ਤਰਨਤਾਰਨ: ਭਿੱਖੀਵਿੰਡ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਜਵਾਈ ਵੱਲੋਂ ਆਪਣੇ ਸਹੁਰੇ ਘਰ 'ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਆਪਣੀ ਜਾਨ ਕਮਰਿਆਂ ਅੰਦਰ ਵੜ ਕੇ ਬਚਾਈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭਿੱਖੀਵਿੰਡ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਹਨਾਂ ਦਾ ਜਵਾਈ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਲਟੋਹਾ ਜੋ ਕਿ ਨਸ਼ੇ ਕਰਨ ਦਾ ਆਦੀ ਹੈ, ਉਸ ਦੀ ਭੈਣ ਜਸਬੀਰ ਕੌਰ ਨੂੰ ਵੀ ਉਸ ਨੇ ਘਰੋਂ ਕੱਢ ਦਿੱਤਾ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਉਨਾਂ ਨੂੰ ਤੰਗ ਪਰੇਸ਼ਾਨ ਕਰਦਾ ਆ ਰਿਹਾ ਹੈ ਅਤੇ ਫੋਨ 'ਤੇ ਵਾਰ-ਵਾਰ ਧਮਕੀਆਂ ਵੀ ਦਿੰਦਾ ਰਿਹਾ। (Shots on Fired in laws Family)
ਘਰ 'ਤੇ ਚਲਾਈਆਂ ਗੋਲੀਆਂ: ਉਨ੍ਹਾਂ ਕਿਹਾ ਕਿ ਘਰ ਦਾ ਜਵਾਈ ਹੋਣ ਕਾਰਨ ਉਹ ਅਜੇ ਤੱਕ ਚੁੱਪ ਸਨ ਪਰ ਅਖੀਰ ਉਸ ਵਕਤ ਹੋ ਗਈ ਜਦੋਂ ਉਸ ਨੇ ਪਹਿਲਾਂ ਫੋਨ 'ਤੇ ਉਹਨਾਂ ਦੀ ਭੈਣ ਜਸਬੀਰ ਕੌਰ ਨੂੰ ਧਮਕੀ ਦਿੱਤੀ ਕਿ ਭਿੱਖੀਵਿੰਡ ਵਾਲਿਆਂ ਨੂੰ ਫੋਨ ਕਰਦੇ ਮੈਂ ਗੋਲੀਆਂ ਚਲਾਉਣ ਲਈ ਆ ਰਿਹਾ ਹਾਂ, ਜਿਸ ਤੋਂ ਬਾਅਦ ਦਵਿੰਦਰ ਸਿੰਘ ਭਿੱਖੀਵਿੰਡ ਵਿਖੇ ਮਿਤੀ 15 ਅਕਤੂਬਰ ਵਕਤ ਕਰੀਬ ਡੇਢ ਵਜੇ ਉਨਾਂ ਦੇ ਘਰ ਦੇ ਬਾਹਰ ਅੰਮ੍ਰਿਤਸਰ ਖੇਮਕਰਨ ਹਾਈਵੇ 'ਤੇ ਆਪਣੀ ਗੱਡੀ ਨੂੰ ਖੜੀ ਕਰਦਾ ਹੈ ਅਤੇ ਅਤੇ ਗਾਲੀ ਗਲੋਚ ਕਰਦਾ ਧਮਕੀਆਂ ਦਿੰਦਾ ਹੋਇਆ ਸ਼ਰੇਆਮ 315 ਬੋਰ ਦੀ ਰਾਈਫਲ ਨਾਲ ਉਹਨਾਂ ਦੇ ਘਰ ਦੇ ਉੱਤੇ ਸਿੱਧੀਆਂ ਗੋਲੀਆਂ ਚਲਾ ਦਿੰਦਾ ਹੈ। ਜੋ ਕਿ ਤਕਰੀਬਨ ਛੇ ਰਾਊਂਡ ਫਾਇਰ ਉਸ ਵੱਲੋਂ ਸਿੱਧੇ ਹੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਆਪਣੀ ਜਾਨ ਘਰ ਦੇ ਅੰਦਰ ਕਮਰਿਆਂ 'ਚ ਵੜ ਕੇ ਬਚਾਉਂਦਾ ਹੈ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ: ਇਸ ਦੇ ਨਾਲ ਹੀ ਬਲਵੰਤ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਇਸ ਮਾਮਲੇ ਸੰਬੰਧੀ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦਿੱਤੀ ਹੈ ਪਰ ਅਜੇ ਵੀ ਉਕਤ ਦਵਿੰਦਰ ਸਿੰਘ ਉਹਨਾਂ ਨੂੰ ਫੋਨ ਉੱਤੇ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਕਿ ਉਹ ਰਾਤ ਨੂੰ ਫਿਰ ਉਹਨਾਂ ਦੇ ਘਰ 'ਤੇ ਹਮਲਾ ਕਰੇਗਾ । ਬਲਵੰਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨਾਂ ਦਾ ਸਾਰਾ ਪਰਿਵਾਰ ਸਹਿਮ ਵਿੱਚ ਹੈ। ਉਹਨਾਂ ਜ਼ਿਲ੍ਹਾ ਤਰਨ ਤਰਨ ਦੇ ਐੱਸਐੱਸਪੀ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਅਤੇ ਉਕਤ ਹਥਿਆਰ ਅਤੇ ਉਹਨਾਂ ਦੇ ਘਰ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਦੇ ਅਸਲਾ ਲਾਇਸੰਸ ਰੱਦ ਕੀਤੇ ਜਾਣ।
- Governor Banwari Lal Purohit reached Khanna: ਖੰਨਾ ਪਹੁੰਚੇ ਰਾਜਪਾਲ ਨੇ ਆਪਣੀ ਨਿੱਜੀ ਜਿੰਦਗੀ ਦੇ ਕਿੱਸੇ ਕੀਤੇ ਸਾਂਝਾ, ਜੈਨ ਧਰਮ ਦੇ ਮਹਾਂਪੁਰਸ਼ਾਂ ਤੋਂ ਲਿਆ ਆਸ਼ੀਰਵਾਦ
- Stubble Burning Punjab vs Delhi: ਪਰਾਲੀ ਨੂੰ ਅੱਗ ਲਾਉਣ 'ਤੇ ਮੁੜ ਸਿਆਸੀ ਘਮਸਾਣ ! ਮੰਤਰੀ ਨੇ ਕਿਹਾ- ਫਿਜ਼ੂਲ ਦੀਆਂ ਗੱਲਾਂ, ਇੱਥੋਂ ਧੂੰਆਂ ਕਿਵੇਂ ਜਾ ਸਕਦਾ ਦਿੱਲੀ ? - ਖਾਸ ਰਿਪੋਰਟ
- Bikram Majithia Targeted CM Mann: ਮੁੱਖ ਮੰਤਰੀ ਮਾਨ ਵਲੋਂ ਨਵੇਂ ਜੱਜਾਂ ਨੂੰ ਲੈਕੇ ਦਿੱਤੇ ਬਿਆਨ 'ਤੇ ਗਰਮ ਹੋਇਆ ਮਜੀਠੀਆ, ਮੰਤਰੀਆਂ 'ਤੇ ਵੀ ਲਾਏ ਇਲਜ਼ਾਮ, ਕਿਹਾ- ਕੁਲਚਿਆਂ ਪਿੱਛੇ ਰਗੜਿਆ ਹੋਟਲ ਮਾਲਕ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਆਰੰਭੀ: ਉਧਰ ਇਸ ਮਾਮਲੇ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਬਲਜਿੰਦਰ ਸਿੰਘ ਦਾ ਕਹਿਣਾ ਹੈ ਕੀ ਇਸ ਮਾਮਲੇ ਸਬੰਧੀ ਬਲਵੰਤ ਸਿੰਘ ਵੱਲੋਂ ਇੱਕ ਲਿਖਤੀ ਦਰਖਾਸਤ ਦਿੱਤੀ ਗਈ ਸੀ, ਜਿਸ ਦੇ ਆਧਾਰ 'ਤੇ ਥਾਣਾ ਭਿੱਖੀਵਿੰਡ ਵਿਖੇ ਉਕਤ ਮੁਲਜਮ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਖਿਲਾਫ ਧਾਰਾ 307,506,25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ।