ਤਰਨਤਾਰਨ: ਜਿੱਥੇ ਅੱਜ ਅਸੀਂ 21 ਵੀਂ ਸਦੀ ਵਿੱਚ ਆ ਗਏ ਹਾਂ ਅਤੇ ਚੰਨ ਉਤੇ ਜਾਣ ਦੀਆਂ ਗੱਲਾਂ ਕਰਦੇ ਹਾਂ ਉਥੇ ਹੀ ਕੁੁੱਝ ਲੋਕਾਂ ਨੂੰ ਰੋਟੀ ਵੀ ਪੂਰੀ ਨਹੀਂ ਮਿਲਦੀ। ਇਸੇ ਤਰ੍ਹਾਂ ਹੀ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੱਭਰਾ ਤੋਂ ਸੱਤ ਸਾਲ ਦੀ ਬੱਚੀ ਜਿਸ ਦੀ ਲੈਟਰੀਨ ਵਾਲੀ ਜਗ੍ਹਾ ਬਲਾਕ ਹੋਣ ਕਾਰਨ ਪੀੜਤ ਪਰਿਵਾਰ ਨੇ ਤਿੰਨ ਸਾਲ ਪਹਿਲਾਂ ਬੱਚੀ ਦਾ ਆਪਰੇਸ਼ਨ ਕਰਾ ਕੇ ਲੈਟਰਿੰਗ ਵਾਲੀ ਨਾਲੀ ਬਾਹਰ ਕਢਵਾਈ ਸੀ, ਪਰ ਇਲਾਜ ਦੁੱਖੋਂ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਬੱਚੀ ਮੰਜੇ 'ਤੇ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬੱਚੀ ਨਵਜੋਤ ਕੌਰ ਦੇ ਮਾਤਾ ਪਿਤਾ ਸੁਖਚੈਨ ਸਿੰਘ ਅਤੇ ਰਾਜ ਕੌਰ ਨੇ ਨਾਲ ਦੱਸਿਆ ਕਿ ਉਨ੍ਹਾਂ ਦੀ ਬੱਚੀ ਨਵਜੋਤ ਕੌਰ ਦੀ ਉਮਰ ਸੱਤ ਸਾਲ ਹੈ, ਉਸਦੀ ਲੈਟਰਿੰਗ ਵਾਲਾ ਰਸਤਾ ਬਲਾਕ ਹੋਣ ਕਾਰਨ ਉਨ੍ਹਾਂ ਵੱਲੋਂ ਆਪਣਾ ਸਾਰਾ ਕੁਝ ਵੇਚ ਕੇ ਬੱਚੀ ਦਾ ਆਪ੍ਰੇਸ਼ਨ ਕਰਵਾਇਆ ਸੀ, ਹੁਣ ਤਿੰਨ ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਕੋਲ ਨਵਜੋਤ ਕੌਰ ਦਾ ਇਲਾਜ ਨਹੀਂ ਹੋ ਸਕਿਆ, ਜਿਸ ਕਾਰਨ ਉਹ ਮੰਜੇ 'ਤੇ ਰਿੜਕ ਰਹੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਦਿਹਾੜੀ ਦੱਪਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦੇ ਹਨ ਅਤੇ ਦੋ ਵਕਤ ਦੀ ਰੋਟੀ ਆਪਣੇ ਪਰਿਵਾਰ ਲਈ ਲੈ ਕੇ ਆਉਂਦੇ ਹਨ।
ਉਨ੍ਹਾਂ ਨੂੰ ਨਵਜੋਤ ਕੌਰ ਦੀ ਦਵਾਈ ਵਾਸਤੇ ਲੋਕਾਂ ਤੋਂ ਪੈਸੇ ਉਧਾਰ ਫੜਨੇ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਭ ਕੁਝ ਗਿਰਵੀ ਪਿਆ ਹੋਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਨਵਜੋਤ ਕੌਰ ਤਿੰਨ ਸਾਲ ਤੋਂ ਇਸੇ ਤਰ੍ਹਾਂ ਹੀ ਮੰਜੇ 'ਤੇ ਰਿੜਕ ਰਹੀ ਹੈ ਅਤੇ ਇਹੋ ਹੀ ਗੁਹਾਰ ਲਗਾ ਰਹੀ ਹੈ, ਉਸ ਦਾ ਇਲਾਜ ਕਰਵਾ ਦਿਓ।
ਉਹ ਦੁਨੀਆਂ 'ਤੇ ਰਹਿਣਾ ਚਾਹੁੰਦੀ ਹੈ ਪਰ ਘਰ ਦੀ ਗ਼ਰੀਬੀ ਕਾਰਨ ਉਹ ਇਲਾਜ ਨਹੀਂ ਕਰਵਾ ਸਕੇ ਅਤੇ ਇਥੇ ਦੱਸਣਯੋਗ ਹੈ ਕਿ ਇਸ ਨੰਨ੍ਹੀ ਜਾਨ ਦੀ ਕਿਸੇ ਵੀ ਸਰਕਾਰ ਅਤੇ ਕਿਸੇ ਵੀ ਪਿੰਡ ਦੇ ਮੋਹਤਬਰ ਨੇ ਉਸ ਦੀ ਫਰਿਆਦ ਨਹੀਂ ਸੁਣੀ।
ਪੀੜਤ ਪਰਿਵਾਰ ਨੇ ਸਮਾਜ ਸੰਸਥਾਵਾਂ ਤੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਬੱਚੀ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਦੂਜੇ ਬੱਚਿਆਂ ਦੀ ਤਰ੍ਹਾਂ ਖੇਡ ਸਕੇ।
ਇਹ ਵੀ ਪੜ੍ਹੋ: ਭਾਜਪਾ ਦੇ ਬਾਹਰਲੇ ਰਾਜਾਂ ਦੇ ਮੰਤਰੀ ਕਰਨਗੇ ਪੰਜਾਬ ਵਿੱਚ ਜਨਤਕ ਮੀਟਿੰਗਾਂ