ਤਰਨ ਤਾਰਨ: ਸੂਬੇ ਵਿੱਚ ਵੱਧ ਰਿਹਾ ਅਪਰਾਧ ਲੋਕਾਂ ਦਾ ਜਿਉਣਾ ਬੇਹਾਲ ਕਰ ਰਿਹਾ ਹੈ। ਲੋਕਾਂ ਦੇ ਘਰਾਂ ਤੋਂ ਲੈਕੇ ਕਾਰੋਬਾਰ ਤੱਕ ਵਾਲੀਆਂ ਥਾਵਾਂ ਉੱਤੇ ਚੋਰ ਹੱਥ ਸਾਫ ਕਰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ,ਤਰਨ ਤਾਰਨ ਦੇ ਥਾਣਾ ਕੱਚਾ ਪੱਕਾ ਅਧੀਨ ਕਸਬਾ ਦਿਆਲਪੁਰਾ 'ਚ। ਜਿੱਥੇ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਨਕਦੀ ਅਤੇ ਕਰਿਆਨਾ ਸਮਾਨ ਚੋਰੀ ਕਰ ਲਿਆ ਗਿਆ।
ਦੁਕਾਨ ਦੀ ਛੱਤ ਪਾੜ ਕੇ ਆਏ ਚੋਰ: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਪਿੰਡ ਸੂਰਵਿੰਡ ਦੇ ਵਸਨੀਕ ਹਨ ਤੇ ਉਹਨਾਂ ਦੀ ਅੱਡਾ ਦਿਆਲਪੁਰਾ (ਤਰਨਤਾਰਨ)ਵਿਖੇ ਰੋਡ 'ਤੇ ਕਰਿਆਨਾ ਦੀ ਦੁਕਾਨ ਹੈ,ਤੇ ਨਿੱਤ ਦੀ ਤਰ੍ਹਾਂ ਉਹ ਬੀਤੀ ਸ਼ਾਮ ਦੁਕਾਨ ਸ਼ਾਮ ਨੂੰ ਦੁਕਾਨ ਵਧਾ ਕੇ ਘਰ ਚਲੇ ਗਏ। ਜਦੋਂ ਸਵੇਰੇ ਉਹਨਾਂ ਦੇ ਪਿਤਾ ਕੁਲਵੰਤ ਸਿੰਘ ਨੇ ਜਾ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਛੱਤ 'ਚ ਵੱਡਾ ਪਾੜਾ ਪਿਆ ਹੋਇਆ ਸੀ ਅਤੇ ਜਦੋਂ ਦੇਖਿਆ ਤਾਂ ਦੁਕਾਨ 'ਚ ਪਈ ਕਰੀਬ 20 ਹਜ਼ਾਰ ਦੀ ਨਕਦੀ ਅਤੇ ਕੀਮਤੀ ਸਮਾਨ ਖੰਡ,ਤੇਲ,ਘਿਓ ਆਦਿ ਚੋਰੀ ਕਰ ਲਿਆ ਗਿਆ ਸੀ।
ਦਿਆਲਪੁਰਾ 'ਚ ਹੋਈਆਂ ਸੈਂਕੜੇ ਚੋਰੀਆਂ : ਪੀੜਤ ਗੁਰਬਖਸ਼ ਸਿੰਘ ਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਦੋ ਲੱਖ ਰੁਪੈ ਦਾ ਉਹਨਾਂ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ। ਦੱਸ ਦਈਏ ਕਿ ਚੋਰਾਂ ਵਲੋਂ ਦੁਕਾਨ ਦੀ ਬਾਲਿਆਂ ਵਾਲੀ ਛੱਤ ਚ ਬਾਲੇ ਟਾਈਲਾਂ ਉਖੇੜ ਕਿ ਪਾੜ ਲਗਾਇਆ ਗਿਆ। ਇਸ ਮੌਕੇ ਪੀੜਤਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਦਿਆਲਪੁਰਾ 'ਚ ਸੈਂਕੜੇ ਚੋਰੀਆਂ ਬੀਤੇ ਸਮੇਂ ਤੋਂ ਹੋ ਚੁਕੀਆਂ ਹਨ, ਜਦੋਂ ਕਿ ਕਦੇ ਵੀ ਪ੍ਰਸ਼ਾਸਨ ਵੱਲੋਂ ਕਦੀ ਵੀ ਚੋਰਾਂ ਨੂੰ ਕਾਬੂ ਕਰਕੇ ਇਨਸਾਫ਼ ਨਹੀਂ ਦਿਵਾਇਆ ਗਿਆ, ਜਦੋਂ ਕਿ ਚੋਰ ਬੇਖੌਫ ਹੋ ਕਿ ਜਦੋਂ ਮਰਜ਼ੀ ਤੇ ਜਿਹੜੀ ਮਰਜ਼ੀ ਦੁਕਾਨ ਨੂੰ ਲੁੱਟ ਕੇ ਲੈਣ ਜਾਂਦੇ ਹਨ।
