ਤਰਨਤਾਰਨ: ਪੁਲਿਸ ਨੇ ਛੇ ਵੱਖ-ਵੱਖ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਵੱਡੀ ਖੇਪ ਬਰਾਮਦ ਕੀਤੀ ਹੈ। ਦੋਸ਼ੀਆਂ ਕੋਲੋਂ ਇੱਕ ਕਿੱਲੋ ਹੈਰੋਇਨ 11,500 ਨਸ਼ੀਲੀਆਂ ਗੋਲੀਆਂ, 3 ਲੱਖ 15 ਹਜ਼ਾਰ ਦੀ ਭਾਰਤੀ ਕਰੰਸੀ, ਇੱਕ ਡਬਲ ਬੈਰਲ ਰਾਈਫਲ, 315 ਬੋਰ ਦੀ ਰਾਈਫਲ ,ਪਿਸਟਲ, ਫੋਰਚੂਨਰ ਅਤੇ ਐੱਸ ਯੂ ਗੱਡੀਆਂ ਤੋਂ ਇਲਾਵਾ ਇੱਕ ਬਿਨ੍ਹਾਂ ਨੰਬਰੀ ਟ੍ਰੈਕਟਰ ਅਤੇ ਇੱਕ ਆਲਟੋ ਕਾਰ ਬਰਾਮਦ ਹੋਈਆਂ ਹਨ।
ਤਰਨਤਾਰਨ ਪੁਲਿਸ ਦੇ ਐੱਸਪੀਡੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਿਸ ਵਲੋਂ ਤਿੰਨ ਲੋਕਾਂ ਕੰਵਲਜੀਤ ਸਿੰਘ,ਰਣਧੀਰ ਸਿੰਘ, ਸੁਖਵੰਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ 'ਚੋਂ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਨੇ ਉਕਤ ਲੋਕਾਂ ਕੋਲੋਂ ਇੱਕ ਬਿਨ੍ਹਾਂ ਨੰਬਰੀ ਟਰੈਕਟਰ ਵੀ ਬਰਾਮਦ ਕੀਤਾ ਹੈ ਜਿਸ ਦੀ ਵਰਤੋਂ ਉਕਤ ਲੋਕ ਨਸ਼ੇ ਦੀ ਸਪਲਾਈ ਲਈ ਕਰਦੇ ਸਨ। ਇਸੇ ਦੌਰਾਨ ਤਰਨਤਾਰਨ ਦੀ ਥਾਣਾ ਸਿਟੀ ਪੁਲਿਸ ਵੱਲੋਂ ਵੀ ਜਸਬੀਰ ਸਿੰਘ ਅਤੇ ਕਸ਼ਮੀਰ ਸਿੰਘ ਨਾਮ ਦੇ ਦੋ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 11500 ਨਸ਼ੀਲੀਆਂ ਗੋਲੀਆਂ, ਤਿੰਨ ਲੱਖ 15 ਹਜ਼ਾਰ ਦੀ ਭਾਰਤੀ ਕਰੰਸੀ ਅਤੇ ਇੱਕ ਆਲਟੋ ਕਾਰ ਬਰਾਮਦ ਕੀਤੀ ਹੈ ਉਕਤ ਵਿਅਕਤੀ ਆਲਟੋ ਕਾਰ ਵਿੱਚ ਨਸ਼ੀਲੀਆਂ ਗੋਲੀਆਂ ਲੈ ਕੇ ਜਾ ਰਹੇ ਸਨ।
ਐੱਸਪੀ ਧਾਲੀਵਾਲ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰ ਵੱਡੀਆਂ ਜਾਇਦਾਦ ਬਣਾਉਣ ਵਾਲੇ ਦੋ ਲੋਕਾਂ ਗੁਰਮੇਜ ਸਿੰਘ ਅਤੇ ਰਾਜਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਗੁਰਮੇਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਘਰੋਂ ਇੱਕ ਡਬਲ ਬੋਰ ਰਾਈਫਲ, ਇੱਕ 315 ਬੋਰ ਰਾਈਫਲ, ਇੱਕ ਪਿਸਟਲ, 39 ਜਿੰਦਾ ਕਾਰਤੂਸ, ਫੋਰਚੂਨਰ ਅਤੇ ਐੱਸਯੂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ ਅਤੇ ਫਰਾਰ ਦੋਸ਼ੀ ਰਾਜਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ।
ਇਹ ਵੀ ਪੜ੍ਹੋ- ਨਵੇਂ ਬਣੇ ਬੀਟ ਬਾਕਸਾਂ 'ਤੇ ਜੜ੍ਹੇ ਤਾਲੇ, ਲੋਕਾਂ ਦੀਆਂ ਸ਼ਿਕਾਇਤਾਂ ਦਾ ਨਹੀਂ ਕੋਈ ਹੱਲ
ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਇਹ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਾ ਤਸਕਰੀ ਦਾ ਕਾਰੋਬਾਰ ਕਰਦੇ ਸਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।