ETV Bharat / state

CIA ਸਟਾਫ਼ ਤਰਨਤਾਰਨ ਵੱਲੋਂ ਪਿਸਤੋਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਕਾਬੂ - ਜਿਲ੍ਹਾਂ ਤਰਨਤਾਰਨ ਸੀ.ਆਈ.ਏ ਸਟਾਫ

ਜਿਲ੍ਹਾਂ ਤਰਨਤਾਰਨ ਸੀ.ਆਈ.ਏ ਸਟਾਫ ਵੱਲੋਂ ਪਿਸਤੋਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।

CIA ਸਟਾਫ਼ ਤਰਨਤਾਰਨ ਵੱਲੋਂ ਪਿਸਤੋਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਕਾਬੂ

author img

By

Published : Jan 29, 2022, 7:28 PM IST

ਤਰਨਤਾਰਨ: ਪੰਜਾਬ ਵਿੱਚ ਬੇਸ਼ੱਕ ਚੋਣ ਜ਼ਾਬਤਾ ਲੱਗ ਗਿਆ ਹੈ, ਜਿਸ ਤਹਿਤ ਪੁਲਿਸ ਤੇ ਹੋਰ ਸੁਰੱਖਿਆ ਅਧਿਕਾਰੀਆਂ ਵੱਲੋਂ ਪੰਜਾਬ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਹੋਂਣੀ ਘਟਨਾ ਨਾ ਘੱਟ ਸਕੇ।

ਇਸੇ ਤਹਿਤ ਹੀ ਇੱਕ ਜਿਲ੍ਹਾਂ ਤਰਨਤਾਰਨ ਸੀ.ਆਈ.ਏ ਸਟਾਫ ਵੱਲੋਂ ਪਿਸਤੋਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਗੁਲਨੀਤ ਸਿੰਘ ਖੁਰਾਣਾ IPS / ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ ਇੰਨਵੇਸਟੀਗੇਸ਼ਨ ਤਰਨ ਤਾਰਨ ਅਤੇ ਦੇਵ ਦੱਤ ਪੀ.ਪੀ.ਐਸ ਡੀ.ਐਸ.ਪੀ ( ਡੀ ) ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਇੰਸਪੈਕਟਰ ਡਾ: ਜਗਬੀਰ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ਼ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ।

CIA ਸਟਾਫ਼ ਤਰਨਤਾਰਨ ਵੱਲੋਂ ਪਿਸਤੋਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਕਾਬੂ
CIA ਸਟਾਫ਼ ਤਰਨਤਾਰਨ ਵੱਲੋਂ ਪਿਸਤੋਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਕਾਬੂ

ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹੇ ਅੰਦਰ ਪਿਸਤੋਲ ਦੀ ਨੋਕ 'ਤੇ ਗੱਡੀਆਂ ਖੋਹ ਹੋ ਰਹੀਆਂ ਸਨ। ਜੋ ਟੈਕਨੀਕਲ ਤੱਥਾ ਆਧਾਰ 'ਤੇ ਆਰੋਪੀਆਂ 'ਤੇ ਨਿਗਾਰਨੀ ਰੱਖੀ ਜਾ ਰਹੀ ਸੀ। ਜਿਸ ਦੇ ਤਹਿਤ ਐਸ.ਆਈ ਬਲਜਿੰਦਰ ਸਿੰਘ ਸੀ.ਆਈ.ਏ ਸਟਾਫ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਤਲਾਸ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਸੀ.ਆਈ.ਏ ਤਰਨ ਤਾਰਨ ਤੋਂ ਪਲਾਸੋਰ , ਬੁੱਘੇ ਆਦਿ ਨੂੰ ਜਾ ਰਹੇ ਸੀ।

ਜਦੋਂ ਪੁਲਿਸ ਪਾਰਟੀ ਅੱਡਾ ਪਲਾਸੋਰ ਤੋਂ ਬੁੱਘੇ ਨੂੰ ਮੁੜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਧਰੀ ਕਲਾਂ, ਵਰਿੰਦਰ ਸਿੰਘ ਉਰਫ ਅੱਬੂ ਪੁੱਤਰ ਅਮਰੀਕ ਸਿੰਘ, ਸਰਪ੍ਰੀਤ ਸਿੰਘ ਉਰਫ ਸੋਪੀ ਪੁੱਤਰ ਅਮਰੀਕ ਸਿੰਘ, ਰੂਪਾ ਪੁੱਤਰ ਲੱਭਾ, ਜਗਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ, ਰਾਜ਼ਾ ਪੁੱਤਰ ਅਵਤਾਰ ਸਿੰਘ ਵਾਸੀਆਨ ਬੈਂਕਾ ਥਾਣਾ ਭਿੱਖੀਵਿੰਡ, ਰਛਪਾਲ ਸਿੰਘ ਉਰਫ਼ ਜਸਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸੁੱਗਾ, ਗੁਰਲਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਹਿੰਦੀਪੁਰ, ਕਰਨ ਪੁੱਤਰ ਜੱਸਾ ਵਾਸੀ ਅਲਗੋ ਕੋਠੀ, ਬਾਬਾ ਹੀਰਾ ਸਿੰਘ ਵਾਸੀ ਸੁਰਸਿੰਘ , ਗੁਰਨਿਸ਼ਾਨ ਸਿੰਘ ਵਾਸੀ ਸਰਾਏ ਦਿਵਾਨਾ, ਅਨਮੋਲ ਸਿੰਘ ਉਰਫ ਤੋਤੀ ਪੁੱਤਰ ਕੇਵਲ ਸਿੰਘ ਵਾਸੀ ਬੁੱਘੇ ਜਿੰਨ੍ਹਾਂ ਨੇ ਰਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ।

ਜਿੰਨ੍ਹਾਂ ਪਾਸੋਂ ਨਜਾਇਜ ਮਾਰੂ ਹਥਿਆਰ ਵੀ ਹਨ, ਜੋ ਆਪਣੇ ਨਜ਼ਾਇਜ਼ ਹਥਿਆਰਾ 5 ਦੀ ਨੋਕ 'ਤੇ ਲੁੱਟਾ ਖੋਹਾ ਅਤੇ ਡਾਕੇ ਮਾਰਨ ਦੀਆਂ ਵਾਰਦਾਤਾ ਕਰਦੇ ਹਨ ਅਤੇ ਨਸ਼ਾ ਆਦਿ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਆਪਣੇ ਨਜਾਇਜ ਹਥਿਆਰਾਂ ਨਾਲ ਲੈਸ ਹੋ ਕੇ ਮੁੜੀਆ ਪਿੰਡ ਬੁੱਘੇ ਵਿੱਚ ਡਾਕਾ ਮਾਰਨ ਦੀ ਵਾਰਦਾਤ ਨੂੰ ਅਜ਼ਾਮ ਦੇਣ ਲਈ ਸਲਾਹ ਮਸ਼ਵਰਾ ਕਰ ਰਹੇ ਹਨ, ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਹ ਆਪਣੇ ਨਜਾਇਜ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਕਾਬੂ ਆ ਸਕਦੇ ਹਨ।

ਜਿਸ ਤਹਿਤ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਦੱਸੀ ਹੋਈ ਥਾਂ 'ਤੇ ਰੇਡ ਕਰਕੇ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਧਰੀ ਕਲਾਂ, ਅਨਮੋਲ ਸਿੰਘ ਉਰਫ਼ ਤੋਤੀ ਪੁੱਤਰ ਕੇਵਲ ਸਿੰਘ ਵਾਸੀ ਬੁੱਘੇ, ਸਰਪ੍ਰੀਤ ਸਿੰਘ ਉਰਫ਼ ਸੋਪੀ ਪੁੱਤਰ ਅਮਰੀਕ ਸਿੰਘ, ਜਗਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ, ਵਾਸੀਆਨ ਬੈਂਕਾ ਥਾਣਾ ਭਿੱਖੀਵਿੰਡ ਨੂੰ ਕਾਬੂ ਕਰਕੇ ਇੱਕ 32 ਐਮ.ਐਮ ਪਿਸਤੋਲ ਸਮੇਤ 2 ਰੋਂਦ , 920 ਨਸ਼ੀਲੀਆਂ ਗੋਲੀਆਂ , 3 ਦਾਤਰ ਮਿਤੀ 18/01/2022 ਨੂੰ ਪਿਸਤੋਲ ਦੀ ਨੋਕ ਪਰ ਖੋਹ ਕੀਤੀ ਹੋਡਾਂ ਸਿਟੀ ਗੱਡੀ ਜਿਸ 'ਤੇ ਮੁੱਕਦਮਾ ਨੰਬਰ 17 ਮਿਤੀ 19/01/2022 ਜੁਰਮ 382 ਭਦਸ ਥਾਣਾ ਸਦਰ ਤਰਨ ਤਾਰਨ ਦਰਜ ਰਜਿਸਟਰ ਹੋਇਆ ਸੀ ਤੇ ਮਿਤੀ 20/01/2022 ਨੂੰ ਪਿਸਤੋਲ ਦੀ ਨੋਕ 'ਤੇ ਖੋਹ ਕੀਤੀ ਸੀ।

