ਤਰਨ ਤਾਰਨ : ਕਹਿੰਦੇ ਨੇ ਜਦੋਂ ਗਰੀਬੀ ਇਨਸਾਨ ਨੂੰ ਘੇਰਦੀ ਹੈ ਤਾਂ ਹਲਾਤ ਬਦ ਤੋਂ ਬਦਤਰ ਕਰ ਦਿੰਦੀ ਹੈ। ਅਜਿਹਾ ਹੀ ਹਾਲ ਦੇਖਣ ਨੂੰ ਮਿਲਿਆ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਜਿਥੇ ਪਰਿਵਾਰ ਦੇ ਹਾਲਤ ਦਿਲ ਨੂੰ ਝੰਜੋੜ ਦੇਣ ਵਾਲੇ ਹਨ। ਪਰਿਵਾਰ ਦੇ ਘਰ ਦੀ ਛੱਤ ਨਹੀਂ ਹੈ, ਕਬਾੜ ਹਾਲਤ ਵਿਚ ਸਮਾਨ ਪਿਆ ਹੈ ਉਥੇ ਹੀ ਪਰਿਵਾਰ ਗੁਜ਼ਾਰਾ ਕਰਦਾ ਹੈ। ਇਸ ਸਬੰਧੀ ਜਦੋਂ ਘਰ ਦੇ ਜੀਆਂ ਨਾਲ ਗੱਲ ਕੀਤੀ ਗਈ ਤਾਂ ਪਿੰਡ ਸਭਰਾ ਦੇ ਰਹਿਣ ਵਾਲੇ ਪਰਿਵਾਰ ਨੇ ਘਰ ਦੀ ਹੱਡ-ਬੀਤੀ ਦੱਸੀ ਅਤੇ ਕਿਹਾ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਉਹ ਹੁਣ ਦੋ ਵਕਤ ਦੀ ਰੋਟੀ ਤੋਂ ਵੀ ਤੰਗ ਹੋਏ ਹਨ। ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਰਿਕਸ਼ਾ ਚਲਾ ਕੇ ਦੋ ਪੈਸੇ ਲੈ ਕੇ ਆਉਂਦਾ ਹੈ, ਜਿਸ ਨਾਲ ਉਹ ਰੋਟੀ ਪਕਾ ਕੇ ਖਾ ਲੈਂਦੇ ਸੀ, ਪਰ ਹੁਣ ਗਰਮੀ ਜਿਆਦਾ ਹੋਣ ਕਾਰਨ ਰਿਕਸ਼ਾ ਦੀ ਸਵਾਰੀ ਵੀ ਨਹੀਂ ਆਉਂਦੀ ਜਿਸ ਕਰਕੇ ਘਰ ਦਾ ਗੁਜ਼ਾਰਾ ਚੱਲਣਾ ਬਹੁਤ ਔਖਾ ਹੋ ਚੁੱਕਾ ਹੈ।
ਘਰ ਵਿਚ ਗਰੀਬੀ ਨੇ ਤੋੜਿਆ ਪਰਿਵਾਰ ਦਾ ਲੱਕ : ਪੀੜਤ ਔਰਤ ਨੇ ਗੁਰਵਿੰਦਰ ਕੌਰ ਨੇ ਦੱਸਿਆ ਕਿ ਘਰ ਇੱਕ ਦਿਨ ਰੋਟੀ ਪਕਾਉਂਦੇ ਸਮੇਂ ਉਸ ਨੂੰ ਦੌਰਾ ਪੈ ਗਿਆ ਜਿਸ ਕਾਰਨ ਉਹ ਚੁੱਲ੍ਹੇ ਵਿਚ ਹੀ ਡਿੱਗ ਪਈ, ਜਿਸ ਕਾਰਨ ਉਸ ਦਾ ਚਿਹਰਾ ਅਤੇ ਬਾਹਵਾਂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਈਆਂ ਅਤੇ ਆਂਡ-ਗੁਆਂਡ ਦੇ ਲੋਕਾਂ ਨੇ ਰੱਬ ਤਰਸੀ ਉਸ ਨੂੰ ਡਾਕਟਰ ਕੋਲ ਲਿਜਾ ਕੇ ਉਸ ਦਾ ਇਲਾਜ ਕਰਵਾਇਆ। ਪਰ ਹੁਣ ਇੰਨੀ ਜ਼ਿਆਦਾ ਗਰਮੀ ਹੈ ਕੀ ਉਹ ਧੁੱਪ ਵਿਚ ਬਾਹਰ ਨਿਕਲਦੀ ਹੈ ਤਾਂ ਉਸ ਦੇ ਚਿਹਰੇ ਅਤੇ ਬਾਹਵਾਂ ਉਪਰ ਕਾਫੀ ਜ਼ਿਆਦਾ ਸਾੜ ਪੈਂਦਾ ਹੈ।