ਤਰਨ ਤਾਰਨ : ਬੀਤੇ ਦਿਨੀਂ ਤਰਨ ਤਾਰਨ ਦੇ ਹਲਕਾ ਪੱਟੀ ਵਿਖੇ ਬਿਜਲੀ ਬੋਰਡ ਦੇ ਐੱਸ. ਈ. ਦੀ ਬਦਲੀ ਕੀਤੀ ਗਈ, ਜਿਸ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁਲੱਰ ਖਿਲਾਫ ਸਾਜਿਸ਼ ਕਰਨ ਦੇ ਇਲਜ਼ਾਮ ਲਗਾਉਂਦੇ ਰੋਜ਼ ਮੁਜਾਹਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਐੱਸ ਈ ਗੁਰਸ਼ਰਨ ਸਿੰਘ ਇਮਾਨਦਾਰ ਅਫਸਰ ਸੀ ਪਰ ਸੂਬਾ ਸਰਕਾਰ ਨੇ ਉਸ ਨੂੰ ਹਟਾਅ ਦਿੱਤਾ। ਉਥੇ ਹੀ ਮੁਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਂਦਿਆਂ ਤੰਜ ਕੱਸੇ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਹੈ ਕਿਓਂਕਿ ਆਪਣੇ ਚਹੇਤਿਆਂ ਨੂੰ ਇਥੇ ਲਗਵਾਉਣਾ ਸੀ।
ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਬਦਲੀ ਦੀ ਹਿਮਾਇਤ : ਉਥੇ ਹੀ ਇਸ ਮਾਮਲੇ ਵਿਚ ਦੂਜੇ ਪਾਸੇ ਕੁਝ ਪਿੰਡਾਂ ਦੇ ਲੋਕਾਂ ਵਲੋਂ ਇਸ ਬਦਲੀ ਨੂੰ ਜ਼ਾਇਜ਼ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਦੀ ਪੱਟੀ ਦਾਣਾ ਮੰਡੀ ਵਿੱਖੇ ਵੱਖ ਵੱਖ ਪਿੰਡਾਂ ਦੇ ਲੋਕਾਂ ਅਤੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਐੱਸ ਈ ਦੀ ਬਦਲੀ ਨੂੰ ਰੂਟੀਨ ਦੀ ਬਦਲੀ ਦੱਸਿਆ ਹੈ। ਜਥੇਬੰਦੀਆਂ ਨੇ ਕਿਹਾ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਸ ਬਦਲੀ ਦੀ ਹਿਮਾਇਤ ਕਰਦੇ ਹਾਂ। ਕਿਓਂਕਿ ਬਿਜਲੀ ਬੋਰਡ ਦੇ ਐੱਸ ਈ ਗੁਰਸ਼ਰਨ ਸਿੰਘ ਵੱਲੋਂ ਜਾਣਬੁਝ ਕੇ ਲੋਕਾਂ ਦੇ ਬਿੱਲਾਂ ਚ ਵਾਧਾ ਕੀਤਾ ਜਾਂਦਾ ਸੀ।
ਐੱਸ ਈ ਦੀ ਬਦਲੀ ਸਾਜਿਸ਼ ਦਾ ਹਿਸਾ : ਇਸ ਲਈ ਉਨਾਂ ਦੀ ਤਰਨਤਾਰਨ ਤੋਂ ਬਦਲੀ ਸਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕੁਝ ਜਥੇਬੰਦੀਆਂ ਵਿਚ ਇਸੇ ਗੱਲ ਨੂੰ ਲੈਕੇ ਟਕਰਾਅ ਹੋਇਆ ਸੀ। ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਇਹ ਬਦਲੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਇਸ਼ਾਰੇ ਤੇ ਕੀਤੀ ਗਈ ਹੈ,ਪਰ ਕੁਝ ਕਿਸਾਨ ਜਥੇਬੰਦੀਆਂ ਵਲੋਂ ਇਸ ਮਾਮਲੇ ਨੂੰ ਬਿਨਾਂ ਗੱਲ ਦੇ ਤੂਲ ਦਿੱਤਾ ਜਾ ਰਿਹਾ ਹੈ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪਰ ਇਸਦੇ ਉਲਟ ਅੱਜ ਕਈ ਪਿੰਡਾਂ ਦੇ ਲੋਕਾਂ ਵਲੋਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਕਿਸਾਨ ਜਥੇਬੰਦੀਆਂ ਦਾ ਵਿਰੋਧ ਕੀਤਾ ਗਿਆ ਜਿਵੇਂ ਵੱਖ ਵੱਖ ਵਿਭਾਗਾਂ ਵਿਚ ਬਦਲੀਆਂ ਹੁੰਦੀਆਂ ਹਨ ਉਂਝ ਹੀ ਇਹ ਬਦਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਗੁਰਸ਼ਰਨ ਸਿੰਘ ਖਹਿਰਾ ਪਹਿਲਾਂ ਵੀ ਐੱਸ ਈ ਸਨ ਅਤੇ ਹੁਣ ਜਿੱਥੇ ਡਿਊਟੀ ਕਰਨਗੇ ਉਥੇ ਵੀ ਐੱਸ ਈ ਹੀ ਰਹਿਣਗੇ।
ਜਥੇਬੰਦੀਆਂ ਦੇ ਵਿਰੋਧ ਵਿਚ ਨਾਅਰੇਬਾ: ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨ ਜਥੇਬੰਦੀਆਂ ਕੋਲ਼ ਕਿਸਾਨਾਂ ਮਜ਼ਦੂਰਾਂ ਦੇ ਹੋਰ ਕਈ ਮਸਲੇ ਹਨ ਜਿਨ੍ਹਾਂ ਹੱਲ ਕਰਵਾਉਣ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਵਾਜਿਬ ਮੁੱਲ ਨਹੀਂ ਮਿਲ ਉਸ ਲਈ ਜਥੇਬੰਦੀਆਂ ਸੰਘਰਸ਼ ਕਰਨ ਅੱਜ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਇਨ੍ਹਾਂ ਜਥੇਬੰਦੀਆਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦੇ ਹੋਏ ਐੱਸ ਈ ਗੁਰਸ਼ਰਨ ਸਿੰਘ ਅਤੇ ਜਥੇਬੰਦੀ ਦੇ ਆਗੂਆਂ ਕਵਲਪ੍ਰੀਤ ਸਿੰਘ ਪੰਨੂ ਅਤੇ ਮਾਸਟਰ ਦਲਜੀਤ ਸਿੰਘ ਦਿਆਲਪੁਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ, ਜੇਕਰ ਐੱਸ ਈ ਗੁਰਸ਼ਰਨ ਸਿੰਘ ਖਹਿਰਾ ਦੀ ਬਦਲੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੜ ਤਰਨਤਾਰਨ ਜ਼ਿਲ੍ਹੇ ਵਿਚ ਕੀਤੀ ਜਾਂਦੀ ਹੈ ਤਾਂ ਉਹ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਵੀ ਕਰਨਗੇ ਤੋਂ ਗੁਰੇਜ਼ ਨਹੀਂ ਕਰਨਗੇ।