ETV Bharat / state

ਸਫ਼ਾਈ ਸੇਵਕਾਂ ਨੇ ਡੀਸੀ ਦਫਤਰ ਬਾਹਰ ਠੇਕੇਦਾਰ ਵਿਰੁੱਧ ਕੀਤੀ ਨਾਅਰੇਬਾਜ਼ੀ - ਸਫਾਈ ਸੇਵਕਾਂ ਨੂੰ ਡੀਸੀ ਦਫਤਰ ਬਾਹਰ ਠੇਕੇਦਾਰ ਖਿਲਾਫ ਕੀਤੀ ਨਾਅਰੇਬਾਜ਼ੀ

ਸਫ਼ਾਈ ਸੇਵਕਾਂ ਨੇ ਇਨਸਾਫ ਦੀ ਮੰਗ ਕਰਦਿਆਂ ਠੇਕੇਦਾਰ ਵਲੋਂ ਘੱਟ ਪੈਸੇ ਦਿਤੇ ਜਾਣ 'ਤੇ ਨਾਅਰੇਬਾਜ਼ੀ ਕੀਤੀ। ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਉਨ੍ਹਾਂ ਤੋਂ 16-16 ਘੰਟੇ ਕੰਮ ਲੈ ਰਿਹਾ ਤੇ ਪੈਸੇ 8 ਘੰਟੇ ਤੋਂ ਵੀ ਘੱਟ ਡਿਊਟੀ ਦੇ ਦਿੱਤੇ ਜਾ ਰਹੇ ਹਨ ਅਤੇ ਕਮਿਸ਼ਨਰ ਦੇ 7200 ਰੁਪਏ ਦੇ ਗਰੇਡ ਦੀ ਬਜਾਏ ਸਿਰਫ 5000 ਰੁਪਏ ਮਿਲ ਰਹੇ ਹਨ।

ਸਫਾਈ ਸੇਵਕਾਂ ਨੂੰ ਡੀਸੀ ਦਫਤਰ ਬਾਹਰ ਠੇਕੇਦਾਰ ਖਿਲਾਫ ਕੀਤੀ ਨਾਅਰੇਬਾਜ਼ੀ
author img

By

Published : Apr 2, 2019, 11:51 PM IST

ਤਰਨ ਤਾਰਨ: ਨਗਰ ਪੰਚਾਇਤ ਭਿੱਖੀਵਿੰਡ 'ਚ ਸਫਾਈ ਸੇਵਕ ਨੇ ਇਨਸਾਫ ਦੀ ਮੰਗ ਕਰਦਿਆਂ ਠੇਕੇਦਾਰ ਵਲੋਂ ਘੱਟ ਪੈਸੇ ਦਿਤੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਉਨ੍ਹਾਂ ਤੋਂ 16-16 ਘੰਟੇ ਕੰਮ ਲੈ ਰਿਹਾ ਤੇ ਪੈਸੇ 8 ਘੰਟੇ ਤੋਂ ਵੀ ਘੱਟ ਡਿਊਟੀ ਦੇ ਦਿੱਤੇ ਜਾ ਰਹੇ ਹਨ। ਸੇਵਕਾਂ ਦਾ ਕਹਿਣਾ ਹੈ ਕਿ ਠੇਕਾ ਵਿਜੈ ਕੋਆਪਰੇਟਿਵ ਸੁਸਾਇਟੀ ਫਰਮ ਨੂੰ ਦਿੱਤਾ ਗਿਆ ਹੈ ਜੋ ਕਿ ਕਮਿਸ਼ਨਰ ਦੇ 7200 ਰੁਪਏ ਦੇ ਗਰੇਡ ਦੀ ਬਜਾਏ ਸਿਰਫ 5000 ਰੁਪਏ ਦੇ ਰਿਹਾ ਹੈ।

