ਤਰਨਤਾਰਨ: ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵੱਲੋ ਅੱਠਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ 56 ਖਿਡਾਰੀਆਂ ਨੇ ਭਾਗ ਲਿਆ ਸੀ ਜਿੰਨਾ ਨੂੰ ਜੇਤੂ ਹੋਣ 'ਤੇ ਸਨਮਾਨਿਤ ਕੀਤਾ ਗਿਆ ਹੈ। ਗਤਕਾ ਐਸੋਸੀਏਸ਼ਨ ਤਰਨ ਤਾਰਨ ਦੀ ਟੀਮ ਦੇ ਪੰਜਾਬ ਦੇ 21 ਜ਼ਿਲ੍ਹਿਆਂ ਦੇ ਗਤਕਾ ਖਿਡਾਰੀਆਂ ਨਾਲ ਗਤਕਾ ਮੁਕਾਬਲੇ ਵਿਚ ਜਿੱਤੇ ਹਾਸਿਲ ਕੀਤੀ। ਜਿਸ ਵਿੱਚ ਉਮਰ ਵਰਗ 14 ਸਾਲ ਲੜਕੀ ਸੁਖਜੀਤ ਕੌਰ ਤੇ ਤੀਸਰਾ ਸਥਾਨ, ਉਮਰ ਵਰਗ 17 ਸਾਲ ਲੜਕੀਆ ਦੀ ਸਿੰਗਲ ਸੋਟੀ ਟੀਮ ਵਿੱਚ ਮਨਪ੍ਰੀਤ ਕੋਰ,ਅਮਰਜੋਤ ਕੋਰ,ਪੁਨੀਤ ਕੋਰ,ਵੀਰਪਾਲ ਕੋਰ ਨੇ ਤੀਸਰਾ ਸਥਾਨ, ਟੀਮ ਪ੍ਰਦਰਸ਼ਨ ਲੜਕੀਆ ਵਿੱਚ ਅਮ੍ਰਿਤ ਕੁਲਾਰ,ਆਰਤੀ,ਜਸ਼ਨਪਰੀਤ ਕੋਰ,ਮਨਪ੍ਰੀਤ ਕੌਰ,ਪੁਨੀਤ ਕੋਰ ਅਮਰਜੋਤ ਕੋਰ, ਵੀਰਪਾਲ ਕੌਰ, ਜਸਬੀਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਮੁੰਡਿਆਂ ਦੀ ਜੇਤੂ ਟੀਮ ਵਿੱਚ ਉਮਰ ਵਰਗ 14 ਸਾਲ ਜਪਮਨਰਾਜ ਸਿੰਘ ਨੇ ਪਹਿਲਾ ਸਥਾਨ ਸਥਾਨ, ਉਮਰ ਵਰਗ 17 ਸਾਲ ਸਿੰਗਲ ਸੋਟੀ ਟੀਮ ਵਿੱਚ ਪਵਨਦੀਪ ਸਿੰਘ, ਉਧੇ ਸਿੰਘ,ਵਿਕਰਮਜੀਤ ਸਿੰਘ ਮਾਨਵਪ੍ਰੀਤ ਸਿੰਘ ਨੇ ਦੂਸਰਾ ਸਥਾਨ,ਉਮਰ ਵਰਗ 22 ਸਾਲ ਵਿੱਚ ਵਿਅਕਤੀਗਤ ਪ੍ਰਦਰਸ਼ਨ ਵਿੱਚ ਜੋਰਾਵਰ ਸਿੰਘ ਨੇ ਤੀਸਰਾ ਸਥਾਨ, ਸਿੰਗਲ ਸੋਟੀ ਵਿੱਚ ਰੋਬਿਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜੋਰਾਵਰ ਸਿੰਘ ਜੋਬਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਟੀਮ ਦੂਸਰਾ ਸਥਾਨ ਹਾਸਲ ਕੀਤਾ।