ਤਰਨਤਾਰਨ:ਪਿੰਡ ਪੰਡੋਰੀ ਗੋਲਾ ਵਿਖੇ ਜਹਿਰੀਲੀ ਸ਼ਰਾਬ (Toxic alcohol) ਦੇ ਸੇਵਨ ਨਾਲ ਕਰੀਬ 100 ਤੋ ਵੱਧ ਪਰਿਵਾਰਾ ਦੇ ਵਿਅਕਤੀਆ ਦੀ ਮੋਤ ਹੋ ਗਈ ਸੀ।ਜਿਸ ਤੋ ਬਆਦ ਪੰਜਾਬ ਸਰਕਾਰ (Punjab Government) ਨੇ ਹਰਕਤ ਵਿਚ ਆ ਕੇ ਜਹਿਰੀਲੀ ਸ਼ਰਾਬ ਦਾ ਕਰੋਬਾਰ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿਤੇ ਸਨ ਅਤੇ ਮਰਨ ਵਾਲੇ ਵਿਅਕਤੀਆ ਦੇ ਪਰਿਵਾਰ ਨੁੰ 5 ਲੱਖ ਰੁਪਏ ਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੇਣ ਦਾ ਐਲਾਨ ਕੀਤਾ ਸੀ।
5 ਲੱਖ ਰੁਪਏ ਅਤੇ ਨੌਕਰੀ ਸਿਰਫ ਐਲਾਨ ਹੀ ਰਹਿ ਗਏ ਹਨ। ਜਿਸ ਦੇ ਰੋਸ ਵਜੋ ਪੀੜਤ ਪਰਿਵਾਰ ਨੇ ਅੱਜ ਇੱਕਤਰ ਹੋ ਕੇ ਤਰਨਤਾਰਨ ਦੀ ਸਥਾਨਕ ਗਾਂਧੀ ਪਾਰਕ (Gandhi Park) ਵਿਖੇ ਪੰਜਾਬ ਸਰਕਾਰ ਦੇ ਖਿਲਾਫ ਝੰਡਾ ਖੋਲਣ ਦਾ ਐਲਾਨ ਕੀਤਾ ਹੈ।ਪੀੜਤ ਪਰਿਵਾਰ ਮੈਂਬਰ ਪ੍ਰੇਮ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਤੇ ਮੇਰਾ ਭਰਾ ਜਹਿਰੀਲੀ ਸ਼ਰਾਬ ਦੇ ਸੇਵਨ ਨਾਲ ਮੋਤ ਹੋ ਗਈ ਸੀ। ਪ੍ਰੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜੋ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਕਾਂਗਰਸ ਦੀ ਸਰਕਾਰ ਲ਼ੋਕਾ ਦੀ ਸਰਕਾਰ ਹੈ ਮਗਰ ਜੋ ਪੀੜਤ ਪਰਿਵਾਰ ਨਾਲ ਵਾਅਦੇ ਕੀਤੇ ਸਨ ਉਹ ਪੁਰੇ ਕਰਨ ਤੋ ਕਿਉ ਭੱਜ ਰਹੀ ਹੈ।
ਪ੍ਰੇਮ ਸਿੰਘ ਨੇ ਕਿਹਾ ਕਿ ਬਹੁਤ ਸਾਰੀਆ ਉਹ ਮਹਿਲਾਵਾਂ ਹਨ ਜਿੰਨਾ ਦੇ ਪਤੀ ਇਸ ਜਹਿਰੀਲੀ ਸ਼ਰਾਬ ਦੇ ਸੇਵਨ ਕਾਰਨ ਦੁਨੀਆ ਤੋ ਚੱਲ ਵਸੇ ਮਗਰ ਪੰਜਾਬ ਸਰਕਾਰ ਨੇ ਇਹਨਾ ਮਹਿਲਾਵਾਂ ਨੂੰ ਜੋ ਸਹੂਲਤਾਂ ਦੇਣ ਦਾ ਐਲਾਨ ਕੀਤਾ ਸੀ ਉਸ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਹੈ।
ਪ੍ਰੇਮ ਸਿੰਘ ਨੇ ਕਿਹਾ ਸਾਰੇ ਪੀੜਤ ਪਰਿਵਾਰ ਦਿਨ ਸ਼ਨੀਵਾਰ ਨੁੂੰ ਆਪਣਾ ਵਫਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫਤਰ ਵਿਖੇ ਚੰਡੀਗੜ੍ਹ ਵਿਖੇ ਪਹੁੰਚਾਂਗੇ। ਜਿਥੇ ਅਸੀ ਮੰਗ ਕਰਾਂਗੇ ਕਿ ਸਾਡੇ ਨਾਲ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣ।
ਇਹ ਵੀ ਪੜੋ:ਕਿਸਾਨ ਅੰਦੋਲਨ ਦਾ ਇੱਕ ਸਾਲ: ਸਰਕਾਰ ਦਾ ਰਵੱਈਆ ਧੋਖੇਬਾਜ਼- ਰਾਕੇਸ਼ ਟਿਕੈਤ