ਤਰਨ ਤਾਰਨ: ਸ਼ਹਿਰ ਦੇ ਕਸਬਾ ਖੇਮਕਰਨ ਦੇ ਪਿੰਡ ਆਸਲ ਉਤਾੜ ਵਿਖੇ 1965 ਦੀ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਵਿੱਚ ਸਾਬਕਾ ਆਰਮੀ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਦੌਰਾਨ ਸਾਬਕਾ ਆਰਮੀ ਅਧਿਕਾਰੀ ਨੇ ਕਿਹਾ ਕਿ 1965 ਵਿੱਚ ਪਿੰਡ ਆਸਲ ਉਤਾੜ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਛੜੀ ਸੀ ਜਿਸ ਵਿੱਚ ਉਨ੍ਹਾਂ ਦੇ ਅੱਠ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ ਪਿੰਡ ਆਸਲ ਉਤਾੜ ਵਿੱਚ ਸ੍ਰੀ ਅਖੰਡ ਪਾਠ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਦੀ ਜੰਗ ਦੇ ਹੀਰੋ ਤੇ ਪੈਂਟਨ ਟੈਂਕਾ ਦਾ ਕਬਰਸਤਾਨ ਬਣਾਉਣ ਵਾਲੇ ਹਵਲਦਾਰ ਸ਼ਹੀਦ ਅਬਦੁਲ ਹਮੀਦ ਦੇ ਸਮਾਰਕ ਉੱਤੇ ਪਿੰਡ ਆਸਲ ਉਤਾੜ ਦੀ ਪੰਚਾਇਤ ਨੇ ਚਾਦਰ ਚੜ੍ਹਾਈ।
ਪਿੰਡ ਵਾਸੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਇਸ ਸਾਲ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਬਹੁਤ ਹੀ ਸਾਦੇ ਢੰਗ ਨਾਲ ਲਗਾਇਆ ਗਿਆ ਹੈ।