ETV Bharat / state

Police Action In Bhikhiwind: ਬਲ਼ਦੇ ਸਿਵੇ ਵਿੱਚੋਂ ਪੁਲਿਸ ਨੇ ਕੱਢੀ ਅੱਧਸੜੀ ਲਾਸ਼ ! ਜਾਣੋ ਕੀ ਹੈ ਮਸਲਾ

ਭਿੱਖੀਵਿੰਡ ਵਿਖੇ ਪੁਲਿਸ ਵੱਲੋਂ ਬਲਦੇ ਸਿਵੇ ਵਿਚੋਂ ਨੌਜਵਾਨ ਲੜਕੇ ਲਾਸ਼ ਕੱਢ ਕੇ ਕਬਜ਼ੇ ਵਿਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਉਕਤ ਮ੍ਰਿਤਕ ਲੜਕੇ ਦੀ ਮਾਂ ਦਾ ਇਲਜ਼ਾਮ ਹੈ ਕਿ ਉਸ ਦੇ ਚਾਚੇ-ਤਾਏ ਨੇ ਜ਼ਮੀਨ ਖਾਤਰ ਉਸ ਦੇ ਪੁੱਤਰ ਦਾ ਕਤਲ ਕੀਤਾ ਤੇ ਕਿਸੇ ਕਾਰਵਾਈ ਤੋਂ ਡਰਦਿਆਂ ਬਿਨਾਂ ਦੱਸੇ ਹੀ ਸਸਕਾਰ ਕੀਤਾ, ਜਿਸ ਉਤੇ ਉਸ ਦੀ ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਉਤੇ ਜਾ ਕੇ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

Punjab Police arrived to remove the body from the grave
Police Action In Bhikhiwind : ਸਸਕਾਰ ਤੋਂ ਪਹਿਲਾਂ ਸਿਵੇ 'ਚੋਂ ਲਾਸ਼ ਕੱਢਣ ਪਹੁੰਚੀ ਪੰਜਾਬ ਪੁਲਿਸ, ਜਾਣੋ ਕੀ ਹੈ ਮਸਲਾ
author img

By

Published : Feb 6, 2023, 10:48 AM IST

ਬਲ਼ਦੇ ਸਿਵੇ ਵਿੱਚੋਂ ਪੁਲਿਸ ਨੇ ਕੱਢੀ ਅੱਧਸੜੀ ਲਾਸ਼

ਭਿੱਖੀਵਿੰਡ : ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਕਤਲ ਦੇ ਸ਼ੱਕ ਹੇਠ ਪਿੰਡ ਸੁਰਸਿੰਘ ਦੇ ਬਲਦੇ ਸਿਵਿਆਂ ਵਿਚੋਂ ਨੌਜਵਾਨ ਲੜਕੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਚਾਚੇ ਤਾਏ ਤੇ ਉਸਦੇ ਪੁੱਤਰ ਦਾ ਜ਼ਮੀਨ ਖਾਤਰ ਕਤਲ ਕਰਨ ਦੇ ਦੋਸ਼ ਲਗਾਏ ਹਨ। ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਨੌਜਵਾਨ ਦੀ ਮਾਂ ਰਵਿੰਦਰ ਕੌਰ ਨੇ ਦੱਸਿਆ ਕਿ ਉਸਦਾ (21 ਸਾਲਾਂ) ਪੁੱਤਰ ਹਰਦੀਪ ਸਿੰਘ ਪੁੱਤਰ ਬਗੀਚਾ ਸਿੰਘ ਜਿਸ ਦਾ 24-25 ਫਰਵਰੀ ਨੂੰ ਵਿਆਹ ਸੀ, ਦਾ ਉਸਦੇ ਚਾਚੇ-ਤਾਏ ਨੇ ਜ਼ਮੀਨ ਜਾਇਦਾਦ ਖਾਤਰ ਰਾਤ ਸਮੇਂ ਸੁੱਤੇ ਪਏ ਨੂੰ ਗਲ਼ ਘੁਟ ਦੇ ਕੇ ਕਤਲ ਕਰ ਦਿੱਤਾ ਹੈ।

ਪਤੀ ਦੀ ਮੌਤ ਮਗਰੋਂ ਰਵਿੰਦਰ ਕੌਰ ਨੇ ਦੂਜੀ ਥਾਂ ਕਰਵਾਇਆ ਸੀ ਵਿਆਹ : ਰਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਬਗੀਚਾ ਸਿੰਘ ਦੀ ਮੌਤ ਸਾਲ 2004 ਹੋ ਗਈ ਸੀ, ਜਿਸ ਤੋਂ ਚਾਰ ਸਾਲ ਬਾਅਦ ਉਸ ਨੇ ਸਾਲ 2008 ਵਿੱਚ ਆਪਣਾ ਵਿਆਹ ਦੂਜੀ ਜਗ੍ਹਾ ਦਿਲਬਾਗ ਸਿੰਘ ਪੁੱਤਰ ਸ਼ਕੱਤਰ ਸਿੰਘ ਵਾਸੀ ਪਿੰਡ ਕਲੇਰ ਥਾਣਾ ਵੈਰੋਵਾਲ ਨਾਲ ਕਰ ਲਿਆ ਸੀ ਅਤੇ ਵਿਆਹ ਤੋਂ ਚਾਰ ਸਾਲ ਬਾਅਦ ਉਸਦੇ ਚਾਚੇ ਤਾਏ ਨੇ ਸੱਤ ਕਿੱਲੇ ਜ਼ਮੀਨ ਹੱਥੋਂ ਜਾਂਦੀ ਦੇਖ ਹਰਦੀਪ ਸਿੰਘ ਨੂੰ ਉਸਤੋਂ ਸਾਲ 2013 ਵਿੱਚ ਸੁਰਸਿੰਘ ਲੈ ਆਂਦਾ ਸੀ।

ਇਹ ਵੀ ਪੜ੍ਹੋ : Navjot Sidhu Release : ਕੀ ਕੋਈ ਪੈਰੋਲ ਨਾ ਲੈਣ ਦਾ ਸਿੱਧੂ ਨੂੰ ਅਪ੍ਰੈਲ ਮਹੀਨੇ ਮਿਲੇਗਾ ਫਾਇਦਾ, ਇਸ ਦਿਨ ਹੋ ਸਕਦੀ ਹੈ ਰਿਹਾਈ!

ਜ਼ਮੀਨ ਨੂੰ ਲੈ ਕੇ ਅਕਸਰ ਰਹਿੰਦਾ ਸੀ ਝਗੜਾ : ਰਵਿੰਦਰ ਕੌਰ ਨੇ ਦੱਸਿਆ ਕਿ ਅਕਸਰ ਹੀ ਉਸਦੇ ਚਾਚੇ ਤਾਏ ਹਰਦੀਪ ਨਾਲ ਜ਼ਮੀਨ ਖਾਤਰ ਲੜਦੇ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸਦੀ ਗੱਲ ਹਰਦੀਪ ਸਿੰਘ ਨਾਲ ਹੋਈ ਸੀ ਤਾਂ ਉਸ ਵਕਤ ਤਾਏ ਤੇ ਹਰਦੀਪ ਸਿੰਘ ਦਾ ਆਪਸੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਹਰਦੀਪ ਸਿੰਘ ਦਾ ਗਲ਼ ਘੁਟ ਦੇ ਕਤਲ ਕਰ ਦਿੱਤਾ ਅਤੇ ਮੈਨੂੰ ਦੱਸੇ ਬਿਨਾਂ ਹੀ ਸ਼ਮਸ਼ਾਨ ਘਾਟ ਵਿੱਚ ਸਾੜਨ ਲਈ ਲੈ ਗਏ, ਜਿਸ ਦਾ ਪਤਾ ਲੱਗਣ ਤੇ ਜਦ ਮੈਂ ਇਸ ਮਾਮਲੇ ਸੰਬੰਧੀ ਭਿੱਖੀਵਿੰਡ ਪੁਲਸ ਨੂੰ ਜਾਣੂ ਕਰਵਾਇਆ ਤਾਂ ਪੁਲਸ ਨੇ ਮੌਕੇ ਉਤੇ ਸ਼ਮਸ਼ਾਨਘਾਟ ਪਹੁੰਚ ਕੇ ਅੱਧਸੜੀ ਹਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : Kabaddi tournament in Barnala: ਬਰਨਾਲਾ ਦੇ ਕਬੱਡੀ ਟੂਰਨਾਮੈਂਟ ਵਿੱਚ ਪਹੁੰਚੇ ਖੇਡ ਮੰਤਰੀ 'ਤੇ ਆਪ ਵਿਧਾਇਕ, ਉਪਰਾਲੇ ਦੀ ਕੀਤੀ ਸ਼ਲਾਘਾ

ਬਾਰੀਕੀ ਨਾਲ ਜਾਂਚ ਚੱਲ ਰਹੀ ਐ : ਉਥੇ ਹੀ ਮ੍ਰਿਤਕ ਦੀ ਮਾ ਰਵਿੰਦਰ ਕੌਰ ਤੇ ਉਸਦੇ ਦੂਜੇ ਪਤੀ ਤੇ ਰਿਸ਼ਤੇਦਾਰ ਨੇ ਪੁਲਸ ਪਾਸੋਂ ਮੰਗ ਕੀਤੀ ਕਿ ਉਕਤ ਕਤਲ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ । ਉਥੇ ਹੀ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਨਾ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਰਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਬਿਆਨਾ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।

ETV Bharat Logo

Copyright © 2024 Ushodaya Enterprises Pvt. Ltd., All Rights Reserved.