ਤਰਨਤਾਰਨ : ਜਿਲ੍ਹਾ ਤਰਨਤਾਰਨ ਦੇ ਕਸਬਾ ਸੁਰਸਿੰਘ ਵਿਖੇ ਐਸ ਸੀ ਪਰਿਵਾਰ ਦੀ ਗ਼ਰੀਬ ਔਰਤ ਦੀ ਪਿੰਡ ਦੇ ਹੀ ਇਕ ਰਸੂਖ਼ਦਾਰ ਨੌਜਵਾਨ ਵੱਲੋਂ ਸ਼ਰੇਆਮ ਬਾਜ਼ਾਰ ਦੇ ਵਿੱਚ ਗਰੀਬ ਔਰਤ ਦੀ ਭਾਰੀ ਕੁੱਟਮਾਰ ਕਰਨ ਵੀਡੀਓ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ। ਵਾਇਰਲ ਹੋਈ ਵੀਡੀਉ ਵਿੱਚ ਦਿਖ ਰਿਹਾ ਹੈ ਕਿ ਕਿਸ ਤਰੀਕੇ ਨਾਲ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦਾ ਹੈ ਅਤੇ ਇੱਕ ਔਰਤ ਨੂੰ ਉਸ ਦੀ ਬੇਟੀ ਦੇ ਸਾਹਮਣੇ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਬੜੀ ਹੀ ਮੁਸ਼ਕਲ ਨਾਲ ਔਰਤ ਆਪਣੀ ਜਾਨ ਬਚਾਉਣ ਲਈ ਭੱਜ ਕੇ ਇੱਕ ਦੁਕਾਨ ਵਿੱਚ ਵੜ ਜਾਂਦੀ ਹੈ ਤੇ ਉਕਤ ਦੋਸ਼ੀ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਪੀੜਤ ਔਰਤ ਮਨਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਸੁਰ ਸਿੰਘ ਪੱਤੀ ਮਾਣਾਕੀ ਨੇ ਦੱਸਿਆ ਕਿ ਉਕਤ ਵਿਅਕਤੀ ਗੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸੁਰਸਿੰਘ ਜੋ ਕਿ ਬੀਤੀ ਦੋ ਸਾਲ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ ਜਨਾਹ ਕਰਦਾ ਆਇਆ ਹੈ।
ਹੁਣ ਵੀ ਜਦ ਮੈਂ ਇਸ ਸਾਰੀ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਵਿਅਕਤੀ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸੁਰਸਿੰਘ ਦੇ ਮੇਨ ਬਾਜ਼ਾਰ ਵਿਚ ਮੈਨੂੰ ਵਾਲਾ ਤੋ ਫੜਕੇ ਕੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੀਡ਼ਤ ਔਰਤ ਨੇ ਦੱਸਿਆ ਕਿ ਕੁੱਟਮਾਰ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਇਹ ਸਾਰੇ ਘਟਨਾ ਦੀ ਲਿਖਤੀ ਦਰਖਾਸਤ ਪੁਲਸ ਚੌਕੀ ਸੁਰਸਿੰਘ ਵਿਖੇ ਦਿੱਤੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਦੇ ਪਤੀ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੇ ਐਤਵਾਰ ਦੀ ਇਹ ਸਾਰੀ ਘਟਨਾ ਹੈ ਅਤੇ ਉਸੇ ਦਿਨ ਦੀ ਹੀ ਸਾਡੇ ਵੱਲੋਂ ਪੁਲੀਸ ਚੌਕੀ ਵਿਖੇ ਦਰਖਾਸਤ ਦਿੱਤੀ ਹੋਈ ਹੈ ਪਰ ਪੁਲੀਸ ਚੌਕੀ ਦੇ ਇੰਚਾਰਜ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਲਟਾ ਸਾਨੂੰ ਰਾਜ਼ੀਨਾਵਾਂ ਕਰਨ ਦੇ ਦਬਕੇ ਮਾਰੇ ਜਾ ਰਹੇ ਹਨ ਪੀੜਤ ਵਿਅਕਤੀ ਨੇ ਕਿਹਾ ਕਿ ਸਾਡੀ ਸ਼ਰ੍ਹੇਆਮ ਬਜ਼ਾਰ ਵਿੱਚ ਕੁੱਟਮਾਰ ਹੋਈ ਹੈ।
ਉਸ ਦੀ ਪਤਨੀ ਨਾਲ ਗੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਨਾਜਾਇਜ਼ ਸਬੰਧ ਬਣਾਉਂਦਾ ਆਇਆ ਹੈ ਤੇ ਉਸ ਤੋਂ ਬਾਅਦ ਵੀ ਪੁਲੀਸ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ। ਪੀੜਤ ਪਰਿਵਾਰ ਨੇ ਕਿਹਾ ਜੇ ਪੁਲਸ ਨੇ ਸਾਡੀ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਸਾਰਾ ਪਰਿਵਾਰ ਪੁਲੀਸ ਚੌਕੀ ਸੁਰਸਿੰਘ ਦੇ ਸਾਹਮਣੇ ਜ਼ਹਿਰੀਲੀ ਦਵਾਈ ਪੀ ਲਵੇਗਾ ਜਿਸ ਦਾ ਜ਼ਿੰਮੇਵਾਰ ਚੌਂਕੀ ਇੰਚਾਰਜ ਹੋਵੇਗਾ ਉੱਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਪਰਿਵਾਰ ਦੇ ਘਰ ਪਹੁੰਚੇ ਕ੍ਰਾਂਤੀ ਸੈਨਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਬੂਟਾ ਸਿੰਘ ਧੁੰਨ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੁਲਸ ਚੌਕੀ ਸੁਰਸਿੰਘ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਪੁਲੀਸ ਚੌਕੀ ਸੁਰ ਸਿੰਘ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ।
ਉੱਧਰ ਜਦੋਂ ਕੁਟਮਾਰ ਕਰਨ ਵਾਲੇ ਨੌਜਵਾਨ ਗੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਕਤ ਔਰਤ ਮਨਜੀਤ ਕੌਰ ਉਸ ਦੇ ਨਾਲ ਉਸ ਦੇ ਪੁਰਾਣੇ ਸਬੰਧ ਸਨ ਅਤੇ ਇਸ ਦੌਰਾਨ ਉਹ ਦੋਵੇ ਆਪਣੀ ਸਹਿਮਤੀ ਨਾਲ ਸਰੀਰਕ ਸਬੰਧ ਵੀ ਬਣਾਉਂਦੇ ਆਏ ਹਨ ਅਤੇ ਹੁਣ ਉਹ ਉਸ ਨੂੰ ਛੱਡ ਰਹੀ ਸੀ ਜਿਸ ਗੱਲ ਨੂੰ ਲੈ ਕੇ ਉਸਨੇ ਤੈਸ਼ ਵਿੱਚ ਆ ਕੇ ਉਸ ਦੀ ਕੁੱਟਮਾਰ ਕੀਤੀ ਹੈ।
ਉੱਧਰ ਜਦ ਇਸ ਸਬੰਧੀ ਪੁਲਿਸ ਚੌਕੀ ਸੁਰਸਿੰਘ ਦੇ ਇੰਚਾਰਜ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਕਸੂਰਵਾਰ ਹੋਇਆ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ:ਪੁਲਿਸ ਵੱਲੋਂ ਵਿਦੇਸ਼ੀ ਪਿਸਟਲ ਤੇ ਕਾਰਤੂਸਾਂ ਸਮੇਤ ਇਕ ਕਾਬੂ