ਤਰਨਤਾਰਨ : ਬੀਤੇ ਦਿਨੀਂ ਸਰਹੱਦੀ ਪਿੰਡ ਖਾਲੜਾ ਵਿਖੇ ਗੁਰਦੁਆਰਾ ਬਾਬਾ ਜਗਤਾ ਜੀ ਨੇੜੇ ਗਲੀ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਖਾਲੜਾ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਕੀਤਾ ਸੀ ਮਾਮਲਾ ਦਰਜ : ਇਸ ਸਬੰਧੀ ਡੀਐੱਸਪੀ ਪ੍ਰੀਤਇੰਦਰ ਸਿੰਘ ਅਤੇ ਥਾਣਾ ਖਾਲੜਾ ਦੇ ਮੁੱਖ ਅਫਸਰ ਬਲਵਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਟਕਾ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਜਾਣਕਾਰੀ ਦਰਜ ਕੀਤੀ ਗਈ ਸੀ। ਇਸਦੀ ਜਾਂਚ ਕੀਤੀ ਗਈ ਤਾਂ 25 ਅਕਤੂਬਰ ਨੂੰ ਘਾਟੀ ਵਾਲੀ ਗਲੀ ਖਾਲੜਾ ਵਿੱਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਬਰਾਮਦ ਮਿਲੇ ਸਨ। ਇਸਦੀ ਸੂਚਨਾ ਮਿਲਣ ਉੱਤੇ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ।
- Meet Hayer Marriage : ਮੇਰਠ ਦੇ ਜਵਾਈ ਬਣਨਗੇ ਮੰਤਰੀ ਮੀਤ ਹੇਅਰ, ਡਾ. ਗੁਰਵੀਨ ਕੌਰ ਨਾਲ 29 ਨੂੰ ਕਰਨਗੇ ਰਿੰਗ ਸੈਰੇਮਨੀ, ਜਾਣੋ ਕਦੋਂ ਹੈ ਵਿਆਹ
- PEDA MOU With HPCL : ਪੇਡਾ ਨੇ ਪੰਜਾਬ ਵਿੱਚ 10 CBG ਪ੍ਰੋਜੈਕਟ ਸਥਾਪਤ ਕਰਨ ਲਈ HPCL ਨਾਲ ਸਮਝੌਤਾ ਕੀਤਾ
- Arjun Babuta Qualified For Olympics: ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੈਰਿਸ ਓਲੰਪਿਕਸ ਲਈ ਕੀਤਾ ਕੁਆਲੀਫਾਈ, ਤਿਆਰੀ ਲਈ ਮਿਲਣਗੇ 15 ਲੱਖ ਰੁਪਏ
ਉਨ੍ਹਾਂ ਦੱਸਿਆ ਕਿ ਉਕਤ ਘਟਨਾ ਨੂੰ ਗਭੀਰਤਾ ਨਾਲ ਦੇਖਦੇ ਹੋਏ ਅਤੇ ਗੁਰ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਜੀਦਗੀ ਅਤੇ ਸੁਚੱਜੇ ਢੰਗ ਨਾਲ ਤਫਤੀਸ਼ ਕੀਤੀ ਗਈ। ਬਰੀਕੀ ਨਾਲ ਕੀਤੀ ਗਈ ਜਾਂਚ ਵਿੱਚ ਗਵਾਹਾ ਦੇ ਬਿਆਨਾਂ ਉੱਤੇ ਸੁਖਵਿੰਦਰ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਖਾਲੜਾ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਪਾਸੋਂ 2 ਹੋਰ ਗੁਟਕਾ ਸਾਹਿਬ ਬਰਾਮਦ ਕਰਕੇ ਮੁਕੱਦਮੇ ਨੂੰ ਕੁੱਝ ਸਮੇਂ ਵਿੱਚ ਹੀ ਟਰੇਸ ਕਰਕੇ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕਰਕੇ ਕਥਿਤ ਦੋਸ਼ੀ ਹੋਣ ਉੱਤੇ ਮੁਕਦਮਾ ਨੰਬਰ 124 ਜੁਰਮ 295 ਦਰਜ ਕਰਕੇ ਸੁਖਵਿੰਦਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ l