ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕਤਲ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ (Murder and robbery committed) ਦੇਣ ਵਾਲੇ ਮੁੱਖ ਮੁਲਜ਼ਮ ਮਨਦੀਪ ਸਿੰਘ ਨੂੰ ਪੁਲਿਸ ਨੇ ਰਾਮਪੁਰਾ ਫੂਲ ਤੋਂ ਇੱਕ ਕਿਰਾਏ ਦੇ ਮਕਾਨ ਵਿੱਚੋਂ ਗੁਪਤ ਸੂਚਨਾ ਦੇ ਅਧਾਰ ਉੱਤੇ ਟਰੇਸ ਕਰਨ ਮਗਰੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਪਿੰਡ ਤੁੰਗ ਵਿੱਚ 8 ਨਵੰਬਰ ਨੂੰ ਰਾਜਸਥਾਨ ਦੇ ਰਹਿਣ ਵਾਲੇ ਮੁਲਜ਼ਮ ਮਨਦੀਪ ਸਿੰਘ (Accused Mandeep Singh) ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਤੁੰਗ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀ ਭਰਜਾਈ ਨੂੰ ਕਤਲ ਕਰ ਦਿੱਤਾ ਸੀ।
ਮ੍ਰਿਤਕ ਨਾਲ ਦੋਸਤੀ ਮਗਰੋਂ ਕਤਲ: ਪੁਲਿਸ ਦਾ ਕਹਿਣਾ ਹੈ ਕਿ ਕਤਲ ਕਰਨ ਵਾਲਾ ਮੁਲਜ਼ਮ ਮਨਦੀਪ ਸਿੰਘ ਹਿਸਟਰੀ ਸ਼ੀਟਰ (Accused Mandeep Singh history sheeter) ਹੈ ਅਤੇ ਉਸ ਉੱਤੇ ਪਹਿਲਾਂ ਵੀ ਲੁੱਟ ਅਤੇ ਹੋਰ ਵਾਰਦਾਤਾਂ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਮਨਦੀਪ ਨੇ ਪਹਿਲਾਂ ਮ੍ਰਿਤਕ ਨਾਲ ਦੋਸਤੀ ਕੀਤੇ ਅਤੇ ਫਿਰ ਉਸ ਦੇ ਘਰ ਵਿੱਚ ਆਣਾ-ਜਾਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਸਾਰੇ ਘਰ ਦਾ ਭੇਦ ਲੈ ਕੇ ਮੁਲਜ਼ਮ ਨੇ ਆਪਣੇ ਚਾਰ ਸਾਥੀਆਂ ਨਾਲ ਦੋਸਤ ਦੇ ਘਰ ਵਿੱਚ ਸ਼ਾਮਿਲ ਹੋਕੇ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਮੂੰਹ ਟੇਪ ਨਾਲ ਬੰਦ ਕਰ ਦਿੱਤੇ ਅਤੇ ਫਿਰ ਤਿੰਨਾਂ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ।
- ਜੱਜ ਵਜੋਂ 2 ਸਿੱਖ ਵਕੀਲਾਂ ਦੀ ਨਿਯੁਕਤੀ ਨਾ ਕੀਤੇ ਜਾਣ ‘ਤੇ ਭੜਕੇ ਜਥੇਦਾਰ, ਕਿਹਾ- ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਬਰਾਬਰ ਘਟਨਾ
- Police Action Against Terror Module: ਅੱਤਵਾਦੀ ਮਾਡਿਊਲ ਦਾ ਪੰਜਾਬ ਪੁਲਿਸ ਨੇ ਕੀਤਾ ਪਰਦਾਫਾਸ਼, ਹਥਿਆਰਾਂ ਸਣੇ ਤਿੰਨ ਕੀਤੇ ਕਾਬੂ
- NIA Raid In Punjab: ਖਾਲਿਸਤਾਨੀ ਨੈੱਟਵਰਕ ਨੂੰ ਤੋੜਨ ਲਈ NIA ਨੇ ਪੰਜਾਬ 'ਚ ਨੱਪੀ ਪੈੜ, ਮੋਗਾ ਅਤੇ ਖੰਨਾ ਸਮੇਤ ਕਈ ਥਾਵਾਂ 'ਤੇ ਮਾਰੀ ਰੇਡ
ਗਹਿਣੇ ਅਤੇ ਨਕਦੀ ਦੀ ਕੀਤੀ ਲੁੱਟ: ਪੁਲਿਸ ਐੱਸਪੀ ਨੇ ਅੱਗੇ ਦੱਸਿਆ ਕਿ ਇਸ ਤੀਹਰੇ ਕਤਲ ਕਾਂਡ ਨੂੰ ਬੇਰਹਿਮੀ ਨਾਲ ਅੰਜਾਮ ਦੇਣ ਮਗਰੋਂ ਮੁਲਜ਼ਮਾਂ ਨੇ ਪਹਿਲਾਂ ਨਕਦੀ ਅਤੇ ਗਹਿਣੇ ਚੋਰੀ ਕੀਤੇ ਅਤੇ ਫਿਰ ਮ੍ਰਿਤਕ ਦੀ ਲਾਇਸੰਸੀ ਬੰਦੂਕ ਵੀ ਨਾਲ ਲੈ ਗਏ। ਪੁਲਿਸ ਮੁਤਾਬਿਕ ਮੁਲਜ਼ਮ ਨੂੰ ਰਾਮਪੁਰਾ ਫੂਲ ਤੋਂ ਗ੍ਰਿਫ਼ਤਾਰ ਕਰਨ ਮਗਰੋਂ 5 ਲੱਖ ਰੁਪਏ ਦੀ ਨਕਦੀ,ਗਹਿਣੇ ਅਤੇ ਕਤਲ ਮਗਰੋਂ ਚੋਰੀ ਕੀਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਬਾਕੀ ਸਾਥੀਆਂ ਦੀ ਵੀ ਪੁਲਿਸ ਪਾਰਟੀਆਂ ਵੱਲੋਂ ਭਾਲ ਕੀਤੀ ਜਾ ਰਹੀ ਹੈ।(Murder case in Taran Taran)