ਸਫਾਈ ਸੇਵਕ ਨੇ ਕਿਹਾ ਕਿ ਜਦ ਦੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਈ ਹੈ, ਉਨ੍ਹਾਂ ਨੂੰ ਪੈਸੇ ਘੱਟ ਦਿੱਤੇ ਜਾ ਰਹੇ ਹਨ। ਪਹਿਲਾਂ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਦਿੱਤੇ ਜਾਂਦੇ ਸਨ। ਜਦਕਿ ਹੁਣ ਉਨ੍ਹਾਂ ਦੀਆਂ ਛੁੱਟੀਆਂ ਆਦਿ ਦੇ ਪੈਸੇ ਵੀ ਕੱਟ ਲਏ ਜਾਂਦੇ ਹਨ। ਸਫ਼ਾਈ ਸੇਵਕਾਂ ਦਾ ਕਹਿਣਾ ਹੈ ਕਿ ਠੇਕਾ 42 ਮੁਲਾਜ਼ਮਾਂ ਨੂੰ ਰੱਖਣ ਦਾ ਹੋਇਆ ਪਰ ਠੇਕੇਦਾਰ ਸਿਰਫ਼ 26 ਮੁਲਾਜ਼ਿਮਾਂ ਕੋਲੋਂ ਕੰਮ ਕਰਵਾ ਰਿਹਾ ਤੇ ਬਾਕੀ ਪੈਸੇ ਆਪ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਾਲਾ ਗਰੇਡ ਨਹੀਂ ਦਿੱਤਾ ਜਾਂਦਾ ਹੈ। ਅਤੇ ਡਿਪਟੀ ਕਮਿਸ਼ਨਰ ਦੇ ਗਰੇਡ ਦੇ ਹਿਸਾਬ ਨਾਲ ਪਿਛਲਾ ਬਕਾਇਆ ਨਹੀਂ ਦਿੰਦੇ ਹਨ। ਉਨਾਂ ਚਿਰ ਉਹ ਕੰਮ ਨਹੀਂ ਕਰਨਗੇ ਅਤੇ ਜੇਕਰ ਦੋ ਦਿਨਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਬਾਹਰ ਧਰਨੇ 'ਤੇ ਬੈਠ ਜਾਣਗੇ ਜਿਸਦੀ ਸਾਰੀ ਜ਼ਿੰਮੇਵਾਰੀ ਨਗਰ ਪੰਚਾਇਤ ਅਧਿਕਾਰੀਆਂ ਸਿਰ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਈਓ ਭਿੱਖੀਵਿੰਡ ਦੇ ਧਿਆਨ 'ਚ ਇਹ ਮਾਮਲਾ ਲਿਆ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ।

ਵੀਡੀਓ

---------- Forwarded message ---------
From: Narinder Singh <narindersingh190@gmail.com>
Date: Tue, Apr 2, 2019, 20:47
Subject: Safai Sewka Di Hadtal
To: <Brajmohansingh@etvbharat.com>

https://we.tl/t-3AE7M2rzB7

ਨਗਰ ਪੰਚਾਇਤ ਭਿੱਖੀਵਿੰਡ ਦੇ ਸਫਾਈ ਸੇਵਕਾਂ ਨੂੰ ਡੀਸੀ ਗਰੇਡ ਤੋਂ ਘੱਟ ਤਨਖਾਹ ਦਿੱਤੇ ਜਾਣ ਦਾ ਮਾਮਲਾ ਗਰਮਾਇਆ
ਸਫ਼ਾਈ ਸੇਵਕਾਂ ਵਲੋਂ ਕੰਮ ਕੀਤਾ ਗਿਆ ਬੰਦ, ਠੇਕੇਦਾਰ ਖਿਲਾਫ ਕੀਤੀ ਨਾਅਰੇਬਾਜ਼ੀ
File Name- Safai Sewka Di Hadtal File-1 

