ETV Bharat / state

16 ਸਾਲ ਬਾਅਦ ਸਕੂਲ 'ਚ ਅਧਿਆਪਕਾਂ ਦੀ ਘਾਟ ਹੋਈ ਪੂਰੀ, ਪਿੰਡ ਵਾਸੀਆਂ ਨੇ ਵੰਡੇ ਲੱਡੂ - Dal village of Tarn Taran

ਤਰਨਤਾਰਨ ਦੇ ਪਿੰਡ ਡੱਲ ’ਚ 16 ਸਾਲ ਬਾਅਦ ਅਧਿਆਪਕਾਂ ਦੀ ਗਿਣਤੀ ਪੂਰੀ ਹੋਈ ਹੈ। ਅਧਿਆਪਕਾਂ ਦੀ ਘਾਟ ਪੂਰੀ ਹੋ ਜਾਣ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

16 ਸਾਲ ਬਾਅਦ ਸਕੂਲ 'ਚ ਅਧਿਆਪਕਾਂ ਦੀ ਘਾਟ ਹੋਈ ਪੂਰੀ

author img

By

Published : Jul 23, 2022, 9:26 AM IST

ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਡੱਲ (Dal village of the district) ਜੋ ਕਿ ਸਰਹੱਦ ਉੱਪਰ ਵਸਿਆ ਹੋਇਆ ਹੈ ਅਤੇ ਬੈਕਵਰਡ ਇਲਾਕਾ ਹੋਣ ਕਾਰਨ ਅਤੇ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਇੱਥੇ ਕਦੇ ਵੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਡੱਲ (Government Elementary Smart School Village Dal) ਵਿੱਚ ਅਧਿਆਪਕ (teacher) ਪੂਰੇ ਨਹੀਂ ਹੋਏ ਸਨ, ਹਮੇਸ਼ਾਂ ਹੀ ਅਧਿਆਪਕਾਂ (teachers) ਦੀ ਕਮੀ ਨਾਲ ਜੂਝਦੇ ਇਸ ਸਕੂਲ ਨੂੰ ਹੁਣ ਨਵੇਂ 5 ਅਧਿਆਪਕ (teachers) ਮਿਲ ਗਏ ਹਨ। ਜਿਸ ਨੂੰ ਦੇਖ ਕੇ ਜਿੱਥੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।ਇਸ ਮੌਕੇ ਉੱਥੇ ਹੀ ਬੱਚਿਆਂ ਵਿੱਚ ਵੀ ਇਸ ਨੂੰ ਲੈ ਕਿ ਖ਼ੁਸ਼ੀ ਹੈ ਅਤੇ ਭਵਿੱਖ ਵਿੱਚ ਚੰਗੀ ਪੜ੍ਹਾਈ ਦੀ ਕਾਮਨਾ ਕੀਤੀ ਹੈ।

ਨਵੇਂ ਆਏ ਸਕੂਲ ਸਟਾਫ਼ (School staff) ਨੂੰ ਜਿੱਥੇ ਸਮਾਜਸੇਵੀ ਡ. ਹਰਜੀਤ ਸਿੰਘ ਡੱਲ ਭਨੇਰ, ਅਤੇ ਉੱਘੇ ਸਮਾਜਸੇਵੀ, ਜੋਗਿੰਦਰ ਸਿੰਘ ਡੱਲ ਵੱਲੋਂ ਜੀ ਆਇਆਂ ਆਖਿਆ ਗਿਆ। ਉੱਥੇ ਹੀ ਸਕੂਲ ਸਟਾਫ ਦਾ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਪੜ੍ਹਨ ਵਾਲੇ ਬੱਚਿਆਂ ਦੇ ਚਿਹਰੇ ਉੱਤੇ ਇੱਕ ਖ਼ਾਸ ਮੁਸਕਾਨ ਵੀ ਦੇਖੀ ਗਈ, ਤੁਹਾਨੂੰ ਦੱਸ ਦਈਏ ਕਿ ਇਸ ਸਕੂਲ ਦਾ ਲਗਭਗ ਇਤਿਹਾਸ ਇਹ ਰਿਹਾ ਹੈ, ਕਿ ਪਿਛਲੇ 16 ਸਾਲਾਂ ਤੋਂ ਕਦੇ ਵੀ ਅਧਿਆਪਕ ਪੂਰੇ ਨਹੀਂ ਹੋਏ ਸਨ।

ਇਹ ਵੀ ਪੜ੍ਹੋ: CBSC 12th Result: ਦੀਪਾਨਿਕਾ ਗੁਪਤਾ ਨੇ 99.2% ਅੰਕ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਕੀਤਾ ਟਾਪ

16 ਸਾਲ ਬਾਅਦ ਸਕੂਲ 'ਚ ਅਧਿਆਪਕਾਂ ਦੀ ਘਾਟ ਹੋਈ ਪੂਰੀ

ਇਸ ਮੌਕੇ ਸਮਾਜਸੇਵੀ ਅਤੇ ਸਟਾਫ ਵੱਲੋਂ ਮੰਗ ਕੀਤੀ ਗਈ ਕਿ ਇੱਥੇ 2 ਕਮਰਿਆਂ ਦੀ ਘਾਟ ਹੈ ਜੋ ਸਰਕਾਰ ਜਲਦ ਤੋਂ ਜਲਦ ਪੂਰਾ ਕਰੇ, ਤਾਂ ਜੋ ਬੱਚਿਆਂ ਨੂੰ ਸਿੱਖਿਆ ਲੈਣ ਵਿੱਚ ਕੋਈ ਵੀ ਮੁਸ਼ਕਲ ਪੇਸ਼ ਨਾ ਆਏ। ਇਸ ਮੌਕੇ ਨਵੇਂ ਅਧਿਆਪਕਾਂ ਦੇ ਸਵਾਗਤ ਲਈ ਸਕੂਲ (School) ਵਿੱਚ ਪਹੁੰਚੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਇਨ੍ਹਾਂ ਅਧਿਆਪਕਾਂ (teachers) ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦੇਵਾਂਗੇ।

ਇਹ ਵੀ ਪੜ੍ਹੋ: CBSC 12th Result: ਦੇਸ਼ ਭਰ ‘ਚੋਂ ਦੂਜੇ ਨੰਬਰ ‘ਤੇ ਆਈ ਪੰਜਾਬ ਦੀ ਨਾਵਰੋਜ਼ ਕੌਰ

ETV Bharat Logo

Copyright © 2025 Ushodaya Enterprises Pvt. Ltd., All Rights Reserved.