ETV Bharat / state

ਸ਼ਰ੍ਹੇਆਮ ਨੌਜਵਾਨਾਂ ਨੂੰ ਚਿੱਟਾ ਵੇਚਦੀ ਔਰਤ ਦੀ ਵੀਡੀਓ ਵਾਇਰਲ - Video of a woman selling DRUG to teenagers goes viral In Khadur Sahib

ਇਤਿਹਾਸਕ ਨਗਰ ਗੋਇੰਦਵਾਲ ਸਾਹਿਬ (Historical town Goindwal Sahib) ਦਾ ਨਸ਼ਿਆ ਲਈ ਬਦਨਾਮ ਨਿੰਮ ਵਾਲੀ ਘਾਟੀ ਦਾ ਮੁਹੱਲਾ ਨਸ਼ਿਆ ਦੀ ਸ਼ਰੇਆਮ ਵਿਕਰੀ ਨੂੰ ਲੈਕੇ ਇੱਕ ਵਾਰ ਫਿਰ ਤੋਂ ਸੁਰਖੀਆ ਵਿੱਚ ਹੈ। ਦਰਅਸਲ ਇਸ ਨਿੰਮ ਵਾਲੀ ਘਾਟੀ ਦੇ ਮੁਹੱਲੇ ਦੀ ਤਾਜ਼ਾ ਵੀਡੀਓ ਵਾਇਰਲ (video viral) ਹੋਈ ਹੈ। ਜਿਸ ਨੇ ਸਥਾਨਕ ਪੁਲਿਸ ਦੀ ਨਸ਼ਿਆ ਪ੍ਰਤੀ ਲਾਪ੍ਰਵਾਹੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਸ਼ਰ੍ਹੇਆਮ ਨੌਜਵਾਨਾਂ ਨੂੰ ਚਿੱਟਾ ਵੇਚਦੀ ਔਰਤ ਦੀ ਵੀਡੀਓ ਵਾਇਰਲ

author img

By

Published : Mar 17, 2022, 12:36 PM IST

Updated : Mar 17, 2022, 12:45 PM IST

ਖਡੂਰ ਸਾਹਿਬ: ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਵੀ ਹਾਲਾਤ ਬਲਦੇ ਨਜ਼ਰ ਨਹੀਂ ਆ ਰਹੇ। ਇੱਕ ਪਾਸੇ ਜਿੱਥੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਅੰਦਰ ਨਸ਼ੇ ਦੇ ਖਾਤਮ ਨੂੰ ਲੈਕੇ ਵੋਟਾਂ ਲਈ ਸਨ, ਪਰ ਵੋਟਾਂ ਲੈ ਕੇ ਸਰਕਾਰ ਬਣਾਉਣ ਤੋਂ ਬਾਅਦ ਨਸ਼ਾ ਤਸਕਰਾਂ ‘ਤੇ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਆਉਣ ਤੋਂ ਬਾਅਦ ਵੀ ਸ਼ਰੇਆਮ ਮੁਹੱਲਿਆ ਵਿੱਚ ਨਸ਼ਾ ਵੇਚਿਆ ਜਾ ਰਿਹਾ ਹੈ। ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਇਤਿਹਾਸਕ ਨਗਰ ਗੋਇੰਦਵਾਲ ਸਾਹਿਬ (Historical town Goindwal Sahib) ਦਾ ਨਸ਼ਿਆ ਲਈ ਬਦਨਾਮ ਨਿੰਮ ਵਾਲੀ ਘਾਟੀ ਦਾ ਮੁਹੱਲਾ ਨਸ਼ਿਆ ਦੀ ਸ਼ਰੇਆਮ ਵਿਕਰੀ ਨੂੰ ਲੈਕੇ ਇੱਕ ਵਾਰ ਫਿਰ ਤੋਂ ਸੁਰਖੀਆ ਵਿੱਚ ਹੈ। ਦਰਅਸਲ ਇਸ ਨਿੰਮ ਵਾਲੀ ਘਾਟੀ ਦੇ ਮੁਹੱਲੇ ਦੀ ਤਾਜ਼ਾ ਵੀਡੀਓ ਵਾਇਰਲ (video viral) ਹੋਈ ਹੈ। ਜਿਸ ਨੇ ਸਥਾਨਕ ਪੁਲਿਸ ਦੀ ਨਸ਼ਿਆ ਪ੍ਰਤੀ ਲਾਪ੍ਰਵਾਹੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਇਸ ਵੀਡੀਓ ਵਿੱਚ ਮੁਹੱਲੇ ਦੀ ਇੱਕ ਔਰਤ ਸ਼ਰੇਆਮ ਗਲੀ ਵਿੱਚ ਕੁਰਸੀ ਡਾਅ ਕੇ ਨੌਜਵਾਨਾਂ ਨੂੰ ਚਿੱਟੇ ਦੀਆਂ ਪੁੜੀਆ ਵੇਚਦੀ ਦਿਖਾਈ ਦੇ ਰਹੀ ਹੈ। ਜਦਕਿ ਨਸ਼ਾ ਖਰੀਦ ਰਹੇ ਨੌਜਵਾਨ ਉਸ ਔਰਤ ਨੂੰ ਥੋੜਾ ਚਿੱਟਾ ਵੱਧ ਪਾਉਣ ਦੀ ਮੰਗ ਕਰ ਰਹੇ ਹਨ ਅਤੇ ਉਕਤ ਔਰਤ ਸ਼ਰੇਆਮ ਚਿੱਟੇ ਦੀਆਂ ਪੁੜੀਆ ਦੇ ਪੈਸੇ ਵੱਟ ਕੇ ਝੋਲੀ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ।

