ETV Bharat / state

ਸੁਨਿਆਰੇ ਦਾ ਬੇਰਹਿਮੀ ਨਾਲ ਕਤਲ ਕਰ, ਲਾਸ਼ ਝਾੜਿਆ 'ਚ ਸੁੱਟੀ - ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ

ਭਿਖੀਵਿੰਡ ਸਥਿਤ ਸੁਨਿਆਰੇ ਦਾ ਕੰਮ ਕਰਦੇ ਬਾਬਾ ਰਣਜੀਤ ਸਿੰਘ ਨਾਮਕ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੁਨਿਆਰੇ ਦਾ ਬੇਰਹਿਮੀ ਨਾਲ ਕਤਲ ਕਰ, ਲਾਸ਼ ਝਾੜਿਆ 'ਚ ਸੁੱਟੀ

author img

By

Published : May 22, 2022, 2:22 PM IST

ਤਰਨਤਾਰਨ: ਭਿਖੀਵਿੰਡ ਸਥਿਤ ਸੁਨਿਆਰੇ ਦਾ ਕੰਮ ਕਰਦੇ ਬਾਬਾ ਰਣਜੀਤ ਸਿੰਘ ਨਾਮਕ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਲਾਂ ਵੱਲੋਂ ਰਣਜੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਤਰਨਤਾਰਨ ਦੇ ਨੇੜਲੇ ਪਿੰਡ ਰੈਸੀਆਣਾ ਨਜ਼ਦੀਕ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ।

ਪੁਲਿਸ ਵੱਲੋਂ ਝਾੜੀਆਂ ਵਿੱਚੋਂ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਾਸ਼ ਦੀ ਪਹਿਚਾਣ ਕਰਨ ਲਈ ਸਾਹਰਾ ਲਿਆ ਗਿਆ। ਜਿਸ 'ਤੇ ਮ੍ਰਿਤਕ ਦੇ ਵਾਰਸਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪਹਿਚਾਣ ਕੀਤੀ ਗਈ ਹੈ, ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਰੋਜ਼ਾਨਾ ਅੰਮ੍ਰਿਤਸਰ ਤੋਂ ਭਿਖੀਵਿੰਡ ਕਾਰ 'ਤੇ ਸਵਾਰ ਹੋ ਕੇ ਆਉਦਾ ਸੀ।

ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਸੁਨਿਆਰੇ ਦੀ ਦੁਕਾਨ ਦੇ ਨਾਲ ਨਾਲ ਨੇੜਲੇ ਪਿੰਡ ਬਲੇਅਰ ਵਿਖੇ ਸਥਿਤ ਪੀਰਾਂ ਦੇ ਡੇਰੇ ਦਾ ਮੁੱਖ ਸੇਵਾਦਾਰ ਵੀ ਸੀ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਰਣਜੀਤ ਸਿੰਘ ਆਪਣੀ ਦੁਕਾਨ ਬੰਦ ਕਰਕੇ ਕਾਰ 'ਤੇ ਘਰ ਨੂੰ ਰਵਾਨਾ ਹੋਇਆ ਪਰ ਘਰ ਨਾ ਪਹੁੰਚਿਆ ਉਸਦਾ ਫੋਨ ਵੀ ਲਗਾਤਾਰ ਬੰਦ ਆ ਰਿਹਾ ਸੀ।

ਸੁਨਿਆਰੇ ਦਾ ਬੇਰਹਿਮੀ ਨਾਲ ਕਤਲ ਕਰ, ਲਾਸ਼ ਝਾੜਿਆ 'ਚ ਸੁੱਟੀ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਦੀ ਕਾਰ,ਫੋਨ,ਨਕਦੀ ਅਤੇ ਪਾਈਆਂ ਹੋਈਆਂ ਸੋਨੇ ਦੀਆਂ ਮੁੰਦਰੀਆਂ 'ਤੇ ਉਸਦਾ ਲਾਈਸੈਸ ਰਿਵਾਲਵਰ ਵੀ ਗਾਇਬ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਫਿਰ ਵੀ ਹੋ ਸਕਦਾ ਹੈ ਪੀਰਾਂ ਦੇ ਡੇਰੇ ਦਾ ਮੁਖੀ ਹੋਣ ਕਾਰਨ ਹੋ ਸਕਦਾ ਕਿਸੇ ਨੇ ਇਸੇ ਰੰਜਿਸ਼ ਤਹਿਤ ਰਣਜੀਤ ਦਾ ਕਤਲ ਕਰ ਦਿੱਤਾ ਗਿਆ ਹੋਵੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਾਕੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਤਲ ਕਿਸ ਨੇ ਅਤੇ ਕਿਉਂ ਕੀਤਾ ਹੈ।

ਉੱਧਰ ਤਰਨਤਾਰਨ ਦੀ ਥਾਣਾ ਸਦਰ ਪੁਲਿਸ ਵੱਲੋਂ ਰਣਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਪਹਿਚਾਣ ਰਣਜੀਤ ਸਿੰਘ ਵੱਜੋਂ ਹੋਈ ਹੈ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:- ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕੁਤਾਹੀ,ਬੈਰਕ 'ਚ ਨਸ਼ਾ ਤਸਕਰ ਵੀ ਸੀ ਬੰਦ

ETV Bharat Logo

Copyright © 2025 Ushodaya Enterprises Pvt. Ltd., All Rights Reserved.