ਪਿਛਲੇ ਲੰਮੇ ਸਮੇਂ ਤੋਂ ਨਗਰ ਪੰਚਾਇਤ ਭਿੱਖੀਵਿੰਡ ਵਿੱਚ ਬਤੌਰ ਸਫਾਈ ਸੇਵਕ ਕੰਮ ਕਰਦੇ 26 ਦੇ ਕਰੀਬ ਮੁਲਾਜ਼ਮਾਂ ਜਿਨ੍ਹਾਂ ਵਿੱਚ ਮਰਦ ਅਤੇ ਔਰਤਾਂ ਸ਼ਾਮਿਲ ਸਨ, ਨੇ ਅੱਜ ਡਿਪਟੀ ਕਮਿਸ਼ਨਰ ਦੇ 7200 ਰੁਪਏ ਦੇ ਗਰੇਡ ਦੀ ਬਜਾਏ ਠੇਕੇਦਾਰ ਵਲੋਂ ਉਨ੍ਹਾਂ ਨੂੰ ਸਿਰਫ 5000 ਰੁਪਏ ਦਿੱਤੇ ਜਾਣ ਤੇ ਨਾਰਾਜ਼ਗੀ ਜਾਹਿਰ ਕਰਦੇ ਕਿਹਾ ਕਿ ਜਦ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ, ਉਨ੍ਹਾਂ ਨੂੰ ਪੈਸੇ ਘੱਟ ਦਿੱਤੇ ਜਾ ਰਹੇ ਹਨ। ਪਹਿਲਾਂ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਦਿੱਤੇ ਜਾਂਦੇ ਸਨ, ਜਿਨ੍ਹਾਂ ਵਿਚੋਂ ਉਨ੍ਹਾਂ ਦੀਆਂ ਛੁੱਟੀਆਂ ਆਦਿ ਦੇ ਪੈਸੇ ਵੀ ਕੱਟ ਲਏ ਜਾਂਦੇ ਹਨ ਅਤੇ ਉਨ੍ਹਾਂ ਕੋਲੋਂ ਕੰਮ ਵੀ 16-16 ਘੰਟੇ ਲਿਆ ਜਾਂਦਾ ਹੈ। ਜਦਕਿ ਉਨ੍ਹਾਂ ਦੀ ਡਿਊਟੀ 8 ਘੰਟੇ ਬਣਦੀ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਸਫਾਈ ਸੇਵਕਾਂ ਦਾ ਠੇਕਾ ਵਿਜੈ ਕੋਆਪਰੇਟਿਵ ਸੁਸਾਇਟੀ ਫਰਮ ਕੋਲ ਗਿਆ ਹੈ, ਉਦੋਂ ਤੋਂ ਹੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕਾ 42 ਮੁਲਾਜ਼ਮਾਂ ਨੂੰ ਰੱਖਣ ਦਾ ਹੋਇਆ ਜਦਕਿ ਠੇਕੇਦਾਰ ਸਾਡੇ 26 ਮੁਲਾਜ਼ਮਾਂ ਕੋਲੋਂ ਜ਼ਿਆਦਾ ਕੰਮ ਕਰਵਾ ਕੇ ਬਾਕੀ ਪੈਸੇ ਆਪ ਹੜੱਪ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਾਲਾ ਗਰੇਡ ਨਹੀਂ ਦਿੱਤਾ ਜਾਂਦਾ ਅਤੇ ਉਨ੍ਹਾਂ ਦਾ ਡਿਪਟੀ ਕਮਿਸ਼ਨਰ ਦੇ ਗਰੇਡ ਦੇ ਹਿਸਾਬ ਨਾਲ ਪਿਛਲਾ ਬਕਾਇਆ ਨਹੀਂ ਦਿੱਤਾ ਜਾਂਦਾ, ਉਨਾਂ ਚਿਰ ਉਹ ਕੰਮ ਨਹੀਂ ਕਰਨਗੇ ਅਤੇ ਜੇਕਰ ਦੋ ਦਿਨਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਬਾਹਰ ਧਰਨੇ ਤੇ ਬੈਠ ਜਾਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਨਗਰ ਪੰਚਾਇਤ ਅਧਿਕਾਰੀਆਂ ਸਿਰ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਈਓ ਭਿੱਖੀਵਿੰਡ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਇਸ ਮਾਮਲੇ ਤੇ ਈਓ ਰਾਜੇਸ਼ ਖੋਖਰ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਠੇਕੇਦਾਰ ਨੂੰ ਡਿਪਟੀ ਕਮਿਸ਼ਨਰ ਵਾਲੇ ਗਰੇਡ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਹਨ, ਉਹ ਕਿੰਨੇ ਪੈਸੇ ਇਨ੍ਹਾਂ ਨੂੰ ਦੇ ਰਹੇ ਹਨ, ਇਸਦੀ ਜਾਂਚ ਕਰਵਾਈ ਜਾਵੇਗੀ। ਜਦ ਸਫਾਈ ਸੇਵਕਾਂ ਦੀ ਹੜਤਾਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਫਾਈ ਸੇਵਕਾਂ ਨੇ ਹੜਤਾਲ ਕੀਤੇ ਜਾਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ।
ਬਾਈਟ- ਸਫਾਈ ਸੇਵਕ ਯਾਦ ਰਾਮ, ਸੋਨਮ, ਅਕਾਲੀ ਦਲ ਦੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਅਤੇ ਈਓ ਰਾਜੇਸ਼ ਖੋਖਰ
ਰਿਪੋਟਰ- ਪੱਟੀ ਤੋਂ ਨਰਿੰਦਰ ਸਿੰਘ 
ETV Bharat Logo

Copyright © 2024 Ushodaya Enterprises Pvt. Ltd., All Rights Reserved.