ਤਰਨ-ਤਾਰਨ: ਸਮਾਜ ਵਿੱਚ ਬਹੁਤ ਪਰਿਵਾਰ ਅਜਿਹੇ ਹਨ ਜੋ ਨਰਕ ਭਰੀ ਜ਼ਿਉਣ ਲਈ ਮਜ਼ਬੂਰ ਹਨ ਜਾਂ ਜਿਨ੍ਹਾਂ ਕੋਲ ਕੋਈ ਕਮਾਈ ਦੀ ਸਾਧਨ ਨਹੀਂ ਹੈ। ਅਜਿਹਾ ਹੀ ਇੱਕ ਪਰਿਵਾਰ ਕਸਬਾ ਸੁਰਸਿੰਘ ਪੱਤੀ ਨੰਗਲਗੀ ਵਿੱਚ ਹੈ ਜਿੱਥੇ ਇੱਕ ਪਰਿਵਾਰ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੈ। ਇਸ ਪਰਿਵਾਰ ਦੇ ਮੁਖੀ ਹਰਦੀਪ ਸਿੰਘ ਨੇ ਪੱਤਰਕਾਰਾਂ ਨੂੰ ਰੋਂਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦਾ ਐਕਸੀਡੈਂਟ ਹੋ ਗਿਆ ਸੀ, ਜਿਸ ਨਾਲ ਉਸਦੇ ਸਿਰ ਦੀ ਹੱਡੀ ਟੁੱਟ ਗਈ ਸੀ। ਜਿਸਦਾ ਇਲਾਜ ਕਰਵਾਉਣ ਲਈ ਉਨ੍ਹਾਂ ਨੇ ਬਹੁਤ ਧੱਕੇ ਖਾਦੇ ਅਤੇ ਇਸ ਤੇ ਲੱਖਾਂ ਰੁਪਏ ਦਾ ਖਰਚਾ ਹੋਇਆ ਜੋ ਉਸਨੇ ਆਪਣੇ ਰਿਸ਼ਤੇਦਾਰਾਂ ਅਤੇ ਹੋਰਨਾਂ ਤੋਂ ਮੰਗੇ ਸਨ।
ਇਸ ਤਰ੍ਹਾਂ ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ ਉਹ ਕੰਮ ਕਰਨ ਦੇ ਕਾਬਿਲ ਨਹੀਂ ਹਨ। ਉਨ੍ਹਾਂ ਕਿਹਾ ਕਿ ਮੇਰੇ 3 ਬੱਚੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਵੀ ਬਹੁਤ ਔਖਾ ਹੋ ਰਿਹਾ ਹੈ। ਉਨ੍ਹਾਂ ਕੋਲ ਨਾ ਹੀ ਕਮਰਾ ਹੈ ਅਤੇ ਨਾ ਪਾਣੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਉਹ ਤਰਪਾਲਾਂ ਦਿਖਾਈਆਂ ਜਿਨ੍ਹਾਂ ਵਿੱਚ ਉਹ ਦਿਨ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਵੰਡ ਮੁਤਾਬਕ ਕੁਝ ਜਗ੍ਹਾ ਮਿਲੀ ਸੀ ਜਿਸਦਾ ਪੱਕਾ ਕਮਰਾ ਵੀ ਅਜੇ ਤੱਕ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਨਾਲ ਤਰਪਾਲ ਵਿੱਚ ਰਹਿਣ ਲਈ ਮਜ਼ਬੂਰ ਹਾਂ।
ਇਸ ਪਰਿਵਾਰ ਨੇ ਸਹਾਇਤਾ ਲਈ ਪਤਾ ਨਹੀਂ ਕਿੰਨ੍ਹੇ ਦਾਨੀ ਸੱਜਣ, NRI ਵੀਰ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਮੈਨੂੰ ਇੱਕ ਕਮਰਾ ਅਤੇ ਪਾਣੀ ਦਿੱਤਾ ਜਾਵੇ ਪਰ ਕਿਸੇ ਪਾਸਿਓ ਕੋਈ ਸਹਾਇਤਾ ਨਹੀਂ ਮਿਲੀ। ਉਨ੍ਹਾਂ ਆਪਣੇ ਪਰਿਵਾਰ ਲਈ ਮਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜੋ: ਕੋਰੋਨਾ ਵਾਇਰਸ ਤੋਂ ਬਾਅਦ ਪੰਜਾਬ 'ਚ ਫੈਲਿਆ ਹੈਜ਼ਾ !