ਇਸ ਤੋਂ ਇਲਾਵਾ ਵੈਨਊ ਗੱਡੀ ਜਿਸ 'ਤੇ ਮੁੱਕਦਮਾ ਨੰਬਰ 09 ਮਿਤੀ 20/01/2022 ਜੁਰਮ 379 ਬੀ ਭ.ਦ.ਸ ਥਾਣਾ ਸਦਰ ਤਰਨ ਤਾਰਨ ਦਰਜ਼ ਰਜਿਸਟਰ ਹੋਇਆ ਸੀ। ਬ੍ਰਾਮਦ ਕਰਕੇ ਮੁੱਕਦਮਾ ਨੰਬਰ 22 ਮਿਤੀ 28/01/2022 ਜੁਰਮ 399, 402 IPC , 21/22/61/85 NDPS ACT 25/54/59 Arms ACT ਥਾਣਾ ਸਦਰ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਇਸ ਦੌਰਾਨ ਤਫਤੀਸ਼ ਉਕਤ ਆਰੋਪੀਆਂ ਦੀ ਨਿਸ਼ਾਨਦੇਹੀ 'ਤੇ ਇੱਕ ਪਲਸਰ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਆਰੋਪੀਆਂ ਵਿੱਚ ਵਰਿੰਦਰ ਸਿੰਘ ਉਰਫ਼ ਅੱਬੂ ਪੁੱਤਰ ਅਮਰੀਕ ਸਿੰਘ ਰੂਪ ਪੁੱਤਰ ਲੱਭਾ, ਰਾਜਾ ਪੁੱਤਰ ਅਵਤਾਰ ਸਿੰਘ ਵਾਸੀਆਨ ਬੈਂਕਾ ਥਾਣਾ ਭਿੱਖੀਵਿੰਡ, ਰਛਪਾਲ ਸਿੰਘ ਉਰਫ਼ ਜਸਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸੁੱਗਾ, ਗੁਰਲਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਹਿੰਦੀਪੁਰ, ਕਰਨ ਪੁੱਤਰ ਜੱਸਾ ਵਾਸੀ ਅਲਗੋ ਕੋਠੀ, ਬਾਬਾ ਹੀਰਾ ਸਿੰਘ ਵਾਸੀ ਸੁਰਸਿੰਘ , ਗੁਰਨਿਸ਼ਾਨ ਸਿੰਘ ਵਾਸੀ ਸਰਾਏ ਦਿਵਾਨਾ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਨੂੰ ਮੁੱਕਦਮਾ ਉਕਤ ਵਿੱਚ ਨਾਮਜ਼ਦ ਕੀਤਾ ਗਿਆ। ਇਹਨਾਂ ਦੇ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕਦਮੇ ਦਰਜ ਰਜਿਸਟਰ ਹਨ, ਜਿਹਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ:- ਪੰਜਾਬੀ ਫੌਜੀ ਨੇ ਆਰਮੀ ਛਾਉਣੀ ’ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ETV Bharat Logo

Copyright © 2025 Ushodaya Enterprises Pvt. Ltd., All Rights Reserved.