ਉਥੇ ਹੀ ਉਮਰ ਵਰਗ 25 ਸਾਲ ਵਿੱਚ ਰਾਜਬੀਰ ਸਿੰਘ ਨੇ ਪਹਿਲਾ ਸਥਾਨ, ਉਮਰ ਵਰਗ 28 ਸਾਲ ਸਿੰਗਲ ਸੋਟੀ ਵਿੱਚ ਕਵਰਪਾਲ ਸਿੰਘ, ਕ੍ਰਿਸ਼ਨ ਸਿੰਘ, ਅੰਗਰੇਜ ਸਿੰਘ, ਜਸਕਰਨ ਸਿੰਘ ਨੇ ਪਹਿਲਾ ਸਥਾਨ, ਵਿਅਕਤੀਗਤ ਪ੍ਰਦਰਸ਼ਨ ਵਿੱਚ ਕ੍ਰਿਸ਼ਨ ਸਿੰਘ ਨੇ ਦੂਸਰਾ ਸਥਾਨ ਅਤੇ ਸਤਿੰਦਰਪਾਲ ਸਿੰਘ ਨੇ ਫਰੀ ਸੋਟੀ ਵਿਅਕਤੀਗਤ ਵਿੱਚ ਦੂਸਰਾ ਸਥਾਨ ਹਾਸਲ ਕੀਤਾ
ਨੌਜਵਾਨਾਂ ਦੇ ਉੱਧਮ 'ਤੇ ਮਾਣ : ਉਥੇ ਹੀ ਨੌਜਵਾਨ ਮੁੰਡੇ ਕੁੜੀਆਂ ਦੀ ਚੈਂਪੀਅਨਸ਼ਿਪ ਵਿੱਚ ਹੋਈ ਜਿੱਤ ਨੂੰ ਲੈਕੇ ਤਰਨ ਤਾਰਨ ਦੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਚੈਅਰਮੈਨ ਗੁਰਮੁੱਖ, ਪ੍ਰਧਾਨ ਪਲਵਿੰਦਰ ਸਿੰਘ ਕੰਡਾ,ਮੀਤ ਪ੍ਰਧਾਨ ਗੁਰਅਵਤਾਰ ਸਿੰਘ ਲਾਲੀ, ਜਨਰਲ ਸਕੱਤਰ ਗੁਰਲਾਲ ਸਿੰਘ ਭਿੱਖੀਵਿੰਡ ਨੇ ਜੇਤੂ ਖਿਡਾਰੀਆਂ ਦੀ ਤਰੀਫ਼ ਕੀਤੀ। ਨਾਲ ਹੀ ਇਹਨਾਂ ਬੱਚਿਆਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੀਡੀਆ ਨਾਲ ਗੱਲਬਾਤ ਦੌਰਾਨ ਐਸੋਸੀਏਸ਼ਨ ਚੈਅਰਮੈਨ ਗੁਰਮੁੱਖ ਸਿੰਘ ਬਲੇਰ ਨੇ ਕਿਹਾ ਕਿ ਗਤਕਾ ਖੇਡ ਸਾਡੇ ਗੁਰੂ ਸਿੱਖਾਂ ਵੱਲੋਂ ਵਰਸੋਈ ਖੇਡ ਹੈ ਜੋ ਪਹਿਲਾਂ ਨਗਰ ਕੀਰਤਨ ਦਾ ਹਿੱਸਾ ਹੁੰਦੀ ਸੀ ਪਰ ਹੁਣ ਨੌਜਵਾਨ ਇਸ ਨੂੰ ਵੱਡੇ ਪੱਧਰ ਉੱਤੇ ਲੈਕੇ ਜਾ ਰਹੇ ਹਨ ਇਹ ਮਾਣ ਵਾਲੀ ਗੱਲ ਹੈ।
ਉਥੇ ਹੀ ਤਰਨ ਤਾਰਨ ਸ਼ਹਿਰ ਦੇ ਗਤਕਾ ਐਸੋਸੀਏਸ਼ਨ ਪ੍ਰਧਾਨ ਪਲਵਿੰਦਰ ਸਿੰਘ ਕੰਡਾ ਵੱਲੋ ਵੀ ਜਾਣਕਾਰੀ ਦਿੰਦਿਆ ਕਿਹਾ ਕਿ ਤਰਨਤਾਰਨ ਅੰਦਰ ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਇਕਲੋਤੀ ਖੇਡ ਐਸੋਸੀਏਸ਼ਨ ਜਿਲਾ ਗਤਕਾ ਐਸੋਸੀਏਸ਼ਨ ਤਰਨਤਾਰਨ ਹੀ ਕੰਮ ਕਰ ਰਹੀ ਹੈ ਜੋ ਪੰਜਾਬ ਗਤਕਾ ਐਸੋਸੀਏਸ਼ਨ ਤੋ ਮਾਨਤਾ ਪ੍ਰਾਪਤ ਹੈ ਅਤੇ ਇਸ ਖੇਡ ਐਸੋਸੀਏਸ਼ਨ ਦੇ ਸਰਟੀਫਿਕੇਟ ਹੀ ਗ੍ਰੇਡੇਸ਼ਨ ਪਾਲਸੀ ਵਿੱਚ ਆਉਂਦੇ ਹਨ।