ਜਿਸ ਕਰਕੇ ਉਸ ਕੋਲੋਂ ਰੋਟੀ ਤੱਕ ਨਹੀਂ ਪੱਕਦੀ। ਕਈ ਵੇਲੇ ਤਾਂ ਸਮਾਂ ਭੁਖਿਆਂ ਰਹਿ ਕੇ ਗੁਜ਼ਾਰਨਾ ਪੈਂਦਾ ਹੈ। ਜੇਕਰ ਗੱਲ ਕੀਤੀ ਜਾਵੇ ਪੀੜਤ ਔਰਤ ਨੇ ਦੱਸਿਆ ਕਿ ਘਰ ਦੇ ਹਾਲਾਤ ਐਨੇ ਜ਼ਿਆਦਾ ਮਾੜੇ ਹਨ ਕਿ ਘਰ ਦੇ ਕਮਰੇ ਦੇ ਉਪਰ ਜੋ ਉਹਨਾਂ ਵੱਲੋਂ ਛੱਤ ਪਾਈ ਹੋਈ ਹੈ। ਉਹ ਵੀ ਡੰਡਿਆਂ ਦੀ ਹੈ ਅਤੇ ਉਸ ਉੱਪਰ ਹੀ ਉਹਨਾਂ ਵੱਲੋਂ ਤਰਪਾਲ ਪਾ ਕੇ ਉਸਦੇ ਥੱਲੇ ਪੱਖਾ ਲਾਇਆ ਹੋਇਆ ਹੈ। ਜਿਸ ਵਿੱਚ ਉਹ ਸਾਰਾ ਪਰਿਵਾਰ ਗੁਜ਼ਾਰਾ ਕਰਦੇ ਹਨ। ਜਦ ਕਦੇ ਬਰਸਾਤ ਹੋਵੇ ਤਾਂ ਫਿਰ ਬਹੁਤ ਤੰਗੀ ਨਾਲ ਸਮਾਂ ਲੰਘਦਾ ਹੈ।
- ਮੁੱਖ ਮੰਤਰੀ ਭਗਵੰਤ ਮਾਨ ਸਣੇ ਮੰਤਰੀਆਂ ਨੇ ਮਹੀਨੇ 'ਚ ਚਾਹ-ਪਕੌੜਿਆਂ 'ਤੇ ਖ਼ਰਚੇ 30 ਲੱਖ ਰੁਪਏ, ਦੇਖੋ ਹੋਰ ਕੀ ਹੋਏ ਖੁਲਾਸੇ
- Punjab Vidhan Sabha update: ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ, ਪੰਜਾਬ ਸਬੰਧੀ ਮੁੱਦਿਆਂ 'ਤੇ ਲਿਆਂਦੇ ਜਾਣਗੇ ਮਤੇ
- Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਗੁਰਬਾਣੀ ਪ੍ਰਸਾਰਣ ਮੁਫ਼ਤ ਕਰਨ ਸਮੇਤ ਵੱਡੇ ਮੁੱਦਿਆਂ ਉੱਤੇ ਚਰਚਾ
ਮਦਦ ਲਈ ਪਰਿਵਾਰ ਨੇ ਜਾਰੀ ਕੀਤਾ ਨੰਬਰ : ਪੀੜਤ ਔਰਤ ਨੇ ਦੱਸਿਆ ਕਿ ਘਰ ਦੇ ਹਾਲਾਤ ਜ਼ਿਆਦਾ ਬੁਰੇ ਹੋਣ ਕਾਰਨ ਉਸ ਨੇ ਆਪਣੇ ਦੋਵੇਂ ਬੱਚੇ ਆਪਣੇ ਪੇਕੇ ਘਰ ਭੇਜੇ ਹੋਏ ਹਨ ਤਾਂ ਜੋ ਉਹ ਦੋ ਵਕਤ ਦੀ ਰੋਟੀ ਆਪਣੇ ਨਾਨਕੇ ਘਰ ਤੋਂ ਖਾ ਸਕਣ। ਇੱਥੇ ਹੀ ਨਹੀਂ ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਸੱਸ ਵੀ ਉਨ੍ਹਾਂ ਦੇ ਕੋਲ ਰਹਿੰਦੀ ਹੈ ਜਿਸ ਦੀਆਂ ਅੱਖਾਂ ਦੀ ਰੋਸ਼ਨੀ ਕਾਫ਼ੀ ਚਿਰ ਤੋਂ ਜਾ ਚੁੱਕੀ ਹੈ ਅਤੇ ਉਹ ਵੀ ਇਲਾਜ ਦੁਖੋ ਮੰਜੇ 'ਤੇ ਬੈਠੀ ਹੋਈ ਹੈ।ਪੀੜਤ ਪਰਿਵਾਰ ਦੇ ਮੁਖੀ ਸੁਖਚੈਨ ਸਿੰਘ ਅਤੇ ਗੁਰਵਿੰਦਰ ਕੌਰ ਨੇ ਸਮਾਜਸੇਵੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕੋਈ ਨਾ ਕੁਝ ਸਹਾਇਤਾ ਜ਼ਰੂਰ ਕੀਤੀ ਜਾਵੇ ਜਿਸ ਨਾਲ ਉਨ੍ਹਾਂ ਦੇ ਘਰ ਦੇ ਹਾਲਾਤ ਸੁਧਰ ਸਕਣ ਜਿਸ ਲਈ ਪਰਿਵਾਰ ਵੱਲੋਂ ਨੰਬਰ 7837749591 ਵੀ ਦਿੱਤਾ ਗਿਆ ਹੈ।