ETV Bharat / state

ਵਾਟਰ ਟਰੀਟਮੈਂਟ ਪਲਾਂਟ ਬਣ ਸਕਦੈ ਮੌਤ ਦਾ ਖੂਹ

author img

By

Published : Jun 11, 2019, 10:32 PM IST

ਤਰਨ ਤਾਰਨ ਦੇ ਸੱਚਖੰਡ ਰੋਡ 'ਤੇ ਅਧੂਰਾ ਬਣਿਆ ਵਾਟਰ ਟਰੀਟਮੈਂਟ ਪਲਾਂਟ ਦੇ ਰਿਹਾ ਹੈ ਕਿਸੇ ਵੱਡੇ ਹਾਦਸੇ ਨੂੰ ਸੱਦਾ। ਟਰੀਟਮੈਂਟ ਪਲਾਂਟ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਪਲਾਂਟ ਦੇ ਡੂੰਘੇ ਖੱਡਿਆਂ ਵਿੱਚ ਡਿੱਗਣ ਨਾਲ ਵਾਪਰ ਸਕਦੀ ਹੈ ਕੋਈ ਅਣਸੁਖਾਵੀਂ ਘਟਨਾ।

ਫ਼ੋਟੋ

ਤਰਨ ਤਾਰਨ: ਸੰਗਰੂਰ ਦੇ ਭਾਗਵਾਨਪੁਰਾ ਵਿੱਚ ਬੋਰਵੈਲ 'ਚ ਡਿੱਗਣ ਕਾਰਨ ਦੋ ਸਾਲਾਂ ਮਸੂਮ ਫ਼ਤਿਹਵੀਰ ਦੀ ਮੌਤ ਹੋ ਗਈ ਹੈ ਜਿਸ ਨੂੰ ਲੈ ਕੇ ਸੂਬਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਜੇਕਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਤਾਂ ਪ੍ਰਸ਼ਾਸਨ ਫਿਰ ਹੀ ਜਾਗਦਾ ਹੈ ਜਦ ਕੋਈ ਅਜਿਹੀ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ।

ਵੀਡੀਓ

ਇੱਕ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਦੇ ਮੁਹੱਲਾ ਸੱਚਖੰਡ ਰੋਡ ਦਾ ਜਿੱਥੇ ਪਾਰਕ ਵਿੱਚ ਨਗਰ ਕੌਂਸਲ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਪਿਛਲੇ ਤਿੰਨ ਚਾਰ ਸਾਲਾਂ ਤੋ ਫੰਡਾਂ ਦੀ ਘਾਟ ਹੋਣ ਕਾਰਨ ਉਕਤ ਟਰੀਟਮੈਂਟ ਪਲਾਂਟ ਦਾ ਕੰਮ ਰੁੱ ਜਾਣ ਕਾਰਨ ਟਰੀਟਮੈਂਟ ਪਲਾਂਟ ਦੇ ਪਾਣੀ ਇੱਕਠਾ ਕਰਨ ਵਾਲੇ ਡੂੰਘੇ ਖੂਹ, ਜੋ ਕਿ ਖੁੱਲੇ ਪਏ ਹਨ, ਸਰੇਆਮ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ।

ਕੁਝ ਦੁਕਾਨਦਾਰਾਂ ਨੇ ਦੱਸਿਆਂ ਕਿ ਟਰੀਟਮੈਂਟ ਪਲਾਂਟ ਪਾਰਕ ਵਿੱਚ ਹੋਣ ਕਾਰਨ ਅਕਸਰ ਹੀ ਖਦਸ਼ਾ ਬਣਿਆਂ ਰਹਿੰਦਾ ਹੈ ਕਿ ਉੱਥੇ ਖੇਡਣ ਆਉਣ ਵਾਲੇ ਬੱਚੇ ਹਾਦਸੇ ਦਾ ਸ਼ਿਕਾਰ ਨਾ ਹੋਣ ਜਾਣ। ਉਨ੍ਹਾਂ ਵੱਲੋ ਉਕਤ ਟਰੀਟਮੈਂਟ ਪਲਾਂਟ ਦੇ ਖੱਡਿਆਂ ਨੂੰ ਢਕਣ ਦੀ ਮੰਗ ਕੀਤੀ ਹੈ।

ਦੁਕਾਨਦਾਰਾਂ ਨੇ ਦੱਸਿਆਂ ਕਿ ਉਨ੍ਹਾਂ ਵੱਲੋਂ ਕਈ ਵਾਰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ। ਉਧਰ, ਤਰਨ ਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਹੀ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ। ਇਸ ਸਬੰਧ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਤਲਾਹ ਦੇ ਦਿੱਤੀ ਗਈ ਹੈ।

ਪਿੰਡ ਭਗਵਾਨਪੁਰ ਦੇ ਸ਼ਮਸ਼ਾਨ ਘਾਟ ਕੋਲ ਇਕ ਹੋਰ ਖੁੱਲੀਆਂ ਬੋਰ ਮਿਲਿਆ,ਲੋਕਾਂ ਨੇ ਕੀਤਾ ਖੁਲਾਸਾ,ਕਿਹਾ ਕਿ ਕੋਈ ਹੋਰ ਫ਼ਤੇਹਵੀਰ ਮਾਰਨਾ ਹੁਣ ਪ੍ਰਸ਼ਾਸ਼ਨ ਨੇ.
ਇਕ ਪਾਸੇ ਤਾ ਖੁੱਲੇ ਬੋਰੇ ਦੇ ਚਲਦੇ ਫ਼ਤੇਹਵੀਰ ਦੀ ਮੌਤ ਹੋ ਚੁਕੀ ਹੈ ਜਿਸਤੋ ਬਾਅਦ ਪ੍ਰਸਾਸ਼ਨ ਨੂੰ ਕਿਹਾ ਗਿਆ ਕਿ ਸਾਰੇ ਖੁੱਲੇ ਬੋਰਾਂ ਦਾ ਜਾਇਜਾ ਲੈਣਾ ਚਾਹੀਦਾ ਪਰ ਓਥੇ ਹੀ ਫ਼ਤੇਹਵੀਰ ਨੂੰ ਸ਼ਮਸ਼ਾਨ ਵਿਚ ਅਗਨੀ ਲਾਉਣ ਤੋਂ ਬਾਅਦ ਹੀ ਸ਼ਮਸ਼ਾਨ ਘਾਟ ਦੇ ਕੁਝ ਹੀ ਦੂਰੀ ਦੇ ਵਿਚ ਇਕ ਹੋਰ ਬੋਰੇ ਖੁੱਲ੍ਹਾ ਮਿਲਿਆ ਜਿਸਦਾ ਲੋਕਾਂ ne ਵਿਰੋਧ ਕੀਤਾ ਅਤੇ ਪ੍ਰਸ਼ਾਸ਼ਨ ਨੂੰ ਲਾਹਨਤ ਪਾਇਆ.
Bytes ਆਮ ਲੋਕ 

Parminder singh 
Sent from my iPhone
ETV Bharat Logo

Copyright © 2024 Ushodaya Enterprises Pvt. Ltd., All Rights Reserved.