ਸ਼ਰ੍ਹੇਆਮ ਨੌਜਵਾਨਾਂ ਨੂੰ ਚਿੱਟਾ ਵੇਚਦੀ ਔਰਤ ਦੀ ਵੀਡੀਓ ਵਾਇਰਲ

ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਪਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ (Police) ਇਸ ਸਾਰੇ ਵਰਤਾਰੇ ਤੋਂ ਅਣਜਾਣ ਦਿਖਾਈ ਦੇ ਰਹੀ ਹੈ। ਜਿਕਰਯੋਗ ਹੈ ਕਿ ਇਸ ਮੁਹੱਲੇ ਵਿੱਚ ਰੋਜ਼ਾਨਾ ਲੱਖਾ ਰੁਪਏ ਦੇ ਨਸ਼ਿਆ ਦਾ ਲੈਣ-ਦੇਣ ਹੁੰਦਾ ਹੈ, ਪਰ ਪੁਲਿਸ ਦੀ ਢਿੱਲੀ ਕਾਰਵਾਈ ਦੇ ਕਾਰਨ ਇੱਥੋ ਦੇ ਨਸ਼ਾ ਤਸਕਰ ਲਗਾਤਾਰ ਆਪਣਾ ਕਾਰੋਬਾਰ ਚਲਾ ਰਹੇ ਹਨ।

ਇਸ ਵੀਡੀਓ ਨੂੰ ਲੈਕੇ ਹਲਕੇ ਦੇ ਕਈ ਜ਼ਿੰਮੇਵਾਰ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਅਤੇ ਤੁਰੰਤ ਮੁਲਜ਼ਮ ਔਰਤ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਜ਼ਿਲ੍ਹੇ ਦੇ ਡੀ.ਐੱਸ.ਪੀ. ਨੇ ਕਿਹਾ ਕਿ ਵੀਡੀਓ ਦੇਖਣ ਤੋਂ ਬਾਅਦ ਤੁਰੰਤ ਮੁਲਜ਼ਮ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: 'ਆਪ' ਦਾ ਸਹੁੰ ਚੁੱਕ ਸਮਾਰੋਹ: ਦਿੱਲੀ ਦੇ ਸੀਐਮ ਨੂੰ ਛੱਡ ਕੇ ਕੋਈ ਵੀਵੀਆਈਪੀ ਨਹੀਂ ਪਹੁੰਚਿਆ

Last Updated : Mar 17, 2022, 12:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.