ਤਰਨ ਤਾਰਨ: ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇੱਕ ਗਿਰੋਹ ਦਾ ਪਰਦਾਫਾਸ਼ ਕਰਕੇ ਉਸ ਗਿਰੋਹ ਦੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਉਹਨਾਂ ਨੇ ਚਿਰੰਤਨ ਗੁਪਤਾ ਪੁੱਤਰ ਵਿਪਨ ਕੁਮਾਰ ਗੁਪਤਾ ਵਾਸੀ ਤਰਨ ਤਾਰਨ, ਪਾਸੋਂ ਫੋਨ ਉੱਤੇ 20 ਲੱਖ ਰੁਪਏ ਫਿਰੋਤੀ ਦੀ ਮੰਗ (demanded ransom of 20 lakh) ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਰਕਮ ਨਾ ਦਿੱਤੀ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਗੇ।
ਇਹ ਵੀ ਪੜੋ: ਜ਼ਮੀਨ ਨਿਸ਼ਾਨਦੇਹੀ ਕਰਨ ਗਈ ਸਰਕਾਰੀ ਟੀਮ 'ਤੇ ਪ੍ਰਵਾਸੀਆਂ ਵੱਲੋਂ ਹਮਲਾ
ਪੁਲਿਸ ਨੇ ਕਾਰਵਾਈ ਕਰਦੇ ਹੋਏ ਜਾਂਚ ਕੀਤੀ ਤੇ ਜਿਸ ਨੰਬਰ ਤੋਂ ਧਮਕੀ ਆ ਰਹੀ ਸੀ ਉਸ ਨੰਬਰ ਨੂੰ ਟੈਕਨੀਕਲ ਤਰੀਕੇ ਨਾਲ ਵਾਚਣ ਤੇ ਪਾਇਆ ਗਿਆ ਕਿ ਇਹ ਫਿਰੋਤੀ ਦਿਲਬਾਗ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਤੁੜ ਵੱਲੋਂ ਆਪਣੇ ਸਾਲੇ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮੱਛੀ ਮੰਡੀ ਹਰੀਕੇ ਅਤੇ ਉਸਦੇ ਸਾਥੀਆਂ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਬਲਵੀਰ ਸਿੰਘ ਵਾਸੀ ਬੇਰੀ ਮੁਹੱਲਾ ਹਰੀਕੇ ਅਤੇ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੰਡੀਵਿੰਡ ਧੱਤਲ ਨਾਲ ਮਿਲ ਕੇ ਦਿੱਤੀ ਗਈ ਸੀ।
ਪੁਲਿਸ ਵੱਲੋਂ ਦਿਲਬਾਗ ਸਿੰਘ ਉਕਤ ਅਤੇ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੰਡੀਵਿੰਡ ਧੱਤਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।