ਕਈ ਦੁਕਾਨਦਾਰਾਂ ਨੇ ਦੱਸੀ ਸੱਮਸਿਆ: ਉਹਨਾਂ ਕਿਹਾ ਕਿ ਵੱਡੇ ਦੁਕਾਨਾਂ ਦੇ ਖਰਚੇ ਝੱਲਣ ਦੇ ਬਾਵਜੂਦ ਕਾਰੋਬਾਰੀ ਚੋਰਾਂ ਦੀ ਦਹਿਸ਼ਤ ਕਾਰਨ ਆਪਣੀਆਂ ਦੁਕਾਨਾਂ 'ਚ ਹੋਰ ਜ਼ਿਆਦਾ ਸਮਾਨ ਪਾਉਣ ਤੋਂ ਝਿਝਕਦੇ ਤੇ ਡਰਦੇ ਰਹਿੰਦੇ ਹਨ। ਜਿਸ ਕਾਰਨ ਆਮ ਦੁਕਾਨਦਾਰ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਉਹਨਾਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ 'ਤੇ ਪੀੜਤ ਜਰਮਲ ਸਿੰਘ ਸਣੇ ਜੁਗਰਾਜ ਸਿੰਘ ਸੋਨੂੰ,ਅਨਮੋਲਪੀਤ ਸਿੰਘ, ਗੁਰਦੇਵ ਸਿੰਘ,ਵਿੱਕੀ, ਹਰਪ੍ਰੀਤ ਸਿੰਘ,ਗੁਰਮੀਤ ਸਿੰਘ ਪੇਂਟਰ, ਬਲਜਿੰਦਰ ਸਿੰਘ, ਸਤਵਿੰਦਰ ਸਿੰਘ ਡੇਅਰੀ ਵਾਲੇ ਆਦਿ ਨੇ ਦੱਸਿਆ ਕਿ ਨਿੱਤ ਦੀਆਂ ਚੋਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਦਿਆਲਪੁਰਾ 'ਚ ਰਾਤ ਦੀ ਨਾਕਾ ਬੰਦੀ ਅਤੇ ਗਸ਼ਤ ਤੇਜ਼ ਦੀ ਵੀ ਮੰਗ ਕੀਤੀ ਗਈ।
- ਦਿੱਲੀ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮ੍ਰਿਤਕ ਦੇਹ ਨੂੰ ਸੜਕ 'ਤੇ ਘਸੀਟਿਆ, 5 ਮੁਲਜ਼ਮ ਗ੍ਰਿਫ਼ਤਾਰ
- ਟੋਹਾਣਾ ਨਹਿਰ 'ਚੋਂ 11 ਦਿਨਾਂ ਬਾਅਦ ਮਿਲੀ ਮਾਡਲ ਦਿਵਿਆ ਪਾਹੂਜਾ ਦੀ ਲਾਸ਼, ਟੈਟੂ ਤੋਂ ਹੋਈ ਲਾਸ਼ ਦੀ ਪਹਿਚਾਣ
- ਜੰਮੂ ਤੋਂ ਕਤਲ ਕਰਕੇ ਆਏ ਮੁਲਜ਼ਮ ਪੰਜਾਬ ਤੇ ਇੱਥੇ ਆ ਕੇ ਕੀਤਾ ਵੱਡਾ ਕਾਂਡ!
ਇਸ ਸੰਬੰਧੀ ਪੁਲਿਸ ਥਾਣਾ ਕੱਚਾ ਪੱਕਾ ਤੋਂ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਐੱਸ ਆਈ ਅਮਰੀਕ ਸਿੰਘ ਨੇ ਕਿਹਾ ਕਿ ਨਜ਼ਦੀਕੀ ਜਾਂ ਇਲਾਕੇ ਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੰਗਾਲੀ ਜਾਵੇ ਗੀ ,ਤੇ ਚੋਰਾਂ ਨੂੰ ਕਾਬੂ ਕਰਕੇ ਪੀੜਤ ਨੂੰ ਇਨਸਾਫ ਦਿਵਾਇਆ ਜਾਵੇਗਾ।