਮਜਬੂਰਨ ਅੱਜ ਸਾਨੂੰ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨੀ ਪਈ ਹੈ ਪੱਲੇਦਾਰਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਨੂੰ ਚਿਤਾਵਨੀ ਦਿੱਤੀ ਕਿ ਜੇ ਕੁਝ ਦਿਨਾਂ ਵਿੱਚ ਇਹ ਕਣਕ ਦੇ ਤੋੜੇ ਨਹੀਂ ਚੁੱਕੇ ਜਾਂਦੇ ਤਾਂ ਅਸੀਂ ਅਣ ਮਿੱਥੇ ਸਮੇਂ ਲਈ ਪਿੰਡ ਘਰਿਆਲਾ ਦੇ ਚੌਕ ਵਿੱਚ ਚੱਕਾ ਜਾਮ ਕਰਾਂਗੇ ਜਿਸ ਦਾ ਜ਼ਿੰਮੇਵਾਰ ਸਬੰਧਤ ਪ੍ਰਸ਼ਾਸਨ ਹੋਵੇਗਾ 

ਜਦ ਇਸ ਸਬੰਧੀ ਪਨਗਰੇਨ ਦੇ ਇੰਸਪੈਕਟਰ ਹਰਕੀਰਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਫੋਨ ਤੇ ਹੀ ਉਨ੍ਹਾਂ ਦੱਸਿਆ ਕਿ ਟੈਂਡਰ ਕਾਰ ਵੱਲੋਂ ਗੱਡੀਆਂ ਪ੍ਰੋਵਾਈਡ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਾਰਨ ਲਿਫਟਿੰਗ ਨਹੀਂ ਹੋ ਰਹੀ ਹੈ ਅਤੇ ਇਸ ਸਬੰਧੀ ਟੈਂਡਰ ਕਾਰ ਨੂੰ ਅਸੀਂ ਦੋ ਤੋਂ ਤਿੰਨ ਵਾਰ ਲਿਖਤੀ ਦੇ ਚੁੱਕੇ ਹਾਂ ਅਗਰ ਜੇ ਇਹ ਜਲਦੀ ਗੱਡੀਆਂ ਪ੍ਰੋਵਾਈਡ ਨਹੀਂ ਕਰਵਾਉਂਦਾ ਤਾਂ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ 
ਜਦ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਕਿਹਾ ਇਸ ਮਾਮਲੇ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ
ਬਾਈਟ ਮੰਡੀ ਵਿੱਚ ਕੰਮ ਕਰਦੇ ਪੱਲੇਦਾਰ ਬਾਊ ਸਿੰਘ ਪੰਜਾਬ ਸਿੰਘ ਭਜਨ ਸਿੰਘ ਹਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ
ਰਿਪੋਰਟਰ ਨਰਿੰਦਰ ਸਿੰਘ
ETV Bharat Logo

Copyright © 2024 Ushodaya Enterprises Pvt. Ltd., All Rights Reserved.