ਤਰਨ ਤਾਰਨ : 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਸੂਬੇ ਭਰ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਮ ਹੋ ਗਈਆ ਹਨ। ਦੂਜੇ ਪਾਸੇ ਕਿਸਾਨੀ ਅੰਦੋਲਨ ਦੇ ਮੱਦੇ ਨਜ਼ਰ ਸਿਆਸੀ ਲੀਡਰਾਂ ਨੂੰ ਪਿੰਡਾਂ ਨਾ ਆਉਣ ਦੀ ਕਿਸਾਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅੰਜੂ ਵਰਮਾ ਤਰਨ ਤਾਰਨ ਦੇ ਇੱਕ ਨਿਜੀ ਪੈਲਸ ਵਿੱਚ ਮਹਿਲਾਵਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿੱਚ 'ਆਪ' ਦੀ ਸਰਕਾਰ ਵੇਖਣਾ ਚਾਹੁੰਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ 'ਆਪ' ਦੀ ਸਰਕਾਰ ਬਣਾਉਣ ਲਈ ਮਹਿਲਾਵਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਪਵੇਗਾ। ਇਸ ਦੇ ਮੱਦੇ ਨਜ਼ਰ ਹੀ 'ਆਪ' ਨਾਲ ਮਹਿਲਾਵਾਂ ਜੁੜ ਰਹਿਆਂ ਹਨ।
ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸੂਬੇ ਵਿੱਚ ਸੱਤਾ ਪਾਉਣ ਜਿਨ੍ਹੇਂ ਮਰਜ਼ੀ ਹੱਥਕੰਡੇ ਅਪਣਾ ਲਵੇ ਇਸ ਵਾਰ ਸੂਬੇ ਦੇ ਲੋਕ 'ਆਪ' ਨੂੰ ਵੋਟ ਪਾਉਣਗੇ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣਗੇ।
ਅਸੀਂ ਲੋਕਾ ਦੇ ਘਰਾ ਚ ਜਾਉਂਦੇ ਹਾਂ ਤਾਂ ਲੋਕ ਬਹੁਤ ਆਦਰ ਸਤਕਾਰ ਨਾਲ ਸਾਡੇ ਨਾਲ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਆਮ ਆਦਮੀ ਪਾਰਟੀ ਦਾ ਵਿਰੋਧ ਨਹੀਂ ਹੋਇਆ ਹੈ।